ਲਕਸ਼ਮੀ ਕਾਂਤ ਪਰਸੇਕਰ ਬਣੇ ਗੋਆ ਦੇ ਨਵੇਂ ਮੁੱਖ ਮੰਤਰੀ
Posted on:- 08-11-2014
ਮਨੋਹਰ ਪਾਰੀਕਰ ਨੇ ਮੁੱਖ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪਣਜੀ : ਪਾਰੀਕਰ
ਸਰਕਾਰ ਦੇ ਸਿਹਤ ਮੰਤਰੀ ਲਕਸ਼ਮੀ ਕਾਂਤ ਪਰਸੇਕਰ ਨੇ ਗੋਆ ਦੇ ਨਵੇਂ ਮੁੱਖ ਮੰਤਰੀ ਦੇ ਰੂਪ
ਵਿੱਚ ਸਹੁੰ ਚੁੱਕ ਲਈ ਹੈ। ਪਰਸੇਕਰ ਦੇ ਨਾਲ 9 ਮੰਤਰੀਆਂ ਨੇ ਵੀ ਸਹੁੰ ਚੁੱਕੀ।
ਇਸ
ਤੋਂ ਪਹਿਲਾਂ ਪਾਰਟੀ ਦੇ ਮੁੱਖ ਸਕੱਤਰ ਜੇ ਪੀ ਨੱਢਾ ਨੇ ਦੱਸਿਆ ਕਿ ਸੰਸਦੀ ਬੋਰਡ ਨੇ ਗੋਆ
ਵਿੱਚ ਰਾਜਨੀਤਕ ਹਾਲਾਤ ਦੇ ਨਾਲ ਹੀ ਉਤਰ ਪ੍ਰਦੇਸ਼ ਤੋਂ ਰਾਜ ਸਭਾ ਦੀ ਇੱਕ ਸੀਟ ਲਈ ਭਾਜਪਾ
ਉਮੀਦਵਾਰ ਦੇ ਨਾਂ 'ਤੇ ਚਰਚਾ ਕੀਤੀ। ਨੱਢਾ ਨੇ ਦੱਸਿਆ ਕਿ ਅੰਤਿਮ ਫੈਸਲੇ ਦਾ ਐਲਾਨ ਕਰ
ਦਿੱਤਾ ਜਾਵੇਗਾ। ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਅੱਜ ਆਪਣੇ ਅਹੁਦੇ ਤੋਂ
ਅਸਤੀਫ਼ਾ ਦੇ ਦਿੱਤਾ। ਪਾਰੀਕਰ ਨੂੰ ਕੇਂਦਰ ਵਿੱਚ ਰੱਖਿਆ ਮੰਤਰੀ ਦਾ ਅਹੁਦਾ ਮਿਲਣ ਦੀ ਆਸ
ਹੈ। ਪਾਰੀਕਰ ਨੇ ਅੱਜ ਦੁਪਹਿਰ ਰਾਜ ਭਵਨ ਵਿੱਚ ਆਪਣਾ ਅਸਤੀਫ਼ਾ ਰਾਜਪਾਲ ਮਦੁਲਾ ਸਿਨਹਾ ਨੂੰ
ਸੌਂਪ ਦਿੱਤਾ।
ਪਾਰੀਕਰ ਦੇ ਅਸਤੀਫ਼ਾ ਦੇਣ ਤੋਂ ਬਾਅਦ ਹੀ ਰਾਜ ਮੰਤਰੀ ਮੰਡਲ ਭੰਗ ਹੋ ਗਿਆ
ਹੈ, ਜਿਸ ਵਿੱਚ 12 ਮੰਤਰੀ ਹਨ। 58 ਸਾਲਾ ਪਾਰੀਕਰ ਨੇ ਮਾਰਚ 2012 ਵਿੱਚ ਰਾਜ ਦੇ ਮੁੱਖ
ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਨ੍ਹਾਂ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ
ਨੂੰ ਇਤਿਹਾਸਕ ਜਿੱਤ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਸੀ। ਪਾਰੀਕਰ ਉਸ ਸਮੇਂ
ਸੁਰਖੀਆਂ ਵਿੱਚ ਆਏ, ਜਦੋਂ ਉਨ੍ਹਾਂ ਪੈਟਰੋਲ ਦੀ ਕੀਮਤ 11 ਰੁਪਏ ਤੱਕ ਘੱਟ ਕਰ ਦਿੱਤੀ।
ਆਈਆਈਟੀ
ਬੰਬੇ ਦੇ ਵਿਦਿਆਰਥੀ ਰਹੇ ਪਾਰੀਕਰ ਨੇ ਦੋ ਮਹੱਤਵਪੂਰਨ ਯੋਜਨਾਵਾਂ ਸ਼ੁਰੂ ਕੀਤੀਆਂ,
ਜਿਨ੍ਹਾਂ ਵਿੱਚ ਇੱਕ ਘਰ 'ਚ ਰਹਿਣ ਵਾਲੀਆਂ ਔਰਤਾਂ ਲਈ ਮਾਸਿਕ ਆਮਦਨ ਗ੍ਰਹਿ ਆਧਾਰ ਅਤੇ
ਲੜਕੀਆਂ ਦੇ ਵਿਆਹ ਦੇ ਲਈ ਵਿੱਤੀ ਮਦਦ ਦੇ ਰੂਪ ਵਿੱਚ 1 ਲੱਖ ਰੁਪਏ ਦੀ ਲਾਡਲੀ ਲਕਸ਼ਮੀ
ਯੋਜਨਾ ਸ਼ਾਮਲ ਹੈ।