ਕੈਲਗਰੀ ਵਿਚ 15ਵਾਂ ਸਲਾਨਾ ਸਿੱਖ ਨੇਸ਼ਨ ਖੂ਼ਨਦਾਨ ਕੈਂਪ ਅੱਜ
Posted on:- 01-11-2014
-ਬਲਜਿੰਦਰ ਸੰਘਾ
ਸਿੱਖ ਨੇਸ਼ਨ ਵੱਲੋਂ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆ ਵਿਚ ਨਵੰਬਰ 1984 ਨੂੰ ਨਿਰਦੋਸ਼ ਸਿੱਖਾਂ ਦੇ ਹੋਏ ਕਤਲਾਂ ਦੇ ਸਬੰਧ ਵਿਚ ਅਤੇ ਮਨੁੱਖਤਾ ਦੇ ਡੁੱਲੇ ਖੂਨ ਨੂੰ ਯਾਦ ਰੱਖਣ ਲਈ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਲੈਕੇ ਸਾਰਾ ਨਵੰਬਰ ਦਾ ਮਹੀਨਾ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਖ਼ੂਨਦਾਨ ਕੈਂਪ ਲਾਏ ਜਾਂਦੇ ਹਨ। ਇਸੇ ਲੜੀ ਤਹਿਤ ਕੈਲਗਰੀ ਵਿਚ 15ਵਾਂ ਸਲਾਨਾ ਸਿੱਖ ਨੇਸ਼ਨ ਖੂ਼ਨਦਾਨ ਕੈਪ ਇੱਕ ਨਵੰਬਰ ਦਿਨ ਸ਼ਨਿੱਚਰਵਾਰ ਨੂੰ ਸਵੇਰ ਦੇ 9 ਵਜੇ ਤੋਂ 2 ਵਜੇ ਤੱਕ ਬਿਸ਼ਿਪ ਮੈਕਨੇਲੀ ਹਾਈ ਸਕੂਲ 5700 ਫਾਲਕਿਨਰਿਜ਼ ਡਰਾਈਵ ਨਾਰਥ ਈਸਟ ਵਿਚ ਲਗਾਇਆ ਜਾਵੇਗਾ।
ਸਿੱਖ ਨੇਸ਼ਨ ਜਾਂ ਸਿੱਖ ਕੌਮ ਖ਼ੂਨਦਾਨ ਮੁਹਿੰਮ 1984 ਦੇ ਕਤਲੇਆਮ ਦੀ ਯਾਦ ਵਿਚ ਨਵੰਬਰ
1999 ਤੋਂ ਕੈਨੇਡਾ ਤੋਂ ਸ਼ੁਰੂ ਹੋਈ ਸੀ ਤੇ ਹੁਣ ਅਮਰੀਕਾ, ਅਸਟਰੇਲੀਆ ਸਮੇਤ ਹੋਰ ਬਹੁਤ
ਦੇਸ਼ਾਂ ਵਿਚ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਕੈਪੇਨ ਵੱਲੋਂ ਦਿੱਤੇ ਖ਼ੂਨ ਦੀ ਸਹਾਇਤਾ ਨਾਲ
ਹੁਣ ਤੱਕ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਚੁੱਕੀਆ ਹਨ। ਇਸ ਸਿੱਖ ਨੇਸ਼ਨ ਨਾ ਦੀ
ਮੁਹਿੰਮ ਦਾ ਉਦੇਸ਼ ਜਿੱਥੇ ਸਰਭ-ਸਾਂਝੀਵਾਲਤਾ ਅਤੇ ਮਨੁੱਖਤਾ ਦਾ ਭਲਾ ਕਰਨਾ ਹੈ ਉੱਥੇ
ਜਾਨਾਂ ਗਵਾ ਚੁੱਕੇ ਉਹਨਾਂ ਨਿਰਦੋਸ਼ਾਂ ਨੂੰ ਯਾਦ ਰੱਖਣਾ ਵੀ ਹੈ। ਹਰੇਕ ਦੇਸ਼ ਦੇ ਖ਼ੂਨਦਾਨ
ਸਬੰਧੀ ਨਿਯਮਾਂ ਵਿਚ ਥੋੜਾ ਬਹੁਤਾ ਅੰਤਰ ਹੈ।
ਕੈਨੇਡਾ ਦੇ ਖੂ਼ਨਦਾਨ ਸਬੰਧੀ
ਬੇਸਿਕ ਨਿਯਮਾਂ ਅਨੁਸਾਰ ਪਹਿਲੀ ਵਾਰ ਖੂਨਦਾਨ ਕਰਨ ਲਈ ਉਮਰ 17 ਸਾਲ ਤੋਂ 61 ਸਾਲ ਦੇ ਵਿਚ
ਹੋਣੀ ਚਾਹੀਦੀ ਹੈ ਅਤੇ ਉਸ ਵਿਆਕਤੀ ਦੇ ਖ਼ੂਨਦਾਨ ਦੇ ਦਿਨਾਂ ਵਿਚ 56 ਦਿਨਾਂ ਦਾ ਵਕਫਾ
ਹੋਵੇ। ਪਿਛਲੇ 48 ਘੰਟਿਆਂ ਵਿਚ ਫਲੂ ਦਾ ਇਨਜੈਕਸ਼ਨ ਨਾ ਲਗਵਾਇਆ ਹੋਵੇ, ਪਿਛਲੇ 72 ਘੰਟਿਆਂ
ਵਿਚ ਦੰਦਾਂ ਨਾਲ ਸਬੰਧ ਕੋਈ ਮੁੱਖ ਇਲਾਜ ਨਾ ਕਰਵਾਇਆ ਹੋਵੇ, ਖ਼ੂਨਦਾਨ ਤੋਂ ਪਹਿਲਾ ਹੋਰ
ਦੇਸ਼ ਦੀ ਯਾਤਰਾ ਕਰਨ ਸਬੰਧੀ ਵੀ ਕਈ ਨਿਯਮ ਹਨ। ਖ਼ੂਨਦਾਨ ਪਾਲਿਸੀ ਸਬੰਧੀ ਹੋਰ ਜਾਣਕਾਰੀ
ਲਈ ਕੈਨੇਡਾ ਦੇ ਟੋਲ ਫਰੀ ਨੰਬਰ 1-888-236-6283 ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।
ਪ੍ਰਬੰਧਕਾਂ
ਅਨੁਸਾਰ ਇਸ ਵਿਸ਼ੇਸ਼ ਖੂ਼ਨਦਾਨ ਮੁਹਿੰਮ ਵਿਚ ਚਾਹਵਾਨ ਨਵੰਬਰ 3 ਤੋਂ ਨਵੰਬਰ 8 ਤੱਕ
ਕੈਨੇਡਾ ਬਲੱਡ ਸਰਵਿਸ ਦੇ ਡਾਉਨ ਟਾਊਨ ਸਥਿਤ ਦਫ਼ਤਰ ਵਿਚ ਖ਼ੂਨਦਾਨ ਕਰਕੇ ਵੀ ਆਪਣਾ
ਯੋਗਦਾਨ ਪਾ ਸਕਦੇ ਹਨ। ਇਸ ਕੈਂਪ ਬਾਰੇ ਹੋਰ ਜਾਣਕਾਰੀ ਜਾਂ ਖ਼ੂਨਦਾਨ ਲਈ ਆਪਣਾ ਨਾਮ ਦਰਜ
ਕਰਵਾਉਣ ਦੇ ਚਾਹਵਾਨ ਹਰਚਰਨ ਸਿੰਘ ਪਰਹਾਰ ਨਾਲ 403-681-8689, ਬਲਵਿੰਦਰ ਸਿੰਘ ਕਾਹਲੋਂ
ਨਾਲ 403-617-9045 ਜਾਂ ਮਨਜੀਤ ਸਿੰਘ ਪਿਆਸਾ ਨਾਲ 403-390-5585 ਤੇ ਸਪੰਰਕ ਕਰ ਸਕਦੇ
ਹਨ।