ਸਕਾਊਟਸ ਅਤੇ ਗਾਈਡਸ ਨੇ ਮਨਾਇਆ ਝੰਡਾ ਦਿਵਸ
Posted on:- 08-11-2014
ਲੁਧਿਆਣਾ: ਟ੍ਰੈਫਿਕ ਪਾਰਕ ਲੁਧਿਆਣਾ ਵਿਖੇ ਭਾਰਤ ਸਕਾਊਟਸ/ਗਾਈਡਸ ਪੰਜਾਬ ਦੇ ਚੀਫ਼ ਕਮਿਸ਼ਨਰ ਡਾ.ਸਾਧੂ ਸਿੰਘ ਰੰਧਾਵਾ ਜੀ ਦੇ ਆਦੇਸ਼ ਅਨੁਸਾਰ 5 ਦਿਨ ਦਾ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 13 ਸਕੂਲਾਂ ਦੇ 240 ਸਕਾਊਟ/ਗਾਈਡ ਨੇ ਸ਼ਮੂਲੀਅਤ ਕੀਤੀ ।ਭਾਰਤ ਸਕਾਊਟ ਗਾਈਡ ਦੇ ਝੰਡਾ ਦਿਵਸ ਨੂੰ ਮੁੱਖ ਰੱਖਦਿਆਂ ਸਕਾਊਟ/ਗਾਈਡਾਂ ਨੇ 7 ਨਵੰਬਰ ਨੂੰ ਸ਼ਾਨਦਾਰ ਢੰਗ ਨਾਲ ਝੰਡਾ ਦਿਵਸ ਮਨਾ ਕੇ ਝੰਡੇ ਨੂੰ ਉੱਚਾ ਰੱਖਣ ਅਤੇ ਸਮਾਜ ਦੀ ਸੇਵਾ ਲਈ ਤਿਆਰ ਬਰ ਤਿਆਰ ਰਹਿਣ ਦਾ ਪ੍ਰਣ ਕੀਤਾ।
ਪਿ੍ਰੰਸੀਪਲ ਨਾਹਰ ਸਿੰਘ ਦੀ ਅਗਵਾਈ ਹੇਠ ਗਾਈਡ ਕੈਪਟਨ ਅਨੁਪਮ ਮਲਹੋਤਰਾ(ਏ.ਐੱਲ.ਟੀ) ਸਕਾਊਟ ਮਾਸਟਰ ਰਾਜ ਕੁਮਾਰ (ਜ਼ਿਲ੍ਹਾ ਆਰਗੇਨਾਈਜਰ ਕਮਿਸ਼ਨਰ) ਅਤੇ ਕਰਮਜੀਤ ਸਿੰਘ ਗਰੇਵਾਲ (ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ) ਨੇ ਸਕਾਊਟ ਨਿਯਮ, ਪਰੇਅਰ,ਝੰਡਾ ਰਸਮ, ਸਕਾਊਟ ਪ੍ਰਣ,ਗਜਟ, ਬੀ.ਪੀ ਕਸਰਤ,ਮਾਰਚ ਪਾਸਟ, ਜੈੱਲ, ਪਛਾਣ ਚਿੰਨ,ਗੰਢਾਂ, ਸਕਾਊਟ ਤਾੜੀ,ਸਰਵ ਧਰਮ ਪ੍ਰਾਰਥਨਾ ਆਦਿ ਦੀ ਟ੍ਰੇਨਿੰਗ ਦਿੱਤੀ। ਨਸ਼ਾ ਵਿਰੋਧੀ,ਵਾਤਾਵਰਣ ਜਾਗਰੂਕਤਾ,ਮਾਦਾ ਭਰੂਣ ਹੱਤਿਆ ਅਤੇ ਟ੍ਰੈਫਿਕ ਨਿਯਮਾਂ ਬਾਰੇ ਪੋਸਟਰ ,ਭਾਸ਼ਣ ਮੁਕਾਬਲੇ ਅਤੇ ਰੈਲੀ ਵੀ ਕੱਢੀ ਗਈ।ਟ੍ਰੈਫਿਕ ਐਜੂਕੇਸ਼ਨ ਸੈੱਲ ਲੁਧਿਆਣਾ ਦੇ ਇੰਚਾਰਜ ਏ.ਐੱਸ.ਆਈ ਸੁਖਦੇਵ ਸਿੰਘ ਨੇ ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ। ਨੈਸ਼ਨਲ ਅਵਾਰਡੀ ਕਰਮਜੀਤ ਸਿੰਘ ਗਰੇਵਾਲ ਨੇ ਆਪਣੇ ਗੀਤਾਂ ਨਾਲ ਚੰਗਾ ਰੰਗ ਬੰਨਿਆ।
ਕੈਂਪ ਦੇ ਆਖਰੀ ਦਿਨ ਸਟੇਟ ਆਰਗੇਨਾਈਜਰ ਕਮਿਸ਼ਨਰ(ਗਾਈਡਜ਼) ਸ੍ਰੀ ਮਤੀ ਨੀਟਾ ਅਤੇ ਪ੍ਰਿ.ਨਾਹਰ ਸਿੰਘ ਨੇ ਸਾਂਝੇ ਤੌਰ ਤੇ ਜੇਤੂਆਂ ਨੂੰ ਇਨਾਮ ਵੰਡੇ ਤੇ ਸ਼ੁਭ ਕਾਮਨਾਵਾਂ ਦਿੱਤੀਆਂ।ਕੈਂਪ ਵਿੱਚ ਸ਼ਮੂਲੀਅਤ ਕਰਨ ਵਾਲੇ ਸਕੂਲਾਂ ਵਿੱਚ ਸਸਸਸ ਮਾਡਲ ਸਕੂਲ ਮਾਡਲ ਟਾਊਨ, ਸਸਸਸ ਪੀ.ਏ.ਯੂ,ਸਸਸਸ ਜਵਾਹਰ ਨਗਰ (ਲੜਕੀਆਂ) ਆਰ.ਐੱਸ ਮਾਡਲ ਸਸ ਸਕੂਲ ਸ਼ਾਸ਼ਤਰੀ ਨਗਰ, ਬੀ.ਸੀ.ਐੱਮ ਸੀ.ਸੈ. ਸਕੂਲ ਫੋਕਲ ਪੁਆਇੰਟ, ਬੀ.ਸੀ.ਐੱਮ ਬਸੰਤ ਸਿਟੀ, ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ, ਸਹਸ ਕੋਟ ਮੰਗਲ ਸਿੰਘ,ਸਹਸ ਬੀਰਮੀ,ਸਹਸ ਇਆਲੀ ਕਲਾਂ,ਸਮਸ ਦੁੱਗਰੀ,ਸੇਕਰਟ ਸੋਲ ਕਾਨਵੈਂਟ ਧਾਂਦਰਾ ਰੋਡ,ਸਾਂਈ ਪਬਲਿਕ ਸਕੂਲ, ਵੱਲੋਂ ਗਾਈਡ ਕੈਪਟਨ ਅਮਨਜੀਤ ਕੌਰ, ਰੁਪਿੰਦਰ ਕੌਰ, ਸ਼ੁਸ਼ਮਾ, ਪ੍ਰੀਤੀ ਯਾਦਵ,ਸੁਰਿੰਦਰ ਕੌਰ,ਕੁਲਦੀਪ ਕੌਰ ਰੰਧਾਵਾ ਸਕਾਊਟ ਮਾਸਟਰ ਅਰਵਿੰਦ, ਤਜਿੰਦਰ ਸਿੰਘ, ਗੁਰਵਿੰਦਰ ਸਿੰਘ ਤੋਂ ਇਲਾਵਾ ਲੈਕਚਰਾਰ ਜਗਰੂਪ ਸਿੰਘ, ਲੈਕ. ਗੁਰਮੀਤ ਸਿੰਘ, ਸਮਾਜ ਸੇਵੀ ਰਾਹੁਲ ਵਰਮਾ, ਸੰਗੀਤਕਾਰ ਰਾਜਿੰਦਰ ਰਾਜ ਅਤੇ ਗੀਤਕਾਰ ਗੋਪੀ ਪੰਡੋਰੀ ਦੇ ਨਾਂ ਵਰਨਣਯੋਗ ਹਨ।