ਮੋਦੀ ਵੱਲੋਂ ਫਿਜੀ ਲਈ ਸਾਢੇ ਸੱਤ ਕਰੋੜ ਅਮਰੀਕੀ ਡਾਲਰ ਕਰਜ਼ ਦਾ ਐਲਾਨ
Posted on:- 19-11-2014
ਸੁਬਾ :
ਪ੍ਰਸ਼ਾਂਤ ਦੀਪ ਸਮੂਹ ਦੇ ਦੇਸ਼ਾਂ ਨਾਲ ਸਬੰਧ ਮਜ਼ਬੂਤ ਬਣਾਉਣ ਦੀ ਦਿਸ਼ਾ 'ਚ ਭਾਰਤ ਨੇ ਅੱਜ
ਫਿਜੀ ਲਈ ਸਾਢੇ ਸੱਤ ਕਰੋੜ ਅਮਰੀਕੀ ਡਾਲਰ ਦੀ ਕਰਜ਼ ਸਹੂਲਤ ਦਾ ਐਲਾਨ ਕੀਤਾ ਹੈ। ਇਹ ਕਰਜ਼
ਬਿਜਲੀ ਪਲਾਂਟ ਦੇ ਸਹਿ ਉਤਪਾਦਨ ਅਤੇ ਚੀਨੀ ਉਦਯੋਗ ਨੂੰ ਆਧੁਨਿਕ ਬਣਾਉਣ ਲਈ ਦਿੱਤਾ ਗਿਆ
ਹੈ।
ਇਸ ਤੋਂ ਇਲਾਵਾ ਪੰਜਾਬ ਲੱਖ ਡਾਲਰ ਦਾ ਫੰਡ ਇਸ ਦੇ ਪਿੰਡਾਂ ਦੇ ਵਿਕਾਸ ਲਈ ਵੀ ਦੇਣ
ਦਾ ਐਲਾਨ ਕੀਤਾ ਹੈ। ਦੋਵੇਂ ਦੇਸ਼ ਆਪਸੀ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣ ਲਈ ਸਹਿਮਤ
ਹੋਏ ਹਨ। ਫਿਜੀ 'ਚ ਆਪਣੇ ਹਮਰੁਤਬਾ ਫਰੈਂਕ ਬੈਨੀਮਰਾਸਾ ਨਾਲ ਗੱਲਬਾਤ ਤੋਂ ਬਾਅਦ ਇਹ ਐਲਾਨ
ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਜੀ ਦੇ ਨਿਵਾਸੀਆਂ ਲਈ ਆਨਲਾਈਨ ਵੀਜ਼ੇ ਦੀ
ਸਹੂਲਤ ਦਾ ਵੀ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਸਹਾਇਕ ਯੋਜਨਾਵਾਂ ਦਾ
ਐਲਾਨ ਕੀਤਾ, ਜਿਨ੍ਹਾਂ 'ਚ ਸੰਸਦ ਲਾਇਬ੍ਰੇਰੀ ਅਤੇ ਇਸ ਦੇਸ਼ ਤੋਂ ਭਾਰਤ ਜਾਣ ਵਾਲੇ ਲੋਕਾਂ
ਲਈ ਵਜ਼ੀਫਿਆਂ ਤੇ ਸਿਖਲਾਈ ਸਮੇਂ ਨੂੰ ਦੁੱਗਣਾ ਕਰਨਾ ਸ਼ਾਮਲ ਹੈ। ਦੋਵੇਂ ਦੇਸ਼ਾਂ ਦੇ ਆਗੂਆਂ
ਦਰਮਿਆਨ ਤਿੰਨ ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ ਅਤੇ ਕਰਜ਼ ਸਹੂਲਤ ਇਸ ਦਾ ਹੀ ਹਿੱਸਾ ਸੀ।
ਤਿੰਨ ਦੇਸ਼ਾਂ ਦੇ 10 ਰੋਜ਼ਾ ਦੌਰੇ ਦੇ ਆਖਰੀ ਗੇੜ ਤਹਿਤ ਪ੍ਰਧਾਨ ਮੰਤਰੀ ਮੋਦੀ ਇਥੇ ਇਕ
ਰੋਜ਼ਾ ਦੌਰੇ ਲਈ ਸਵੇਰੇ ਤੜਕੇ ਪਹੁੰਚੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ
ਦੇਸ਼ਾਂ ਦਾ 10 ਰੋਜ਼ਾ ਦੌਰਾਨ ਸਮਾਪਤ ਕਰਕੇ ਅੱਜ ਆਪਣੇ ਦੇਸ਼ ਲਈ ਰਵਾਨਾ ਹੋ ਗਏ। ਇਸ ਦੌਰਾਨ
ਮੋਦੀ ਨੇ ਪੂਰਬੀ ਏਸ਼ੀਆ ਮਿਆਮਾ 'ਚ ਆਸੀਆਨ-ਭਾਰਤ ਸਿਖ਼ਰ ਸੰਮੇਲਨ, ਆਸਟਰੇਲੀਆ 'ਚ ਜੀ-20
ਸਿਖ਼ਰ ਸੰਮੇਲਨ 'ਚ ਹਿੱਸਾ ਲੈਣ ਤੋਂ ਇਲਾਵਾ ਆਸਟਰੇਲੀਆ ਅਤੇ ਫਿਜੀ 'ਚ ਆਪਣੇ ਹਮਰੁਤਬਾ ਨਾਲ
ਦੁਵੱਲੀ ਗੱਲਬਾਤ ਕੀਤੀ।