ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
Posted on:- 27-10-2014
ਫ਼ਰੀਦਕੋਟ : ਫਰੀਦਕੋਟ
ਸ਼ਹਿਰ ਵਿਚ ਅੱਜ ਸਵੇਰ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਜ਼ਿਲ੍ਹੇ ਦੇ ਪਿੰਡ ਬੀਹਲੇ
ਵਾਲਾ ਦੇ ਅਕਾਲੀ ਸਰਪੰਚ ਬਲਦੇਵ ਸਿੰਘ ਨੂੰ ਦੋ ਅਣਪਛਾਤੇ ਨੌਜਖਾਨਾਂ ਨੇ ਸ਼ਰ੍ਹੇਆਮ ਰਾਹ
ਵਿਚ ਰੋਕ ਕੇ ਗੋਲੀਆਂ ਨਾਲ ਭੁੰਨ ਦਿੱਤਾ, ਉਸ ਸਮੇਂ ਮ੍ਰਿਤਕ ਦੀ ਪਤਨੀ ਵੀ ਉਸ ਦੇ ਨਾਲ
ਸੀ।
ਸ਼ਹਿਰ ਵਿਚ ਦੋ ਮਹੀਨਿਆਂ ਦੌਰਾਨ ਸ਼ਰ੍ਹੇਆਮ ਫਾਇਰਿੰਗ ਦੀ ਇਹ ਪੰਜਵੀਂ ਘਟਨਾ ਹੈ ਅਤੇ
ਪਿਛਲੇ ਗੋਲੀਕਾਂਡਾਂ ਦੇ ਕਈ ਮਾਮਲਿਆਂ ਦੇ ਦੋਸ਼ੀਆਂ ਨੂੰ ਪੁਲਿਸ ਹੁਣ ਤੱਕ ਫੜ੍ਹਨ ਵਿਚ
ਨਾਕਾਮ ਰਹੀ ਹੈ। ਸ਼ਹਿਰ ਵਿਚ ਇਹਨੀਂ ਦਿਨੀਂ ਸਹਿਮ ਦਾ ਮਹੌਲ ਬਣਿਆ ਹੋਇਆ ਹੈ। ਕਿਡਨੈਪਿੰਗ,
ਨਜਾਇਜ਼ ਅਸਲਾ, ਚੋਰੀ, ਲੁੱਟਖੋਹ, ਕਤਲ ਅਤੇ ਸ਼ਰ੍ਹੇਆਮ ਫਾਇਰਿੰਗ ਵਰਗੀਆਂ ਘਟਨਾਵਾਂ ਆਮ ਹੋ
ਰਹੀਆਂ ਹਨ। ਸ਼ਹਿਰ ਅੰਦਰ ਅਮਨ ਕਾਨੂੰਨ ਦੀ ਸਥਿਤੀ ਇੰਨੀ ਨਾਜ਼ੁਕ ਹੈ ਕਿ ਅੱਜ ਸਵੇਰੇ
ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਪਿੰਡ ਬਹੀਲੇਵਾਲਾ ਦੇ ਸਰਪੰਚ ਬਲਦੇਵ ਸਿੰਘ ਉਰਫ
ਟੈਨੀ ਦੀ ਦੋ ਨੌਜਵਾਨਾਂ ਵੱਲੋਂ ਸ਼ਰ੍ਹੇਆਮ ਗੋਲੀ ਮਾਰ ਕੇ ਉਸ ਵੇਲੇ ਹੱਤਿਆ ਕਰ ਦਿੱਤੀ ਗਈ
ਜਦੋਂ ਉਹ ਆਪਣੀ ਪਤਨੀ ਨਾਲ ਮੋਟਰਸਾਇਕਲ ਪਰ ਸਵਾਰ ਹੋ ਕੇ ਬਾਜ਼ਾਰ ਜਾ ਰਿਹਾ ਸੀ।
ਹਮਲਾਵਰਾਂ ਨੇ ਐਨ ਨੇੜਿਓ ਤਿੰਨ ਗੋਲੀਆ ਚਲਾਈਆ ਜਿਨਾਂ ਵਿਚੋਂ ਦੋ ਗੋਲੀਆਂ ਬਲਦੇਵ ਸਿੰਘ
ਦੇ ਸਿਰ ਵਿਚ ਵੱਜੀਆ,ਹਮਲਾਵਰ ਮੌਕੇ ਤੋਂ ਭੱਜ ਗਏ ਅਤੇ ਬਲਦੇਵ ਸਿੰਘ ਜਖਮਾਂ ਦੀ ਤਾਅਬ ਨਾਂ
ਝਲਦਾ ਹੋਇਆ ਮੈਡੀਕਲ ਹਸਪਤਾਲ ਵਿਚ ਦਮ ਤੋੜ ਗਿਆ। ਇਸ ਸਮੇਂ ਮੌਕੇ ਤੇ ਮੌਜੂਦ ਮ੍ਰਿਤਕ ਦੀ
ਪਤਨੀਂ ਰੁਪਿੰਦਰ ਕੌਰ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਪਤੀ ਨਾਲ ਮੋਟਰਸਾਇਕਲ ਪਰ ਸਵਾਰ
ਹੋ ਕੇ ਬਜਾਰ ਜਾ ਰਹੀ ਸੀ ਤਾਂ ਗਲੀ ਦੇ ਮੋੜ ਤੇ ਮੋਟਰਸਾਇਕਲ ਸਵਾਰ ਦੋ ਮੋਨੇ ਨੌਜੁਆਨਾਂ
(ਜੋ ਪਹਿਲਾਂ ਹੀ ਘਾਤ ਲਗਾਈ ਬੈਠੇ ਸਨ ) ਨੇ ਮੇਰੇ ਉਹਨਾਂ ਨੂੰ ਰੁਕਣ ਲਈ ਕਿਹਾ ਜਦ
ਮੋਟਰਸਾਇਕਲ ਰੁਕਿਆ ਤਾਂ ਉਹਨਾ ਨੌਜੁਆਨਾਂ ਵਿਚੋਂ ਇੱਕ ਨੇ ਉਸ ਦੇ ਪਤੀ ਤੇ ਰਿਵਾਲਵਰ ਨਾਲ
ਫਾਇਰਿੰਗ ਕਰ ਦਿੱਤੀ ਅਤੇ ਕੋਟਕਪੂਰਾ ਵੱਲ ਨੂੰ ਦੌੜ ਗਏ।
ਇਸ ਘਟਨਾ ਦਾ ਪਤਾ ਚਲਦੇ ਹੀ
ਮੌਕੇ ਤੇ ਪਹੁੰਚੇ ਪੁਲਿਸ ਦੇ ਆਲ੍ਹ ਅਧਿਕਾਰੀਆ ਨੇ ਘਟਨਾਂ ਸਥਾਨ ਦਾ ਜਾਇਜਾ ਲਿਆ ਅਤੇ
ਮੌਕੇ ਤੇ ਮੌਜੂਦ ਲੋਕਾਂ ਮਾਲ ਗੱਲਬਾਤ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ
ਡੀਐਸਪੀ ਫਰੀਦਕੋਟ ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਮੌਕੇ ਦਾ ਮੁਆਇਨਾ ਕੀਤਾ
ਗਿਆ ਅਤੇ ਤਫਤੀਸ਼ ਜਾਰੀ ਹੈ ਜਲਦ ਹੀ ਦੋਸੀਆ ਨੂੰ ਕਾਬੂ ਕਰ ਲਿਆ ਜਾਵੇਗਾ, ਜਦ ਉਹਨਾਂ ਤੋਂ
ਇਹ ਪੁਛਿਆ ਗਿਆ ਕਿ ਦੋ ਮਹੀਨਿਆ ਦੌਰਾਨ ਸ਼ਰੇਆਮ ਗੋਲੀਕਾਂਡ ਦੀ ਇਹ ਪੰਜਵੀਂ ਘਟਨਾਂ ਹੈ ਤਾਂ
ਉਹਨਾਂ ਇਹ ਕਹਿੰਦੇ ਹੋਏ ਆਪਣਾ ਪੱਲਾ ਛੁਡਾਇਆ ਕਿ ਜਲਦ ਹੀ ਇਸ ਤੇ ਨੱਥ ਪਾ ਲਈ ਜਾਵੇਗੀ।
ਇਸ
ਗੋਲੀ ਕਾਂਡ ਦੇ ਵਾਪਰਨ ਨਾਲ ਸਹਿਰ ਵਿਚ ਸਹਿਮ ਦਾ ਮਹੌਲ ਹੈ ਅਤੇ ਸਹਿਰ ਵਾਸੀ ਇਸ ਸਭ ਨੂੰ
ਫਰੀਦਕੋਟ ਪੁਲਿਸ ਦੀ ਮਿਲੀ ਭੁਗਤ ਅਤੇ ਨਲਾਇਕੀ ਕਰਾਰ ਦੇ ਰਹੇ ਹਨ । ਸਹਿਰ ਵਾਸੀਆ ਦਾ
ਕਹਿਣਾ ਹੈ ਕਿ ਜੋ ਕੁਝ ਵੀ ਮਾੜੀਆਂ ਘਟਨਾਂਵਾਂ ਵਾਪਰ ਰਹੀਆਂ ਹਨ ਇਹ ਸਭ ਫਰੀਦਕੋਟ ਪੁਲਿਸ
ਦੀ ਨਲਾਇਕੀ ਅਤੇ ਮਿਲੀ ਭੁਗਤ ਹੈ। ਉਹਨਾ ਕਿਹਾ ਕਿ ਪਿਛਲੇ ਦੋ ਮਹੀਨਿਆ ਵਿਚ ਇਹ ਸ਼ਰੇਆਮ
ਗੋਲੀ ਚੱਲਣ ਦੀ ਪੰਜਵੀਂ ਘਟਨਾਂ ਹੈ ਪਰ ਪੁਲਿਸ ਪਹਿਲੇ ਦੋਸੀਆਂ ਨੂੰ ਵੀ ਹਾਲੇ ਤੱਕ ਨਹੀਂ
ਫੜ੍ਹ ਸਕੀ। ਉਹਨਾ ਕਿਹਾ ਫਰੀਦਕੋਟ ਪੁਲਿਸ ਬਿੱਲਕੁੱਲ ਨਕੰਮੀ ਹੋ ਚੁੱਕੀ ਹੈ ਅਤੇ ਪੁਲਿਸ
ਦੇ ਹੱਥ ਪੱਲੇ ਕੁਝ ਨਹੀਂ ਹੈ।