ਬ੍ਰਿਸਬੇਨ 'ਚ ਜੀ-20 ਸਿਖਰ ਸੰਮੇਲਨ ਸ਼ੁਰੂ
Posted on:- 15-11-2014
ਮੁੱਖ ਏਜੰਡਾ ਵਿਸ਼ਵ ਅਰਥ ਵਿਵਸਥਾ ਦਾ ਵਾਧਾ ਯਕੀਨੀ ਬਣਾਉਣਾ
ਬ੍ਰਿਸਬੇਨ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਸਮੇਤ ਵਿਸ਼ਵ ਦੇ
ਕਈ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਰਾਜਨੀਤੀ 'ਤੇ ਚਰਚਾ ਵੀ ਕੀਤੀ। ਪ੍ਰਧਾਨ ਮੰਤਰੀ
ਦੀ ਆਸਟਰੇਲੀਆ ਤੇ ਫ਼ਿਜੀ ਵਿੱਚ ਬਾਕੀ ਦਿਨਾਂ ਵਿੱਚ ਵੀ ਹੋਰ ਨੇਤਾਵਾਂ ਨਾਲ ਮੁਲਾਕਾਤ
ਨਿਰਧਾਰਤ ਹੈ।
ਮੋਦੀ ਆਸਟਰੇਲੀਆ ਦੇ ਪ੍ਰਧਾਨ ਮੰਤਰੀ ਟੋਨੀ ਏਬੋਟ ਨੂੰ ਗਰਮ ਜੋਸ਼ੀ ਨਾਲ
ਮਿਲੇ। ਨਰਿੰਦਰ ਮੋਦੀ ਨੇ ਆਰਥਿਕ ਸੁਧਾਰ ਮੁਹਿੰਮ ਨੂੰ ਅੱਗੇ ਵਧਾਉਣ ਦੇ ਆਪਣੇ ਯਤਨਾਂ
ਬਾਰੇ ਕਿਹਾ ਕਿ ਸੁਧਾਰ ਪ੍ਰਕਿਰਿਆ ਦਾ ਵਿਰੋਧ ਹੋਣਾ ਤੈਅ ਹੈ ਅਤੇ ਇਸ ਨੂੰ ਸਿਆਸੀ ਦਬਾਅ
ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ। ਆਰਥਿਕ ਸੁਧਾਰਾਂ ਦੀ ਵਕਾਲਤ ਕਰਦੇ ਹੋਏ ਮੋਦੀ ਨੇ
ਆਯੋਜਿਤ ਇੱਕ ਖ਼ਾਣੇ ਵਿੱਚ ਸਮੂਹ 20 ਦੇ ਆਪਣੇ ਸਾਥੀ ਨੇਤਾਵਾਂ ਨਾਲ ਗੱਲਬਾਤ ਦੌਰਾਨ ਕਿਹਾ
ਕਿ ਸੁਧਾਰਾਂ ਦੀ ਪ੍ਰਕਿਰਿਆ ਦਾ ਸਰਲੀਕਰਨ ਹੋਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਦੇ ਤੌਰ
ਤਰੀਕਿਆਂ ਵਿੱਚ ਵੀ ਸੁਧਾਰ ਹੋਣਾ ਚਾਹੀਦਾ ਹੈ।
ਆਸਟਰੇਲੀਆ ਪ੍ਰਧਾਨ ਮੰਤਰੀ ਟੋਨੀ ਏਬੋਟ
ਦੁਆਰਾ ਕਵੀਸਲੈਂਡ ਸੰਸਦ ਭਵਨ ਵਿੱਚ ਸਮਾਰੋਹ ਦਾ ਆਯੋਜਿਤ ਬ੍ਰਿਸਬੇਨ ਕਨਵੈਨਸ਼ਨ ਸੈਂਟਰ
ਵਿੱਚ ਸਮੂਹ 20 ਦੀ ਸਾਲਾਨਾ ਸਿਖਰ ਬੈਠਕ ਤੋਂ ਤੁਰੰਤ ਪਹਿਲਾਂ ਕੀਤਾ ਗਿਆ, ਜਿਸ ਵਿੱਚ
ਨੇਤਾਵਾਂ ਨੇ ਆਪਣੇ ਸਹਾਇਕਾਂ ਤੋਂ ਬਿਨਾਂ ਸਿੱਧੇ ਅਪਸ ਵਿੱਚ ਗੱਲਬਾਤ ਕੀਤੀ। ਮੋਦੀ ਨੇ
ਕਿਹਾ ਕਿ ਸੁਧਾਰਾਂ ਦੀ ਕਮਾਨ ਲੋਕਾਂ ਦੇ ਹੱਥਾਂ ਵਿੱਚ ਹੋਣੀ ਚਾਹੀਦੀ ਹੈ, ਇਸ ਨੂੰ ਚੁੱਪ
ਤਰੀਕੇ ਨਾਲ ਨਹੀਂ ਕੀਤਾ ਜਾ ਸਕਦਾ। ਬ੍ਰਿਕਸ ਵਿਕਾਸ ਬੈਂਕ ਨੂੰ ਚਾਲੂ ਕਰਨ ਦੀ ਪ੍ਰਕਿਰਿਆ
ਵਿੱਚ ਤੇਜ਼ੀ ਲਿਆਉਣ ਦੀ ਵਕਾਲਤ ਕਰਦੇ ਹੋਏ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਵਿੱਤੀ
ਸੰਸਥਾਵਾਂ ਨੂੰ ਲੈ ਕੇ ਸਾਲ ਦੇ ਅੰਤ ਤੱਕ ਸਮਝੌਤੇ ਦੀ ਪੁਸ਼ਟੀ ਕਰੇਗਾ ਅਤੇ 2016 'ਚ ਇਸ
ਦਾ ਉਦਘਾਟਨ ਕੀਤਾ ਜਾਣਾ ਚਾਹੀਦਾ ਹੈ। ਮੋਦੀ ਨੇ ਬੈਂਕ ਨੂੰ ਜਲਦ ਤੋਂ ਜਲਦ ਚਾਲੂ ਕਰਨ ਦੀ
ਵਕਾਲਤ ਕਰਦੇ ਹੋਏ ਕਿਹਾ ਕਿ ਸਾਡਾ ਟੀਚਾ ਹੈ ਕਿ ਬੈਂਕ ਦਾ ਉਦਘਾਟਨ 2016 ਵਿੱਚ ਹੋਵੇ।
ਜ਼ਿਕਰਯੋਗ ਹੈ ਕਿ 100 ਅਰਬ ਡਾਲਰ ਦੀ ਪੂੰਜੀ ਨਾਲ ਸ਼ੁਰੂ ਹੋਣ ਵਾਲੇ ਇਸ ਨਵੇਂ ਵਿਕਾਸ ਬੈਂਕ ਦੀ ਪ੍ਰਧਾਨਗੀ ਪਹਿਲੇ 6 ਸਾਲ ਤੱਕ ਭਾਰਤ ਕਰੇਗਾ।
ਆਪਣੇ
ਭਾਸ਼ਣ ਵਿੱਚ ਟੋਨੀ ਏਬੋਟ ਨੇ ਕਿਹਾ ਕਿ ਮੈਂ ਨਿਸ਼ਚਤ ਤੌਰ 'ਤੇ ਆਰਥਿਕ ਸੁਧਾਰਾਂ 'ਤੇ
ਜ਼ਿਆਦਾ ਜ਼ੋਰ ਦੇਣ ਦੇ ਪੱਖ਼ ਵਿੱਚ ਹਾਂ, ਅੰਤਿਮ ਫੈਸਲਾ ਤਾਂ ਲੋਕਾਂ ਨੇ ਹੀ ਕਰਨਾ ਹੈ, ਫ਼ਿਰ
ਵੀ ਜੇਕਰ ਕੋਈ ਚਾਹੇ ਤਾਂ ਕਿਸੇ ਹੋਰ ਵਿਸ਼ੇ ਨੂੰ ਵੀ ਆਲਮੀ ਮੰਚ 'ਤੇ ਚਰਚਾ ਲਈ ਠਹਿਰਾਇਆ
ਜਾ ਸਕਦਾ ਹੈ।
ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼
ਪੂਰੀ ਦੁਨੀਆ ਦੀ ਅਰਥ ਵਿਵਸਥਾ ਦਾ ਬੋਝ ਨਹੀਂ ਢੋਅ ਸਕਦਾ। ਦੁਨੀਆ ਦੇ ਦੂਜੇ ਦੇਸ਼ਾਂ ਨੂੰ
ਵੀ ਆਪਣੇ ਆਪਣੇ ਰੁਜ਼ਗਾਰ ਦੇ ਵਸੀਲੇ ਪੈਦਾ ਕਰਨੇ ਹੋਣਗੇ। ਇਸ ਲਈ ਦੁਨੀਆ ਦੀ ਅਰਥ ਵਿਵਸਥਾ
ਨੂੰ ਤੇਜ਼ ਕਰਨ ਦੇ ਲਈ ਸਾਰੇ ਦੇਸ਼ਾਂ ਨੂੰ ਇੱਕ ਜੁਟ ਹੋ ਕੇ ਕੰਮ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਏਸ਼ੀਅਨ ਦੇਸ਼ਾਂ ਦੇ ਸੀਮਾ ਵਿਵਾਦ ਟਕਰਾਅ ਦਾ ਕਾਰਨ ਬਣ ਸਕਦੇ ਹਨ, ਇਸ ਲਈ ਇਨ੍ਹਾਂ ਨੂੰ ਆਪਸੀ ਸਮਝ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ।