ਪੰਜਾਬ ਸਰਕਾਰ ਦੇ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਵਾਅਦੇ ਫੋਕੇ ਨਜ਼ਰ ਆਉਣ ਲੱਗੇ
Posted on:- 07-11-2014
ਸੰਗਰੂਰ/ਪ੍ਰਵੀਨ
ਸਿੰਘ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ
ਸਿੰਘ ਬਾਦਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੂਰਾ ਤਾਣ ਲਗਾਉਣ ਲੱਗੇ ਹੋਏ ਹਨ । ਉਹਨਾਂ
ਨੇ ਕਈ ਵਾਰ ਇਹ ਬਿਆਨ ਦਾਗੇ ਹਨ ਕਿ ਨਸ਼ੇ ਦਾ ਪੰਜਬ ਵਿੱਚੋਂ ਨਾਮੋ ਨਿਸਾਨ ਮਿਟਾ ਕੇ ਦਮ
ਲਵਾਂਗੇ। ਪਿਛਲੇ ਦਿਨੀ ਪੰਜਾਬ ਪੁਲਿਸ ਪੂਰੇ ਜੋਰ ਸੋਰ ਨਾਲ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ
ਜੇਲਾ੍ਹ ਵਿੱਚ ਡੱਕਣ ਲੱਗ ਪਈ ਸੀ।
ਪੰਜਾਬ ਸਰਕਾਰ ਲੋਕਾਂ ਦੇ ਇਲਾਜ ਲਈ ਹਸਪਤਾਲ ਖੋਲਣ ਦੀ
ਥਾਂ ਨਸ਼ਾ ਛੁਡਾਉ ਸੈਂਟਰਾਂ ਦੇ ਉਦਘਾਟਨ ਕਰਨ ਲੱਗੀ। ਇਹਨਾਂ ਨਸ਼ਾ ਕੇਂਦਰਾਂ ਵਿੱਚ ਚੂਰਾ
ਭੁੱਕੀ ਛੱਡਣ ਵਾਲੇ ਲੋਕਾਂ ਦੀਆਂ ਵੱਡੀਆਂ ਵੱਡੀਆਂ ਲਾਇਨਾਂ ਲੱਗਣ ਲੱਗੀਆਂ। ਸਰਕਾਰ ਨੇ
ਕੁਝ ਦਿਨ ਵੱਡੇ ਵੱਡੇ ਦਮਗਜੇ ਮਾਰੇ ਕਿ ਨਸ਼ਾ ਛੱਡਣ ਵਾਲਿਆਂ ਨੂੰ ਇਹਨਾਂ ਨਸ਼ਾ ਕੇਂਦਰਾਂ
ਵਿੱਚੋਂ ਦਵਾਈ ਮੁਫਤ ਮਿਲੇਗੀ ਉਹ ਵੀ ਕੁਝ ਦਿਨਾਂ ਵਿੱਚ ਹੀ ਖਤਮ ਹੋ ਗਈ ਤੇ ਕੀ ਨਸ਼ਾ
ਕੇਂਦਰ ਦਵਾਈ ਤੇ ਡਾਕਟਰ ਨਾ ਹੋਣ ਕਾਰਨ ਬੰਦ ਕਰਨੇ ਪਏ।
ਦਾਅਵੇ ਮੁਤਾਬਿਕ ਪੰਜਾਬ ਨਸ਼ਾ
ਮੁਕਤ ਹੋ ਗਿਆ। ਅਜਿਹਾ ਨਹੀਂ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਹੁਣ ਪੁਲਿਸ ਦੀ
ਮੁਹਿਮ ਠੰਡੀ ਹੋ ਰਹੀ ਹੈ ਤੇ ਨਸ਼ਾ ਤਸਕਰਾਂ ਨੇ ਆਪਣੇ ਠਿਕਾਣੇ ਬਦਲ ਕੇ ਆਪਣਾ ਕਾਰੋਵਾਰ
ਮੁੱੜ ਤੋਂ ਸੁਰੂ ਕਰ ਲਿਆ। ਕੁਝ ਲੋਕਾਂ ਨੇ ਜਿਨਾਂ ਦੀ ਪੁਲਿਸ ਤੰਤਰ ਨਾਲ ਜਾਂ ਕਿਸੇ ਨੇਤਾ
ਨਾਲ ਸਾਂਝ ਹੈ ਉਸ ਨੇ ਠੇਕਿਆ ਤੇ ਵਿਕਣ ਵਾਲੀ ਸਰਾਬ ਦਾ ਠੇਕਾ ਆਪਣੇ ਘਰੋਂ ਹੀ ਸੁਰੂ ਕਰ
ਦਿਤਾ ਹੈ । ਹਰਿਆਣਾ ਤੋਂ ਵੀ ਵੱਡੀ ਮਾਤਰਾ ਵਿੱਚ ਆ ਰਹੀ ਸਰਾਬ ਪੰਜਾਬ ਪੁਲਿਸ ਨੂੰ ਕਿਤੇ
ਦਿਖਾਈ ਨਹੀਂ ਦੇ ਰਹੀ ਤੇ ਨਾਂ ਹੀ ਘਰ -ਘਰ ਖੁੱਲ ਰਹੇ ਸਰਾਬ ਦੇ ਠੇਕੇ ਹੀ ਦਿਖਾਈ ਦੇ ਰਹੇ
। ਲੋਕਾਂ ਨੇ ਨਸ਼ਾ ਕਰਨ ਲਈ ਹੁਣ ਸਰਾਬ ਦੀ ਵਰਤੋਂ ਸੁਰੂ ਕਰ ਦਿਤੀ ਤੇ ਨਸ਼ਾ ਤਸਕਰਾਂ ਨੇ
ਭੁੱਕੀ ਦੀ ਥਾਂ ਤੇ ਸਰਾਬ ਵੇਚਣੀ ਸੁਰੂ ਕਰ ਲਈ । ਕੀ ਅਜਿਹਾ ਹੋਣ ਨਾਲ ਪੰਜਾਬ ਵਿੱਚੋਂ
ਨਸ਼ੇ ਦੇ ਸਮੱਗਲਰ ਖਤਮ ਹੋ ਗਏ ਜਾਂ ਨਸ਼ਾ ਵਿਕਣਾ ਬੰਦ ਹੋ ਗਿਆ । ਅਜਿਹਾ ਕੁਝ ਵੀ ਨਹੀਂ
ਪੰਜਾਬ ਪੁਲਿਸ ਦੇ ਨਸ਼ਾ ਮੁਕਤੀ ਵਾਰੇ ਕਾਂਗਰਸ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ
ਸਿੰਘ ਖਹਿਰਾ ਨੇ ਕਾਫੀ ਤਿੱਖੀ ਟਿਪਣੀ ਪੰਜਾਬ ਪੁਲਿਸ ਤੇ ਹੀ ਕੀਤੀ ਹੈ।
ਦੂਸਰਾ
ਪੰਜਾਬ ਸਰਕਾਰ ਸਰਾਬ ਪੀਣ ਨੂੰ ਤਾਂ ਨਸ਼ਾ ਕਰਨਾ ਹੀ ਨਹੀਂ ਸਮਝਦੀ ਇਸੇ ਲਈ ਸ੍ਰੋਮਣੀ ਅਕਾਲੀ
ਦਲ ਦੇ ਆਗੂਆਂ ਦੇ ਜਿਲ੍ਹੇ ਵਿਚ ਇੱਕ ਪ੍ਰਾਇਵੇਟ ਸਕੂਲ ਦੀ ਵਿਦਿਆਰਥਣ ਦਾ ਸਰਾਬ ਪੀ ਕੇ
ਸਕੂਲ ਆਉਣ ਦਾ ਮਾਮਲਾ ਵੀ ਅਖਵਾਰਾਂ ਦੀਆਂ ਸੁਲਖੀਆਂ ਬਣਿਆ ਹੈ । ਇਸ ਦੇ ਨਾਲ ਹੀ ਭਾਰਤੀ
ਜਨਤਾ ਪਾਰਟੀ ਦੀ ਰਾਜਿਸਥਾਨ ਦੀ ਸਰਕਾਰ ਵੱਲੋਂ ਪੰਜਾਬ ਦੀ ਸਰਹੱਦ ਨੇੜੇ ਭੁੱਕੀ ਦੇ ਠੇਕੇ
ਫੇਰ ਤੋਂ ਖੋਲ ਕੇ ਅਮਲੀਆਂ ਤੇ ਤਸਕਰਾਂ ਲਈ ਮੌਜਾਂ ਹੀ ਲਗਾ ਦਿੱਤੀਆਂ ਹਨ । ਇਹਨ੍ਹਾ
ਭੁੱਕੀ ਦੇ ਠੇਕਿਆਂ ਨੂੰ ਬੰਦ ਕਰਾਉਣ ਲਈ ਪੰਜਾਬ ਸਰਕਾਰ ਨੇ ਕੋਈ ਯਤਨ ਵੀ ਨਹੀਂ ਕੀਤਾ ਇਸ
ਤੋਂ ਲਗਦਾ ਹੈ ਕਿ ਪੰਜਾਬ ਵਿੱਚੋਂ ਨਸਿਆਂ ਨੂੰ ਖਤਮ ਕਰਨਾ ਵੀ ਇੱਕ ਰਾਤਨੀਤਿਕ ਬਿਆਨ ਬਣ
ਕੇ ਹੀ ਰਹਿ ਗਿਆ । ਸਮਾਜ ਸੇਵਕ ਜ. ਪ੍ਰਸੋਤਮ ਸਿੰਘ ਫੱਗੂਵਾਲਾ ਨੇ ਕਿਹਾ ਕਿ ਸਰਕਾਰ ਤਾਂ
ਖੁੱਦ ਨਹੀਂ ਚਾਹੁੰਦੀ ਕਿ ਪੰਜਾਬ ਦੇ ਲੋਕ ਨਸਿਆ ਤੋਂ ਮੁਕਤੀ ਪਾ ਸਕਣ । ਜੇਕਰ ਲੋਕ ਨਸ਼ਾ
ਮੁਕਤ ਹੋ ਗਏ ਥਾਂ ਉਹ ਰੋਜਗਾਰ ਤੇ ਹੋਰ ਸਹੂਲਤਾਂ ਮੰਗਣਗੇ ਜੋ ਪੰਜਾਬ ਸਰਕਾਰ ਦੇ ਨਹੀਂ
ਸਕਦੀ ਬਿਆਨ ਭਾਵੇਂ ਸਰਕਾਰ ਕੁਝ ਦੇਈ ਜਾਵੇ ਪਰ ਪੰਜਾਬ ਅਜੇ ਨਸ਼ਾ ਮੁਕਤ ਨਹੀਂ ਹੋਇਆ ਲਗਦਾ।