ਵੀਰ ਭੂਮ 'ਚ ਭਾਜਪਾ ਕਾਂਗਰਸ ਨਾਲ ਭਿੜੇ ਤ੍ਰਿਣਾਮੂਲ ਦੇ ਸਮਰਥਕ
Posted on:- 15-11-2014
ਕੋਲਕਾਤਾ : ਪੱਛਮੀ
ਬੰਗਾਲ ਦੇ ਸੱਤਾਧਾਰੀ ਦਲ ਤ੍ਰਿਣਾਮੂਲ ਕਾਂਗਰਸ ਸਮਰਥਕਾਂ ਨੇ ਭਾਜਪਾ ਤੇ ਕਾਂਗਰਸ ਦੋਵਾਂ
ਨੂੰ ਆਪਣੇ ਨਿਸ਼ਾਨੇ 'ਤੇ ਲਿਆ। ਵੀਰ ਭੂਮ ਜ਼ਿਲ੍ਹੇ ਦੇ ਹਿੰਸਾ ਪ੍ਰਭਾਵਤ ਪ੍ਰਭਾਵਿਤ ਥਾਣਾ
ਖੇਤਰ ਵਿੱਚ ਭਾਜਪਾ ਸਮਰਥਕਾਂ ਨਾਲ ਹੋਏ ਸੰਘਰਸ਼ ਵਿੱਚ 8 ਲੋਕ ਜ਼ਖ਼ਮੀ ਹੋ ਗਏ। ਦੋਵਾਂ ਦਲਾਂ
ਦੇ ਸਮਰਥਕਾਂ ਨੇ ਡਾਂਗਾਂ, ਬੰਬ ਅਤੇ ਗੋਲਿਆਂ ਨਾਲ ਹਮਲੇ ਕੀਤੇ ਅਤੇ ਪੁਲਿਸ ਨੇ ਵੀ
ਫਾਇਰਿੰਗ ਕੀਤੀ। ਇਸ ਤੋਂ ਬਿਨਾਂ ਮੁਰਸ਼ਦਾਬਾਦ ਜ਼ਿਲ੍ਹੇ ਦੇ ਬ੍ਰਹਮਪੁਰ ਵਿੱਚ ਤ੍ਰਿਣਾਮੂਲ
ਸਮਰਥਕ ਕਾਂਗਰਸੀਆਂ ਨਾਲ ਜਾ ਭਿੜੇ, ਜਿਸ ਵਿੱਚ 9 ਲੋਕ ਜ਼ਖ਼ਮੀ ਹੋ ਗਏ। ਵੀਰ ਭੂਮ ਦੇ ਪਾਰੂਈ
ਸਥਿਤ ਸਿਰਸਿਟਾ ਪਿੰਡ ਵਿੱਚ ਭਾਜਪਾ ਤ੍ਰਿਣਾਮੂਲ ਸੰਘਰਸ਼ ਦੌਰਾਨ ਕਈ ਘਰਾਂ 'ਤੇ ਬੰਬ
ਸੁੱਟੇ ਗਏ, ਜਿਸ ਕਾਰਨ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਦੋਵਾਂ ਦਲਾਂ ਨੇ ਆਪਣੇ
ਚਾਰ-ਚਾਰ ਵਰਕਰਾਂ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਹੈ। ਇਸੇ ਥਾਣਾ ਖੇਤਰ ਵਿੱਚ ਕੁਝ ਦਿਨ
ਪਹਿਲਾਂ ਭਾਜਪਾ ਅਤੇ ਤ੍ਰਿਣਾਮੂਲ ਦੇ ਵਰਕਰਾਂ ਵਿੱਚ ਵੀ ਲੜਾਈ ਹੋਈ ਸੀ, ਜਿਸ ਵਿੱਚ 3
ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਿਨਾਂ ਬ੍ਰਹਮਪੁਰ ਸਥਿਤ ਉਤਰਪਾੜਾ ਬਲਾਕ ਕਾਂਗਰਸ
ਦਫ਼ਤਰ ਦੇ ਕਬਜ਼ੇ ਨੂੰ ਲੈ ਕੇ ਵੀ ਲੜਾਈ ਹੋਈ ਸੀ।