ਕਾਂਗਰਸ ਨੇ ਆਜ਼ਾਦ ਨੂੰ ਦਿੱਤੀ ਕਸ਼ਮੀਰ ਚੋਣਾਂ ਦੀ ਕਮਾਨ
Posted on:- 08-11-2014
ਨਵੀਂ ਦਿੱਲੀ : ਕਾਂਗਰਸ
ਨੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ
ਗੁਲਾਮ ਨਬੀ ਆਜ਼ਾਦ ਨੂੰ ਜੰਮੂ ਕਸ਼ਮੀਰ ਵਿੱਚ ਪ੍ਰਚਾਰ ਮੁਹਿੰਮ ਦੀ ਜ਼ਿੰਮੇਵਾਰੀ ਦੇ ਕੇ
ਉਨ੍ਹਾਂ ਦਾ ਪੂਰਾ ਧਿਆਨ ਪ੍ਰਦੇਸ ਵਿੱਚ ਹੋਣ ਵਾਲੀਆਂ ਚੋਣਾਂ 'ਤੇ ਕੇਂਦਰਤ ਕਰਨ ਨੂੰ ਕਿਹਾ
ਹੈ। ਪਾਰਟੀ ਮੰਨ ਰਹੀ ਹੈ ਕਿ ਇਸ ਸਮੇਂ ਪ੍ਰਦੇਸ ਵਿੱਚ ਕਾਂਗਰਸ ਦੇ ਹਾਲਾਤ ਠੀਕ ਨਹੀਂ
ਹਨ। ਨੈਸ਼ਨਲ ਕਾਂਗਰਸ ਦੇ ਨਾਲ ਸਾਂਝੀ ਸਰਕਾਰ ਵਿੱਚ ਸ਼ਾਮਲ ਰਹੀ ਕਾਂਗਰਸ ਨੂੰ ਵਿਰੋਧੀ ਵੋਟ
ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਿੱਚ ਰਾਜ ਸਰਕਾਰ ਦੇ ਕੰਮਕਾਰ ਨੂੰ ਲੈ ਕੇ ਕਾਫ਼ੀ
ਨਰਾਜ਼ਗੀ ਰਹੀ ਹੈ। ਕਾਂਗਰਸ ਨੇ ਆਖ਼ਰੀ ਸਮੇਂ ਵਿੱਚ ਨੈਸ਼ਨਲ ਕਾਨਫਰੰਸ ਨਾਲ ਨਾਤਾ ਤੋੜ ਕੇ
ਪਾਰਟੀ ਦੇ ਪ੍ਰਤੀ ਲੋਕਾਂ ਦੀ ਨਰਾਜ਼ਗੀ ਘਟ ਕਰਨ ਦਾ ਯਤਨ ਕੀਤਾ ਸੀ, ਪਰ ਪਾਰਟੀ ਨੂੰ ਲੋਕਾਂ
ਦਾ ਭਰੋਸਾ ਜਿੱਤਣ ਦੇ ਲਈ ਨਵੇਂ ਸਿਰੇ ਤੋਂ ਰਣਨੀਤੀ ਬਣਾਉਣੀ ਹੋਵੇਗੀ।