ਨੀਲੋਫਰ ਦਾ ਖਤਰਾ, ਗੁਜਰਾਤ ਵੱਲ ਵਧਿਆ ਚੱਕਰਵਾਤ
Posted on:- 27-10-2014
ਨਵੀਂ ਦਿੱਲੀ :
'ਹੁਦਹੁਦ' ਤੋਂ ਬਾਅਦ ਹੁਣ ਨੀਲੋਫਰ ਚੱਕਰਵਾਤ ਦਾ ਅਸਰ ਦਿੱਸਣ ਲੱਗਾ ਹੈ। ਅਗਲੇ 24
ਘੰਟਿਆਂ ਦੌਰਾਨ ਨੀਲੋਫਰ ਦੇ ਹੋਰ ਭਿਆਨਕ ਰੂਪ ਨਾਲ ਤੇਜ਼ ਹੋਣ 'ਤੇ ਗੁਜਰਾਤ ਦੇ ਤੱਟੀਏ
ਜ਼ਿਲ੍ਹਿਆਂ 'ਚ 30 ਅਕਤੂਬਰ ਭਾਰੀ ਬਾਰਸ਼ ਹੋਣ ਦਾ ਖਦਸ਼ਾ ਹੈ।
ਭਾਰਤੀ ਮੌਸਮ ਵਿਭਾਗ ਨੇ
ਐਤਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਅਰਬ ਸਾਗਰ ਦੇ ਪੱਛਮੀ ਮੱਧ ਅਤੇ ਉਸ ਦੇ ਨੇੜੇ-ਤੇੜੇ
ਦੱਖਣ-ਪੱਛਮੀ ਇਲਾਕਿਆਂ ਤੋਂ ਚੱਕਰਵਾਦੀ ਤੂਫਾਨ ਨੀਲੋਫਰ ਉੱਤਰ ਵੱਲ ਵਧਿਆ ਅਤੇ ਐਤਵਾਰ ਦੀ
ਸ਼ਾਮ 5.30 ਵਜੇ ਗੁਜਰਾਤ ਦੇ ਨਲੀਆ ਤੋਂ ਦੱਖਣ-ਪੱਛਮੀ ਦਿਸ਼ਾ 'ਚ 1240 ਕਿਲੋਮੀਟਰ ਦੀ
ਦੂਰੀ, ਪਾਕਿਸਤਾਨ ਦੇ ਕਰਾਚੀ ਤੋਂ ਦੱਖਣ-ਦੱਖਣ ਪੱਛਮ 'ਚ 1300 ਕਿਲੋਮੀਟਰ ਦੀ ਦੂਰੀ 'ਤੇ
ਅਤੇ ਓਮਾਨ ਦੇ ਸਲਾਹ ਤੋਂ ਦੱਖਣ-ਪੂਰਬ 'ਚ 900 ਕਿਲੋਮੀਟਰ ਦੀ ਦੂਰੀ 'ਤੇ ਕੇਂਦਰਤ
ਸੀ।ਨੀਲੋਫਰ ਅਗਲੇ 24 ਘੰਟਿਆਂ ਦੌਰਾਨ ਭਿਆਨਕ ਚੱਕਰਵਾਤੀ ਤੂਫਾਨ ਦੇ ਰੂਪ 'ਚ ਹੋਰ ਤੇਜ਼
ਹੋਵੇਗਾ। ਨਾਲ ਹੀ ਇਹ ਅਗਲੇ 48 ਘੰਟਿਆਂ ਦੌਰਾਨ ਉੱਤਰ-ਪੱਛਮੀ ਦਿਸ਼ਾ 'ਚ ਅੱਗੇ ਵਧੇਗਾ,
ਫਿਰ ਉਹ ਉੱਤਰ-ਪੂਰਬ ਵੱਲ ਮੁੜ ਜਾਵੇਗਾ ਅਤੇ 31 ਅਕਤੂਬਰ ਦੀ ਸਵੇਰ ਤੱਕ ਉਤਰੀ ਗੁਜਰਾਤ
ਅਤੇ ਨੇੜਲੇ ਪਾਕਿਸਤਾਨ ਦੇ ਤੱਟੀਏ ਇਲਾਕਿਆਂ 'ਚ ਪੁੱਜੇਗਾ। ਮੌਸਮ ਵਿਭਾਗ ਨੇ ਕਿਹਾ, ''ਇਸ
ਚੱਕਰਵਾਤ ਦੇ ਪ੍ਰਭਾਵ ਨਾਲ ਸੌਰਾਸ਼ਟਰ ਅਤੇ ਕੱਛ ਦੇ ਤੱਟੀਏ ਜ਼ਿਲ੍ਹਿਆਂ 'ਚ 30 ਅਕਤੂਬਰ ਦੀ
ਸਵੇਰ ਤੋਂ ਕਈ ਸਥਾਨਾਂ 'ਤੇ ਭਾਰੀ ਬਾਰਸ਼ ਹੋਣ ਲੱਗੇਗੀ।'' ਉਸ ਨੇ ਕਿਹਾ ਕਿ 30 ਅਕਤੂਬਰ
ਦੀ ਸਵੇਰ ਗੁਜਰਾਤ ਤੱਟ ਅਤੇ ਉਸ ਤੋਂ ਦੂਰ ਸਮੁੰਦਰ 'ਚ 45-65 ਕਿਲੋਮੀਟਰ ਪ੍ਰਤੀ ਘੰਟੇ ਦੀ
ਰਫਤਾਰ ਨਾਲ ਹਵਾ ਚੱਲੇਗੀ। ਸਮੁੰਦਰ ਦੀ ਦਸ਼ਾ ਕਾਫੀ ਖਰਾਬ ਰਹੇਗੀ। ਵਿਭਾਗ ਨੇ ਮਛੇਰਿਆਂ
ਨੂੰ ਸਲਾਹ ਦਿੱਤੀ ਹੈ ਕਿ ਉਹ ਤੱਟ ਤੋਂ ਆ ਜਾਣ।