ਹਾਰਪਰ ਸਰਕਾਰ ਅਗਲੇ ਸਾਲ ਰਿਕਾਰਡ ਤੋੜ ਸੰਖਿਆ ਵਿੱਚ ਨਵੇਂ ਇਮੀਗ੍ਰੈਂਟਾਂ ਨੂੰ ਬੁਲਾਵੇਗੀ: ਐਮ.ਪੀ. ਸ਼ੋਰੀ
Posted on:- 02-11-2014
-ਹਰਬੰਸ ਬੁੱਟਰ
ਕੈਲਗਰੀ: ਮੈਂਬਰ ਪਾਰਲੀਮੈਂਟ ਦਵਿੰਦਰ ਸ਼ੋਰੀ ਨੇ ਅੱਜ ਇੱਥੇ ਦੱਸਿਆ ਕਿ ਨਵੀਆਂ ਨੀਤੀਆਂ ਦੇ ਤਹਿਤ ਕੇਂਦਰੀ ਹਾਰਪਰ ਸਰਕਾਰ ਵੱਲੋਂ ਸਾਲ 2015 ਵਿੱਚ ਰਿਕਾਰਡ ਸੰਖਿਆ ਵਿੱਚ ਨਵੇਂ ਇਮੀਗ੍ਰੈਂਟਾਂ ਨੂੰ ਬੁਲਾਉਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਤਹਿਤ 2 ਲੱਖ 85 ਹਜ਼ਾਰ ਨਵੇਂ ਇਮੀਗ੍ਰੈਂਟ ਇੱਥੇ ਪੁੱਜਣਗੇ ਅਤੇ ਇਤਿਹਾਸ ਦਾ ਇਹ ਸਭ ਤੋਂ ਵੱਡਾ ਅੰਕੜਾ ਹੋਵੇਗਾ। ਕੈਲਗਰੀ ਨੌਰਥ-ਈਸਟ ਤੋਂ ਸੰਸਦ ਮੈਂਬਰ ਸ਼੍ਰੀ ਸ਼ੋਰੀ ਨੇ ਕਿਹਾ ਕਿ ਕੈਨੇਡਾ ਦੀ ਸਫਲਤਾ ਵਾਸਤੇ ਇਮੀਗ੍ਰੈਂਟਾਂ ਦੇ ਯੋਗਦਾਨ ਨੂੰ ਫੈਡਰਲ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ।
ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ 2006 ਤੋਂ ਲੈ ਕੇ ਹੁਣ ਤੱਕ ਹਰ ਸਾਲ ਔਸਤਨ ਢਾਈ ਲੱਖ ਨਵੇਂ ਇਮੀਗ੍ਰੈਂਟ ਕੈਨੇਡਾ ਪਹੁੰਚ ਰਹੇ ਹਨ। ਇਹ ਗਿਣਤੀ ਪਿਛਲੀ ਲਿਬਰਲ ਸਰਕਾਰ ਦੇ ਸਮੇਂ 1994-2005 ਦੇ ਦੌਰਾਨ ਇੱਥੇ ਆਉਣ ਵਾਲੇ ਇਮੀਗ੍ਰੈਂਟਾਂ ਦੀ ਕੁੱਲ ਗਿਣਤੀ ਤੋਂ ਔਸਤਨ 25 ਹਜ਼ਾਰ ਜ਼ਿਆਦਾ ਹੈ।
ਐਮ ਪੀ ਸ਼ੋਰੀ ਨੇ ਕਿਹਾ ਕਿ ਪੀ.ਆਰ. (ਸਥਾਈ ਨਿਵਾਸੀਆਂ ਦੀਆਂ) ਦਰਖਾਸਤਾਂ ਦਾ ਬੈਕ ਲੌਗ ਸਫਲਤਾ ਸਹਿਤ ਦੂਰ ਕੀਤਾ ਜਾ ਰਿਹਾ ਹੈ, ਜੋ ਕਿ 13 ਸਾਲ ਸੱਤਾ ਵਿੱਚ ਰਹਿਣ ਦੇ ਦੌਰਾਨ ਲਿਬਰਲ ਸਰਕਾਰ ਨੇ ਇਸ ਨੂੰ ਇਕੱਠਾ ਕੀਤਾ ਹੋਇਆ ਸੀ।
31 ਦਸੰਬਰ 2013 ਤੱਕ ਇਮੀਗ੍ਰੇਸ਼ਨ ਦੇ ਹਰ ਵਰਗ ਦੀਆਂ ਦਰਖਾਸਤਾਂ ਦਾ ਸਾਲ 2008 ਦੇ ਅਖੀਰ ਤੋਂ ਲੈ ਕੇ
2013 ਦੇ ਅਖੀਰ ਤੱਕ ਦਾ ਬੈਕ ਲੌਗ 45% ਘੱਟ ਕੀਤਾ ਜਾ ਚੁੱਕਿਆ ਹੈ।
ਮਾਨਵਤਾ ਅਤੇ ਤਰਸ ਦੇ ਆਧਾਰ ਤੇ ਆਈਆਂ ਦਰਖਾਸਤਾਂ ਦਾ ਬੈਕ ਲੌਗ 43% ਘੱਟ ਕੀਤਾ ਗਿਆ ਹੈ।
ਮਾਪਿਆਂ ਤੇ ਦਾਦਾ-ਦਾਦੀ, ਨਾਨਾ-ਨਾਨੀ ਦੀਆਂ ਪੀ.ਆਰ. ਦਰਖਾਸਤਾਂ ਦਾ ਬੈਕ ਲੌਗ 2015 ਦੇ ਅਖੀਰ ਤੱਕ 70% ਤੋਂ ਵਧੇਰੇ ਘਟਾ ਲਿਆ ਜਾਵੇਗਾ।
ਉਹਨਾਂ ਕਿਹਾ ਕਿ ਸਾਡੀ ਸਰਕਾਰ, ਪਿਛਲੀ ਲਿਬਰਲ ਸਰਕਾਰ ਦੀਆਂ ਛੱਡੀਆਂ ਸਾਰੀਆਂ ਦਰਖਾਸਤਾਂ ਦਾ ਬੈਕ ਲੌਗ ਦੂਰ ਕਰਨ ਲਈ ਸਖਤ ਮਿਹਨਤ ਕਰ ਰਹੀ ਹੈ।ਸਾਲ 2015 ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਅਤੇ ਰਿਕਾਰਡ-ਤੋੜ ਗਿਣਤੀ ਵਿੱਚ ਇਮੀਗ੍ਰੈਂਟਾਂ ਨੂੰ ਕੈਨੇਡਾ ਵਿੱਚ ਜੀ-ਆਇਆਂ ਨੂੰ ਕਹਿ ਕੇ ਅਸੀਂ ਇਹ ਦਰਸਾ ਰਹੇ ਹਾਂ ਕਿ ਲਿਬਰਲ ਸਰਕਾਰ ਦਾ ਇਕੱਠਾ ਕੀਤਾ ਬੈਕ ਲੌਗ ਅਸੀਂ ਕਿਵੇਂ ਗੰਭਰਿਤਾ ਨਾਲ ਦੂਰ ਕਰ ਰਹੇ ਹਾਂ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਨੇ ਇਮੀਗ੍ਰੇਸ਼ਨ ਸਿਸਟਮ ਨੂੰ ਅਣਗੌਲਿਆਂ ਅਤੇ ਤਹਿਸ-ਨਹਿਸ ਕੀਤਾ ਹੋਇਆ ਸੀ, ਜਿਸ ਨੂੰ ਅਸੀਂ ਪੂਰੀ ਤਨਦੇਹੀ ਨਾਲ ਠੀਕ ਕਰਨ ਲਈ ਪੂਰੀ ਮਿਹਨਤ ਕਰ ਰਹੇ ਹਾਂ।
UutVW
Medicine information leaflet. Brand names. <a href="https://viagra4u.top">where can i buy viagra pills</a> in the USA. Everything about medicament. Read here. <a href=https://www.sevalepensar.com/coronavirus-guatemala-ira-y-paranoia/#comment-28360>Everything what you want to know about medicament.</a> <a href=http://logcat.scheffsblend.com/view?id=1181582709>Best trends of medication.</a> <a href=https://kempas.com.ua/komod-radist-dub-masiv>Some news about medication.</a> d5cdbd1