ਸੁਪਰੀਮ ਕੋਰਟ ਨੇ ਸੀਬੀਆਈ ਮੁਖੀ ਨੂੰ 2ਜੀ ਘਪਲੇ ਦੀ ਜਾਂਚ ਤੋਂ ਲਾਂਭੇ ਕੀਤਾ
Posted on:- 20-11-2014
ਨਵੀਂ ਦਿੱਲੀ : ਸੁਪਰੀਮ
ਕੋਰਟ ਨੇ ਅੱਜ ਸੀਬੀਆਈ ਡਾਇਰੈਕਟਰ ਰਣਜੀਤ ਸਿਨਹਾ ਨੂੰ ਹੁਕਮ ਦਿੱਤਾ ਹੈ ਕਿ ਉਹ 2 ਜੀ
ਮਾਮਲੇ ਤੋਂ ਖ਼ੁਦ ਨੂੰ ਪਰਾ ਰੱਖਣ। ਅਦਾਲਤ ਨੇ ਕਿਹਾ ਕਿ 2 ਜੀ ਮਾਮਲੇ ਦੀ ਜਾਂਚ ਦਲ ਦੇ
ਸੀਨੀਅਰ ਅਧਿਕਾਰੀ ਇਸ ਮਾਮਲੇ ਵਿੱਚ ਸੀਬੀਆਈ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣਗੇ।
ਅਦਾਲਤ ਨੇ ਸਿਨਹਾ ਦੇ ਖਿਲਾਫ਼ ਦਸਤਾਵੇਜ਼ ਮੁਹੱਈਆ ਕਰਵਾਉਣ ਵਾਲੇ ਵਿਅਕਤੀ ਦਾ ਨਾਂ ਦਾ
ਖੁਲਾਸਾ ਕਰਨ ਦਾ ਹੁਕਮ ਦੇਣ ਸਬੰਧੀ ਆਪਣਾ ਹੁਕਮ ਵੀ ਵਾਪਸ ਲੈ ਲਿਆ ਹੈ। ਅਦਾਲਤ ਨੇ ਕਿਹਾ
ਕਿ ਪਹਿਲੀ ਨਜ਼ਰ ਵਿੱਚ ਸਿਨਹਾ ਦੇ ਖਿਲਾਫ਼ ਲਗਾਏ ਗਏ ਦੋਸ਼ ਸ਼ੱਕੀ ਲੱਗਦੇ ਹਨ।
ਇਸ ਤੋਂ
ਪਹਿਲਾਂ ਸੀਬੀਆਈ ਨੂੰ ਝਿੜਕ ਪਾਉਂਦੇ ਹੋਏ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇੱਥੇ ਸਭ ਕੁਝ
ਠੀਕ ਨਹੀਂ ਲੱਗ ਰਿਹਾ ਅਤੇ ਸੀਬੀਆਈ ਡਾਇਰੈਕਟਰ ਰਣਨਜੀਤ ਸਿਨਹਾ ਦੇ ਖਿਲਾਫ਼ ਗੈਰ ਸਰਕਾਰੀ
ਸੰਗਠਨ ਦੁਆਰਾ ਲਗਾਏ ਗਏ ਦੋਸ਼ਾਂ ਵਿੱਚ ਕੁਝ ਸਬੂਤ ਦਿਖ਼ਾਈ ਦਿੰਦੇ ਹਨ। ਅਦਾਲਤ ਨੇ ਸੈਂਟਰ
ਫਾਰ ਪਬਲਿਕ ਇਨਟਰਸਟ ਲੇਟੀਗੇਸ਼ਨ ਦੁਆਰਾ ਲਗਾਏ ਗਏ ਇਨ੍ਹਾਂ ਦੋਸ਼ਾਂ ਨਾਲ ਜੁੜੇ ਮਾਮਲਿਆਂ
'ਤੇ ਸੁਣਵਾਈ ਕਰਦਿਆਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਭ ਠੀਕ ਨਹੀਂ ਹੈ ਅਤੇ ਪਹਿਲੀ
ਨਜ਼ਰੇ ਵਿੱਚ ਲੱਗਦਾ ਹੈ ਕਿ ਗੈਰ-ਸਰਕਾਰੀ ਸੰਗਠਨ ਅਰਜ਼ੀ ਵਿੱਚ ਜੋ ਦੋਸ਼ ਲਗਾਏ ਗਏ ਹਨ,
ਉਨ੍ਹਾਂ ਵਿੱਚ ਭਰੋਸੇਯੋਗਤਾ ਝਲਕਦੀ ਹੈ। ਸੰਸਥਾ ਦਾ ਦੋਸ਼ ਹੈ ਕਿ ਸਿਨਹਾ ਨੇ 2ਜੀ ਸਪੈਕਟਰਮ
ਮਹਾਂਘਪਲੇ ਨਾਲ ਜੁੜੇ ਕੁਝ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।
ਸਿਨਹਾ ਨੇ
ਕੱਲ੍ਹ ਸੁਪਰੀਮ ਕੋਰਟ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਅਧੀਨ ਕੰਮ ਕਰਦੇ ਡਿਪਟੀ
ਡਾਇਰੈਕਟਰ ਅਹੁਦੇ ਦੇ ਸੀਬੀਆਈ ਦੇ ਅਧਿਕਾਰੀ ਸੰਤੋਖ਼ ਰਸਤੋਗੀ ਘਰ ਦੇ ਭੇਤੀ ਬਣ ਗਏ ਸਨ।
ਉਨ੍ਹਾਂ ਹੀ ਸੀਬੀਆਈ ਦੇ ਦਸਤਾਵੇਜ਼ਾਂ ਨੂੰ ਉਕਤ ਗੈਰ ਸੰਗਠਨਾਂ ਨੂੰ ਉਪਲਬਧ ਕਰਵਾਇਆ ਅਤੇ
ਉਨ੍ਹਾਂ ਦੇ ਆਧਾਰ 'ਤੇ ਹੀ ਸਿਨਹਾ ਦੇ ਖਿਲਾਫ਼ ਆਧਾਰਹੀਣ ਅਤੇ ਗਲਤ ਮਾਮਲਾ ਬਣਾਇਆ ਗਿਆ ਹੈ।
ਵਿਸ਼ੇਸ਼
ਸਰਕਾਰੀ ਵਕੀਲ ਅਨੰਦ ਗਰੋਵਰ ਨੇ ਕਿਹਾ ਕਿ ਸਿਨਹਾ ਨੇ 2ਜੀ ਮਹਾਂਘਪਲੇ ਵਿੱਚ ਪੱਖ਼ਪਾਤ
ਕੀਤਾ ਜੋ ਏਜੰਸੀ ਦੇ ਰੁਖ਼ ਦੇ ਬਿਲਕੁਲ ਉਲਟ ਹੈ। ਗਰੋਵਰ ਨੇ ਅਦਾਲਤ ਨੂੰ ਕਿਹਾ ਕਿ ਜੇਕਰ
ਸਿਨਹਾ ਦੀ ਰਾਏ ਸਵੀਕਾਰ ਕਰਨ ਲਈ ਜਿੱਤ ਸਵੀਕਾਰ ਕਰ ਲਈ ਜਾਂਦੀ ਤਾਂ 2ਜੀ ਮਾਮਲੇ ਵਿੱਚ
ਸਾਡਾ ਪੱਖ਼ ਮੱਧਮ ਹੋ ਜਾਣਾ ਸੀ। ਅਦਾਲਤ ਨੇ ਇਹ ਵੀ ਕਿਹਾ ਕਿ 2ਜੀ ਮਾਮਲੇ ਤੋਂ ਰਸਤੋਗੀ
ਨੂੰ ਹਟਾਉਣਾ ਉਸ ਦੇ ਹੁਕਮ ਦੀ ਹੇਠੀ ਕਰਨ ਵਰਗਾ ਸੀ।
ਅਦਾਲਤ ਨੇ ਅੱਜ ਅਦਾਲਤ ਵਿੱਚ ਭਾਰੀ ਸੰਖਿਆ ਵਿੱਚ ਸੀਬੀਆਈ ਦੇ ਕਈ ਅਧਿਕਾਰੀਆਂ ਦੀ ਹਾਜ਼ਰੀ 'ਤੇ ਵੀ ਨਾਖੁਸ਼ੀ ਜਾਹਿਰ ਕੀਤੀ।