ਕਸ਼ਮੀਰ 'ਤੇ ਭਾਰਤ ਨੂੰ ਮਨਮਾਨੀ ਨਹੀਂ ਕਰਨ ਦਿਆਂਗੇ : ਅਜੀਜ਼
Posted on:- 26-10-2014
ਨਵੀਂ ਦਿੱਲੀ : ਵਿਦੇਸ਼
ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ 'ਚ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜੀਜ਼ ਨੇ
ਕਿਹਾ ਕਿ ਪਾਕਿਸਤਾਨ ਗੁਆਂਢੀ ਰਾਸ਼ਟਰ ਭਾਰਤ ਨੂੰ ਕਸ਼ਮੀਰ ਮੁੱਦਾ ਆਪਣੇ ਢੰਗ ਨਾਲ ਹੱਲ ਕਰਨ
ਦੀ ਇਜਾਜ਼ਤ ਨਹੀਂ ਦੇਵੇਗਾ । ਅਜੀਜ਼ ਨੇ ਕਿਹਾ ਕਿ ਭਾਰਤ ਕਸ਼ਮੀਰ ਮਸਲਾ ਆਪਣੇ ਤਰੀਕੇ ਨਾਲ
ਹੱਲ ਕਰਨਾ ਚਾਹੁੰਦਾ ਹੈ ਅਤੇ ਪਾਕਿਸਤਾਨ ਉਸ ਦੀ ਇਸ ਕੋਸ਼ਿਸ ਨੂੰ ਸਫਲ ਨਹੀਂ ਹੋਣ ਦੇਵੇਗਾ ।
ਉਨ੍ਹਾਂ
ਕਿਹਾ ਕਿ ਪਾਕਿਸਤਾਨ ਕੰਟਰੋਲ ਲਾਈਨ (ਐੱਲਓ.ਸੀ) 'ਤੇ ਭਾਰਤ ਵੱਲੋਂ ਹੋ ਰਹੀ ਗੋਲੀਬਾਰੀ
ਦਾ ਮੂੰਹਤੋੜ ਜਵਾਬ ਦੇ ਰਿਹਾ ਹੈ । ਅਜੀਜ਼ ਨੇ ਕਿਹਾ ਕਿ ਪਾਕਿਸਤਾਨ ਦੀ ਅਮਨ ਦੀ ਇੱਛਾ ਨੂੰ
ਉਸ ਦੀ ਕਮਜ਼ੋਰੀ ਮੰਨਣ ਦੀ ਗਲਤੀ ਨਹੀਂ ਹੋਣੀ ਚਾਹੀਦੀ । ਉਨ੍ਹਾਂ ਕਿਹਾ ਕਿ ਪਾਕਿਸਤਾਨ
ਕਸ਼ਮੀਰ 'ਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ 'ਤੇ
ਰੋਸ਼ਨੀ ਪਾਉਂਦਾ ਆ ਰਿਹਾ ਹੈ ।
ਅਜੀਜ਼ ਨੇ ਕਿਹਾ ਕਿ ਪਾਕਿ ਅਧਿਕਾਰਤ ਕਸ਼ਮੀਰ ਵਿੱਚ
ਭਾਰਤੀ ਸੁਰੱਖਿਆ ਦਸਤਿਆਂ ਦੁਆਰਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਕੰਟਰੋਲ ਰੇਖਾ 'ਤੇ
ਭਾਰਤ ਦੇ ਹਮਲੇ ਸਬੰਧੀ ਵੱਖ-ਵੱਖ ਦੇਸ਼ਾਂ ਨੂੰ ਜਾਣੂ ਕਰਵਾਉਣ ਲਈ ਸਰਕਾਰ ਦੂਤ ਅਤੇ ਵਫ਼ਦ
ਭੇਜੇਗੀ।