ਪਾਕਿਸਤਾਨ : ਬੱਸ ਬੰਬ ਧਮਾਕੇ 'ਚ 6 ਹਲਾਕ
Posted on:- 08-11-2014
ਇਸਲਾਮਾਬਾਦ : ਪਾਕਿਸਤਾਨ ਵਿੱਚ ਹੋਏ ਦੋਹਰੇ ਬੰਬ ਧਮਾਕੇ ਵਿੱਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ।
ਅਧਿਕਾਰਤ
ਸੂਤਰਾਂ ਨੇ ਦੱਸਿਆ ਕਿ ਮੁਹੰਮਦ ਏਜੰਸੀ ਦੇ ਚਿਨਾਰੀ ਪਿੰਡ ਦੇ ਸ਼ਾਂਤੀ ਕਮੇਟੀ ਦੇ ਵਰਕਰਾਂ
ਨੂੰ ਨਿਸ਼ਾਨਾ ਬਣਾਉਣ ਲਈ ਇਹ ਧਮਾਕੇ ਕੀਤੇ ਗਏ।
ਪਹਿਲਾ ਧਮਾਕਾ ਉਸ ਸਮੇਂ ਹੋਇਆ, ਜਦੋਂ
ਮੋਟਰਸਾਇਕਲ 'ਤੇ ਸਵਾਰ ਕਮੇਟੀ ਦੇ ਵਰਕਰ ਕਿਤੇ ਜਾ ਰਹੇ ਸਨ। ਇਸੇ ਦੌਰਾਨ ਰਿਮੋਟ ਕੰਟਰੋਲ
ਦੇ ਰਾਹੀਂ ਸ਼ਕਤੀਸ਼ਾਲੀ ਧਮਾਕਾ ਕੀਤਾ ਗਿਆ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 4
ਲੋਕ ਜ਼ਖ਼ਮੀ ਹੋ ਗਏ। ਜਦੋਂ ਮ੍ਰਿਤਕਾਂ ਦੀਆਂ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਉਥੋਂ ਕੱÎਿਢਆ ਜਾ
ਰਿਹਾ ਸੀ ਤਾਂ ਤੁਰੰਤ ਹੀ ਦੂਜਾ ਧਮਾਕਾ ਹੋ ਗਿਆ।
ਸੂਤਰਾਂ ਦੇ ਦੱਸਣ ਅਨੁਸਾਰ
ਮ੍ਰਿਤਕਾਂ ਦੀ ਸੰਖਿਆ ਹੋਰ ਵਧ ਸਕਦੀ ਹੈ। ਮ੍ਰਿਤਕਾਂ ਵਿੱਚ ਸ਼ਾਂਤੀ ਕਮੇਟੀ ਦੇ ਸੀਨੀਅਰ
ਮੈਂਬਰ ਦਾਰਾ ਖ਼ਾਨ ਦਾ ਪੁੱਤਰ ਵੀ ਸ਼ਾਮਲ ਹੈ। ਦੂਜੇ ਪਾਸੇ ਦਹਿਸ਼ਤਗਰਦ ਸਮੂਹ ਤਹਿਰੀਕ-ਏ
-ਤਾਲਿਬਾਨ ਤੋਂ ਅਲੱਗ ਹੋਏ ਗੁੱਟ ਜਮਾਤ-ਉਲ- ਆਹਾਰ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ। ਉਸ
ਦੇ ਇੱਕ ਬੁਲਾਰੇ ਨੇ ਡਾਨ ਨਿਊਜ਼ ਨੂੰ ਟੈਲੀਫੋਨ 'ਤੇ ਦੱਸਿਆ ਕਿ ਮੁਹੰਮਦ ਵਿੱਚ ਸ਼ਾਂਤੀ
ਸਮੂਹ ਦੇ ਮੈਂਬਰਾਂ ਨੂੰ ਪਾਕਿਸਤਾਨੀ ਸਰਕਾਰ ਦਾ ਸਮਰਥਨ ਕਰਨ ਦੀ ਵਜ੍ਹਾ ਨਾਲ ਨਿਸ਼ਾਨਾ
ਬਣਾਇਆ ਜਾ
ਰਿਹਾ ਹੈ।