ਪੁਸਤਕ "ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ" ਰਲੀਜ਼
Posted on:- 07-11-2014
ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਵਲੋਂ ਸ਼ਾਸਤਰੀ ਸੰਗੀਤ ਦੀ ਗਾਇਕਾ ਅਤੇ ਸਿਤਾਰ ਵਾਦਕ ਡਾ. ਰਵਿੰਦਰ ਕੌਰ ਰਵੀ ਦੁਆਰਾ ਲਿਖਿਤ ਪੁਸਤਕ "ਸੰਗੀਤਾਚਾਰੀਆ ਭਾਈ ਕਾਨ੍ਹ ਸਿੰਘ ਨਾਭਾ" ਦੀ ਵਿਮੋਚਨ ਕੀਤਾ ਗਿਆ। ਡਾ. ਰਵੀ, ਜੋ ਕਿ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਪਹਿਲਾਂ ਦੋ ਪੁਸਤਕਾਂ (ਬਿਖਰੇ ਮੋਤੀ ਅਤੇ ਇਤਿਹਾਸ ਖਾਨਦਾਨ ਰਈਸ ਬਾਗੜੀਆਂ) ਪਾਠਕਾਂ ਦੀ ਝੋਲੀ ਪਾ ਚੁੱਕੇ ਹਨ ਅਤੇ ਹੁਣ ਇਸ ਪੁਸਤਕ ਰਾਹੀਂ ਲੰਮੀ ਖੋਜ ਉਪਰੰਤ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਸਮੁੱਚੀਆਂ ਲਿਖਤਾਂ ਵਿੱਚ ਦਰਜ ਸੰਗੀਤਕ ਜਾਣਕਾਰੀ ਨੂੰ ਪੁਸਤਕ ਰੂਪ ਵਿੱਚ ਪਾਠਕਾਂ ਸਾਹਮਣੇ ਪ੍ਰਸਤੁਤ ਕੀਤਾ ਹੈ।
ਇਸ ਮੋਕੇ ਤੇ Major AP Singh greatgrandson
bhai Kahan Singh,ਡਾ. ਗੁਰਨਾਮ ਸਿੰਘ, ਮੁਖੀ, ਗੁਰਮਤਿ ਸੰਗੀਤ ਵਿਭਾਗ; ਡਾ. ਨਵਜੋਤ
ਕੌਰ ਕਸੇਲ, ਡੀਨ, ਫੈਕਲਟੀ ਆਫ ਆਰਟਸ ਐਂਡ ਕਲਚਰ; ਡਾ. ਯਸ਼ਪਾਲ ਸ਼ਰਮਾ, ਸਾਬਕਾ ਡੀਨ ਅਤੇ
ਡਾ. ਜੋਤੀ ਸ਼ਰਮਾ Capt.J.P.S Randawa ਵੀ ਮੌਜੂਦ ਸਨ।