ਉਹ ਦਿਨ ਉਡੀਕ ਰਹੇ ਹਾਂ ਜਦੋਂ ਮੋਦੀ ਕਾਲਾ ਧਨ ਵਾਪਸ ਲਿਆਉਣਗੇ : ਕਾਂਗਰਸ
Posted on:- 15-11-2014
ਨਵੀਂ ਦਿੱਲੀ : ਪ੍ਰਧਾਨ
ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਨੂੰ ਵਾਪਸ
ਲਿਆਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਕਾਂਗਰਸ ਨੇ ਕਾਂਗਰਸ ਨੂੰ ਇਸ ਮੁੱਦੇ 'ਤੇ ਕਾਰਵਾਈ
ਦਾ ਇੰਤਜ਼ਾਰ ਹੈ।
ਮੋਦੀ ਦੇ ਬਿਆਨ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸੀ ਨੇਤਾ ਦਿਗਵਿਜੇ
ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਪ੍ਰਧਾਨ ਮੰਤਰੀ ਇਸ ਮੁੱਦੇ ਨੂੰਲੈ ਕੇ ਚਿੰਤਤ
ਹਨ, ਸਾਨੂੰ ਉਸ ਦਿਨ ਦਾ ਇੰਤਜ਼ਾਰ ਹੈ, ਜਦੋਂ ਵਿਦੇਸ਼ਾਂ ਵਿੱਚੋਂ ਜਮ੍ਹਾਂ ਕਾਲਾ ਧਨ ਵਾਪਸ
ਭਾਰਤ ਲਿਆਂਦਾ ਜਾਵੇਗਾ। ਸਾਨੂੰ ਉਸ ਦਿਨ ਵਿਸ਼ਵਾਸ ਹੋ ਜਾਵੇਗਾ ਕਿ ਚੰਗੇ ਦਿਨ ਆ ਗਏ ਹਨ।
ਜ਼ਿਕਰਯੋਗ
ਹੈ ਕਿ ਮੋਦੀ ਨੇ ਜੀ 20 ਸਿਖਰ ਸੰਮੇਲਨ ਤੋਂ ਪਹਿਲਾਂ ਵਿਸ਼ਵ ਦੇ 5 ਸਮੂਹ ਬ੍ਰਿਕਸ ਦੇ
ਨੇਤਾਵਾਂ ਦੇ ਨਾਲ ਆਪਣੀ ਗੈਰ ਰਸਮੀ ਗੱਲਬਾਤ ਦੌਰਾਨ ਇਸ ਮੁੱਦੇ 'ਤੇ ਸਹਿਯੋਗ ਕਰਨ ਲਈ
ਬੇਨਤੀ ਕੀਤੀ ਸੀ। ਬ੍ਰਿਸਬੇਨ ਵਿੱਚ ਵੀ ਮੋਦੀ ਨੇ ਕਾਲੇ ਧਨ ਦੇ ਮੁੱਦੇ ਨੂੰ ਵੱਡੇ ਪੱਧਰ
'ਤੇ ਉਠਾਇਆ ਹੈ। ਜੀ-20 ਸਿਖਰ ਸੰਮੇਲਨ ਵਿੱਚ ਵੀ ਮੋਦੀ ਨੇ ਕਾਲੇ ਧਨ ਦੀ ਪਾਈ-ਪਾਈ ਵਾਪਸ
ਲਿਆਉਣ 'ਤੇ ਜ਼ੋਰ ਦਿੱਤਾ ਹੈ।
ਮੋਦੀ ਨੇ ਬ੍ਰਿਕਸ ਲੀਡਰਾਂ ਨਾਲ ਗੱਲਬਾਤ ਦੌਰਾਨ ਵੀ
ਕਿਹਾ ਸੀ ਕਿ ਕਾਲੇ ਧਨ ਨੂੰ ਵਾਪਸ ਲਿਆਉਣਾ ਮੇਰੀ ਮੁੱਖ ਪਹਿਲ ਹੋਵੇਗੀ। ਜੀ-20 ਸਿਖਰ
ਸੰਮੇਲਨ ਦੌਰਾਨ ਵੀ ਮੋਦੀ ਨੇ ਕਿਹਾ ਕਿ ਅਸੀਂ ਟੈਕਸਾਂ ਦੀ ਚੋਰੀ ਰੋਕਣ ਲਈ ਆਸਵੰਦ ਹਾਂ
ਅਤੇ ਭਾਰਤ ਦੀ ਉਦਯੋਗਿਕ ਮੁਲਕਾਂ ਦੇ ਗਰੁੱਪ ਨਾਲ ਰਲ ਕੇ ਇਸ ਸਬੰਧੀ ਤਕੜੀ ਕਾਰਵਾਈ ਕਰਨ
ਲਈ ਤਿਆਰ ਹੈ ਤਾਂ ਕਿ ਆਰਥਿਕ ਸੁਧਾਰਾਂ ਵਿੱਚ ਤੇਜ਼ੀ ਨਾਲ ਹੋਰ ਸੁਧਾਰ ਲਿਆਂਦਾ ਜਾ ਸਕੇ।
ਇਸ ਸਾਰੇ ਮਾਮਲੇ ਉਪਰ ਦਿਗਵਿਜੇ ਸਿੰਘ ਨੇ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੋਵੇਗੀ ਕਿ ਜੇਕਰ
ਅਜਿਹਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਦਿਗਵਿਜੇ ਸਿੰਘ ਕਾਲੇ ਧਨ ਦੇ ਮੁੱਦੇ 'ਤੇ ਮੋਦੀ ਨੂੰ ਪਹਿਲਾਂ ਵੀ ਘੇਰਦੇ ਆਏ ਹਨ।