ਅਕਾਲੀਆਂ ਤੋਂ ਭਾਰਤੀ ਜਨਤਾ ਪਾਰਟੀ ਨੇ ਸਿੱਖ ਦੰਗਾ ਪੀੜ੍ਹਤਾਂ ਦਾ ਮੁੱਦਾ ਖੋਹਿਆ
Posted on:- 31-10-2014
ਸੰਗਰੂਰ/ ਪੰਜਾਬ
ਦੇ ਮੁੱਖ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ (ਬ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਲਈ
ਕੇਂਦਰ ਵਿਚਲੀ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਰਾਸ ਆਉਂਦੀ ਨਜ਼ਰ
ਨਹੀਂ ਆ ਰਹੀ। ਭਾਰਤੀ ਜਨਤਾ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੇ ਪਹਿਲਾਂ ਸ਼੍ਰੋਮਣੀ ਅਕਾਲੀ
ਦਲ ਦੇ ਆਗੂਆਂ ਨੂੰ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਕਰਨ ਦਾ ਬਿਆਨ ਦੇ ਕੇ ਉਨ੍ਹਾਂ
ਪਾਸੋਂ ਪੰਜਾਬ ਦੀਆਂ ਮੰਗਾਂ ਦਾ ਮੁੱਦਾ ਖੋਹ ਲਿਆ ਸੀ।
ਹੁਣ ਭਾਜਪਾ ਦੀ ਕੇਂਦਰੀ ਲੀਡਰਸ਼ਿਪ
ਤੇ ਕੇਂਦਰੀ ਸਰਕਾਰ ਨੇ ਦਿੱਲੀ ਵਿਚ ਆਪਣਾ ਅਧਾਰ ਵਧਾਉਣ ਲਈ 1984 ਦੇ ਦੰਗਾਂ ਪੀੜ੍ਹਤ
ਸਿੱਖਾਂ ਨੂੰ ਮੁਆਵਜੇ ਦਾ ਐਲਾਨ ਕਰਕੇ ਸ੍ਰੋਮਣੀ ਅਕਾਲੀ ਦਲ ਪਾਸੋਂ ਇਕ ਹੋਰ ਵੱਡਾ ਮੁੱਦਾ
ਖੋਹ ਲਿਆ। ਕੇਂਦਰ ਸਰਕਾਰ ਨੇ ਅਜਿਹਾ ਐਲਾਨ ਕਰਕੇ ਦਿੱਲੀ ਦੇ ਵਿਉਪਾਰੀ ਸਿੱਖ ਲੋਕਾਂ ਨੂੰ
ਕਾਂਗਰਸ, ਸ੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਹੱਥੋਂ ਖੋਹ ਕੇ ਆਪਣੇ ਪਾਲੇ ਵਿਚ
ਸਿੱਧੇ ਤੌਰ 'ਤੇ ਲਿਆਉਣ ਲਈ 3325 ਦੰਗਾਂ ਪੀੜ੍ਹਤਾਂ ਸਿੱਖਾਂ ਲਈ ਇਕ ਅਰਬ ਛਿਆਹਟ ਕਰੋੜ
ਰੁਪਏ ਦੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਨਾਲ ਸਾਰੇ ਸਿੱਖ ਦੰਗਾ ਪੀੜ੍ਹਤ 3325 ਪਰਿਵਾਰਾਂ
ਨੂੰ 5-5 ਲੱਖ ਰੁਪਏ ਦੀ ਰਾਸ਼ੀ ਮਿਲੇਗੀ। ਕੇਂਦਰੀ ਸਰਕਾਰ ਨੇ ਦਿੱਲੀ ਵਿਧਾਨ ਸਭਾ ਚੋਣਾਂ
ਨੂੰ ਮੱਦੇਨਜਰ ਰੱਖਦਿਆਂ ਇਹ ਵੱਡਾ ਐਲਾਨ ਕੀਤਾ ਹੈ। ਸਿੱਖ ਦੰਗਾਂ ਪੀੜ੍ਹਤਾ ਵਿਚ 2733
ਇਕੱਲੇ ਦਿੱਲੀ ਵਿਚ ਹੀ ਮਰੇ ਗਏ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਲਾਭ ਮਿਲੇਗਾ।
1984
ਦੇ ਸਿੱਖ ਦੰਗਾਂ ਪੀੜ੍ਹਤ ਪਰਿਵਾਰਾਂ ਨੂੰ ਮੁਆਬਜ਼ਾ ਹੁਣ ਤੱਕ ਮਿਲੇ ਸਾਰੇ ਮੁਆਬਜਿਆਂ ਤੋਂ
ਜਿਥੇ ਇਹ ਵੱਖਰਾ ਹੋਵੇਗਾ। ਉਥੇ ਆਪਣੇ ਐਨਡੀਏ ਵਿਚ ਤੇ ਪੰਜਾਬ ਵਿਚ ਸਾਂਝੀਦਾਰ ਸ੍ਰੋਮਣੀ
ਅਕਾਲੀ ਦਲ (ਬ) ਦੇ ਆਗੂਆਂ ਬਿਨ੍ਹਾਂ ਭਰੌਸੇ ਵਿਚ ਲਏ ਹੀ ਐਲਾਨ ਕਰ ਮਾਰਿਆ। ਅਜਿਹੇ
ਅਚਨਚੇਤੀ ਐਲਾਨ ਨਾਲ ਸ੍ਰੋਮਣੀ ਅਕਾਲੀ ਦਲ (ਬ) ਦੇ ਆਗੂ ਪੂਰੀ ਤਰ੍ਹਾਂ ਹੀ ਇਸ ਮੁੱਦੇ ਤੋਂ
ਲਾਂਭੇ ਕਰ ਦਿੱਤੇ ਗਏ ਹਨ। ਸ੍ਰੋਮਣੀ ਅਕਾਲੀ (ਬ) ਦੇ ਆਗੂ ਪੰਜਾਬ ਦੀ ਵਿਧਾਨ ਸਭਾ,
ਪਾਰਲੀਮੈਂਟ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਮੇਂ ਇਹ ਦਿੱਲੀ ਦੇ
ਸਿੱਖ ਦੰਗਾਂ ਪੀੜ੍ਹਤਾਂ ਦੀ ਦੁਹਾਈ ਪਿਟਕੇ ਲੋਕਾਂ ਤੋਂ ਵੱਟ ਮੰਗਦੇ ਸਨ। ਦਿੱਲੀ ਵਿਧਾਨ
ਸਭਾ ਵਿਚ ਇਕ ਸੀਟ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਬਜ਼ਾ 1984 ਦੇ
ਦੰਗਾਂ ਪੀੜ੍ਹਤਾ ਸਿੱਖਾਂ ਦੇ ਮੋਢੇ ਤੇ ਰੱਖ ਕੇ ਹੀ ਫਤਿਹ ਕਰ ਸਕੀ ਸੀ।
ਭਾਰਤੀ ਜਨਤਾ
ਪਾਰਟੀ ਦੇ ਦਿੱਲੀ ਦੰਗਾਂ ਪੀੜ੍ਹਤਾਂ ਨੂੰ ਵੱਡੀ ਰਾਸ਼ੀ ਦਾ ਐਲਾਨ ਕਰਕੇ ਸ੍ਰੋਮਣੀ ਅਕਾਲੀ
ਦਲ ਦੇ ਲੀਡਰਾਂ ਨੂੰ ਕਾਸੇ ਯੋਗਾ ਵੀ ਨਹੀਂ ਛੱਡਿਆ। ਸ੍ਰੋਮਣੀ ਅਕਾਲੀ ਦਲ (ਬ) ਦੇ ਆਗੂ ਤੇ
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਐਨਾ ਕਹਿਕੇ ਹੀ ਡੰਗ ਟਪਾਉਣਾ ਪਿਆ ਕਿ
ਇਹ ਮੰਗ ਤਾਂ ਉਨ੍ਹਾਂ ਦੇ ਚੋਣ ਮਨੋਰਥ ਪੱਤਰ ਵਿਚ ਦਰਜ ਸੀ। ਹੁਣ ਜਦੋਂ ਐਲਾਨ ਕੀਤੀ ਗਈ
ਉਸ ਸਮੇਂ ਇਨ੍ਹਾਂ ਨੂੰ ਭਿਣਕ ਵੀ ਨਹੀਂ ਪਈ। ਚੋਣ ਮਨੋਰਥ ਪੱਤਰ ਵਿਚ ਦਰਜ ਮੱਦਾ ਵਿਚੋਂ ਵੀ
ਇਕ ਮੱਦ ਪੂਰੀ ਤਰ੍ਹਾਂ ਹਟਾਉਣੀ ਪਵੇਗੀ। ਸ੍ਰੋਮਣੀ ਅਕਾਲੀ ਦਲ ਦੇ ਆਗੂ ਉਲੇ ਭਾਵੇਂ
ਉਪਰਲੇ ਮਨੋ ਕੇਂਦਰੀ ਦੀ ਨਰਿੰਦਰ ਮੋਦੀ ਦੀ ਸਰਕਾਰ ਦੀ ਪ੍ਰਸੰਸਾਂ ਕਰਦੇ ਹਨ, ਪਰ ਅੰਦਰ
ਪੂਰੀ ਤਰ੍ਹਾਂ ਬੁੱਲੇ ਫਿਰਦੇ ਹਨ, ਕਿਉਂਕਿ ਇਨ੍ਹਾਂ ਦੇ ਹੱਥੋਂ ਉਹ ਮੁੱਦਾ ਜਿਸ ਰਾਹੀਂ ਇਹ
ਹਮਦਰਦੀ ਵੋਟ ਹਾਸ਼ਲ ਕਰਦੇ ਹਨ। ਦੂਸਰੇ ਪਾਸੇ ਕਾਂਗਰਸ ਦੀ ਸਰਕਾਰ ਸਿੱਖਾਂ ਨੂੰ ਦੁਸ਼ਮਣ
ਨੰਬਰ ਇਕ ਕਹਿੰਦੇ ਸਨ। ਹੁਣ ਜਦੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਸਿੱਖਾਂ
ਦੇ ਜਖ਼ਮਾਂ ਤੇ ਮੱਲਮ ਲਗਾ ਦਿੱਤੀ ਤਾਂ ਸ੍ਰੋਮਣੀ ਅਕਾਲੀ ਦਲ (ਬ) ਦੇ ਆਗੂ ਇਨ੍ਹਾਂ ਜਖ਼ਮਾਂ
ਨੂੰ ਮੁੜ ਉਚੇੜ ਨਹੀਂ ਸਕਣਗੇ।
1984 ਦੇ ਸਿੱਖ ਦੰਗਿਆਂ ਸਬੰਧੀ ਭਾਵੇਂ ਯੂਪੀਏ ਦੀ
ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਵੀ 717 ਕਰੋੜ ਰੁਪਏ 3.5 ਲੱਖ ਦੇ
ਕਰੀਬ ਸਿੱਖ ਵਿਰੋਧੀ ਦੰਗਿਆਂ 'ਚ ਮਾਰੇ ਗਏ ਵਿਅਕਤੀਆਂ ਨੂੰ ਦਿੱਤਾ ਸੀ, ਪਰ ਫਿਰ ਵੀ ਇਸ
ਮੁੱਦੇ ਤੇ ਸ੍ਰੋਮਣੀ ਅਕਾਲੀ ਦਲ (ਬ) ਦੇ ਆਗੂ ਪ੍ਰਕਾਸ਼ ਬਾਦਲ ਹੋਰੀ ਸੰਤੁਸ਼ਟ ਨਹੀਂ ਸਨ ਤੇ
ਹੋਰ ਮੁਆਵਜੇ ਦੀ ਮੰਗ ਕਰਦੇ ਰਹੇ ਸਨ।
ਭਾਰਤੀ ਜਨਤਾ ਪਾਰਟੀ ਦੀ ਆਗੂ ਤੇ ਪੰਜਾਬ ਦੀ
ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਅੱਤਵਾਦ ਦੇ ਦੌਰ ਵਿਚ ਮਾਰੇ ਗਏ, ਲੋਕਾਂ ਲਈ ਵੀ
ਮੁਆਵਜੇ ਦੀ ਮੰਗ ਕੀਤੀ ਹੈ। ਅੱਤਵਾਦ ਨੇ ਪੰਜਾਬ ਵਿਚ ਹਜ਼ਾਰਾ ਬੇ-ਗੁਨਾਹਾਂ ਦੀਆਂ ਜਾਨਾਂ
ਲਈਆਂ ਸਨ। ਉਨ੍ਹਾਂ ਸਬੰਧੀ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਦੇ ਮੁਆਵਜਾ ਦੇਣ ਦੀ ਗੱਲ
ਕੀਤੀ ਹੀ ਨਹੀਂ। ਸਿੱਖ ਵਿਰੋਧੀ ਦੰਗੇ ਹੋਣ ਭਾਵੇ ਪੰਜਾਬ ਵਿਚ ਅੱਤਵਾਦ ਦੇ ਦੌਰ ਵਿਚ
ਮਨੁੱਖੀ ਜਾਨਾਂ ਤਾਂ ਗਈਆਂ ਹਨ। ਫਿਰ ਦੋਵਾਂ ਵਿਚਾਲੇ ਫਰਕ ਕਿਉਂ ਪੰਜਾਬ ਵਿਚ ਅੱਤਵਾਦੀਆਂ
ਵੱਲੋਂ ਨਹੱਥੇ ਮਾਰੇ ਲੋਕਾਂ ਦੇ ਵਾਰਸਾਂ ਨੂੰ ਮੁਆਬਜ਼ਾ ਦੇਣ ਦੀ ਗੱਲ ਕੀਤੀ ਜਾਣੀ ਚਾਹੀਦੀ
ਹੈ।