ਡਿਲਮਾ ਰੌਸਫ਼ ਮੁੜ ਤੋਂ ਬਣੀ ਬ੍ਰਾਜੀਲ ਦੀ ਰਾਸ਼ਟਰਪਤੀ
Posted on:- 27-10-2014
ਬ੍ਰਾਜੀਲ : ਖੱਬੇ
ਪੱਖੀਆਂ ਵੱਲ ਝੁਕਾ ਰੱਖਣ ਵਾਲੀ ਬ੍ਰਾਜੀਲ ਦੀ ਮਹਿਲਾ ਰਾਸ਼ਟਰਪਤੀ ਡਿਲਮਾ ਰੌਸਫ ਸਖ਼ਤ
ਮੁਕਾਬਲੇ ਤੋਂ ਬਾਅਦ ਇਕ ਵਾਰ ਫ਼ਿਰ ਰਾਸ਼ਟਰਪਤੀ ਚੁਣੀ ਗਈ ਹੈ। ਡਿਲਮਾ ਨੂੰ 51.5 ਫ਼ੀਸਦੀ
ਤੋਂ ਵੱਧ ਵੋਟਾਂ ਮਿਲੀਆਂ ਹਨ, ਜਦਕਿ ਉਸ ਦੇ ਵਿਰੋਧੀ ਏਸੀਓ ਨਿਵੇਸ਼ ਨੂੰ 48.5 ਫ਼ੀਸਦੀ
ਵੋਟਾਂ ਹਾਸਲ ਹੋਈਆਂ। ਰੌਸਫ਼ ਦੀ ਜਿੱਤ ਨਾਲ ਵਰਕਰਜ਼ ਪਾਰਟੀ ਦੇ ਸ਼ਾਸਨ ਦਾ ਸਮਾਂ ਹੋ ਵਧ ਗਿਆ
ਹੈ। ਸਾਲ 2003 ਵਿਚ ਰਾਸ਼ਟਰਪਤੀ ਅਹੁਦੇ ਉਤੇ ਵਰਕਰਜ਼ ਪਾਰਟੀ ਦਾ ਬੋਲਬਾਲਾ ਰਿਹਾ ਹੈ। ਇਸ
ਸਮੇਂ ਦੇ ਦੌਰਾਨ ਉਨ੍ਹਾਂ ਸਮਾਜਿਕ ਪ੍ਰੋਗਰਾਮ ਲਾਗੂ ਕੀਤੇ। ਜਿਸ ਨਾਲ ਲੱਖਾਂ ਬ੍ਰਾਜੀਲ
ਵਾਸੀਆਂ ਦੇ ਜੀਵਨ ਪੱਧਰ ਵਿਚ ਸੁਧਾਰ ਕਰਨ ਵਿਚ ਮਦਦ ਮਿਲੀ।
ਇਸੇ ਦੌਰਾਨ ਏਐਫ਼ਪੀ ਦੀ
ਇਕ ਖ਼ਬਰ ਵਿਚ ਦੱਸਿਆ ਗਿਆ ਹੈ ਕਿ ਚੋਣ ਜਿੱਤਣ ਤੋਂ ਬਾਅਦ ਡਿਲਮਾ ਨੇ ਰਾਸ਼ਟਰੀ ਏਕਤਾ ਦਾ
ਐਲਾਨ ਕੀਤਾ ਹੈ। ਚਾਰ ਸਾਲ ਦਾ ਇਕ ਹੋਰ ਕਾਰਜਕਾਲ ਹਾਸਲ ਕਰਨ ਦੇ ਬਾਅਦ ਉਨ੍ਹਾਂ ਆਪਣੇ
ਸੰਬੋਧਨ ਵਿਚ ਸਮਰਥਕਾਂ ਨੂੰ ਕਿਹਾ ਕਿ ਮੈਂ ਦੇਸ਼ ਦੇ ਭਵਿੱਖ ਦੇ ਲਈ ਬ੍ਰਾਜੀਲ ਵਾਸੀਆਂ ਦੇ
ਇਕ ਜੁੱਟ ਹੋਣ ਦਾ ਵਿਸ਼ਵਾਸ ਪ੍ਰਗਟ ਕਰਦੀ ਹਾਂ। ਮੈਨੂੰ ਨਹੀਂ ਲਗਦਾ ਕਿ ਚੋਣਾਂ ਨੇ ਦੇਸ਼
ਨੂੰ ਵੰਡਿਆ ਹੈ।