ਸਾਰਾ ਸ਼ਹਿਰ ਦੁਲਹਨ ਵਾਂਗ ਚਮਕਿਆ : ਸਹੁੰ ਚੁੱਕ ਸਮਾਗਮ ਅੱਜ
Posted on:- 25-10-2014
ਪੰਚਕੂਲਾ : ਸਵੇਰੇ
26 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ-5 ਦੇ ਗਰਾਊਂਡ ਵਿੱਚ ਸਾਰਾ ਦਿਨ ਅਫ਼ਸਰਾਂ,
ਮੁਲਾਜ਼ਮਾਂ, ਪੱਤਰਕਾਰਾਂ ਅਤੇ ਭਾਜਪਾ ਨੇਤਾਵਾਂ ਵੱਲੋਂ ਪਾਸ ਬਣਾਉਣ ਦਾ ਸਿਲਸਿਲਾ ਜਾਰੀ
ਰਿਹਾ।
ਅੱਜ ਸਵੇਰੇ ਹੀ ਸੂਰਜ ਚੜ੍ਹਨ ਸਾਰ ਹਰਿਆਣਾ ਦੇ ਸੈਂਕੜੇ ਉਚ ਅਫ਼ਸਰਾਂ ਨੇ
ਜਿਨ੍ਹਾਂ ਦੀ ਦੇਖ ਰੇਖ ਵਿੱਚ ਹਰਿਆਣਾ ਰਾਜ ਭਵਨ ਵੱਲੋਂ ਇਹ ਸਮਾਰੋਹ ਹੋਣਾ ਹੈ, ਸੈਕਟਰ 5
ਦੇ ਗਰਾਊਂਡ ਵਿੱਚ ਪਹੁੰਚ ਗਏ। ਤਿੰਨ ਹਜ਼ਾਰ ਤੋਂ ਵਧ ਪੁਲਿਸ ਮੁਲਾਜ਼ਮਾਂ ਨੇ ਇੱਥੇ ਡਿਊਟੀਆਂ
ਸੰਭਾਲ ਲਈਆਂ ਹਨ, ਜਿਹੜੇ ਵੱਖ ਵੱਖ ਜ਼ਿਲ੍ਹਿਆਂ ਤੋਂ ਆਪਣੇ ਆਪਣੇ ਇੰਚਾਰਜਾਂ ਦੀ ਦੇਖ ਰੇਖ
ਵਿੱਚ ਆਏ ਹਨ।
ਪੰਚਕੂਲਾ ਦੇ ਡਿਪਟੀ ਕਮਿਸ਼ਨਰ ਡਾ. ਐਸ.ਐਸ ਫੂਲੀਆ ਨੇ ਅੱਜ ਮੀਡੀਆ
ਵਾਲਿਆਂ ਨੂੰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ ਸਿਰਫ਼ ਇਲ੍ਹਾਂ ਹੀ ਕਿਹਾ ਕਿ
ਇਹ ਪ੍ਰਬੰਧ ਸਾਰੇ ਹਰਿਆਣਾ ਰਾਜ ਭਵਨ ਦੇ ਵੱਲੋਂ ਕਰਵਾਏ ਜਾ ਰਹੇ ਹਨ। ਰਾਜ ਭਵਨ ਦੇ
ਅਧਿਕਾਰੀਆਂ ਨਾਲ ਇਸ ਪ੍ਰੋਗਰਾਮ ਬਾਰੇ ਗੱਲ ਕੀਤੀ ਜਾਵੇ। ਅਜਿਹੀ ਹੀ ਗੱਲਾਂ ਕਈ ਅਫ਼ਸਰਾਂ
ਨੇ ਵੀ ਕੀਤੀਆਂ।
ਪੰਚਕੂਲਾ ਦੇ ਇਸ ਸੈਕਟਰ 5 ਦੇ ਗਰਾਊਂਡ ਵਿੱਚ ਅੱਜ ਸਿਹਤ ਵਿਭਾਗ ਦੇ
ਡਾਇਰੈਕਟਰ ਜਨਰਲ ਡਾ. ਐਨ ਕੇ ਅਰੋੜਾ ਨੇ ਕਈ ਉੱਚ ਅਫ਼ਸਰਾਂ ਦੇ ਨਾਲ ਦੌਰਾ ਕੀਤਾ ਅਤੇ
ਮੈਡੀਕਲ ਸਹੂਲਤਾਵਾਂ ਦੇਣ ਬਾਰੇ ਮੀਟਿੰਗ ਕੀਤੀ।
ਹਰਿਆਣਾ ਦੇ ਅੰਬਾਲਾ ਡਵੀਜ਼ਨ ਦੇ
ਪੁਲਿਸ ਕਮਿਸ਼ਨਰ ਅਜੇ ਸਿੰਘਲ ਨੇ ਵੀ ਪੰਚਕੂਲਾ ਦੇ ਡੀਸੀਪੀ ਅਤੇ ਕਈ ਜ਼ਿਲ੍ਹਿਆਂ ਤੋਂ ਆਏ
ਐਸਪੀਜ਼ ਅਤੇ ਏਸੀਪੀਜ਼ ਦੇ ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ ਅਤੇ ਮੀਟਿੰਗ
ਕੀਤੀ।
ਉਧਰ ਅੰਬਾਲਾ ਹਲਕੇ ਦੇ ਐਸਪੀ ਰਤਨ ਲਾਲ ਕਟਾਰਿਆ ਨੇ ਦੱਸਿਆ ਕਿ ਪੰਚਕੂਲਾ ਦੇ
ਵਿੱਚ ਇਨ੍ਹਾਂ ਭਾਜਪਾ ਦੇ ਨਵੇਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਈ ਨਵੇਂ ਬਣਾਏ ਜਾ
ਰਹੇ ਮੰਤਰੀਆਂ ਦੇ ਵੱਲੋਂ ਸਹੁੰ ਚੁੱਕ ਸਮਾਰੋਹ ਆਪਣੇ ਆਪ ਵਿੱਚ ਇਮਤਿਹਾਨ ਹੋਵੇਗਾ, ਜਿੱਥੇ
ਇਸ ਇਤਿਹਾਸਕ ਪਲਾਂ ਨੂੰ ਵੇਖਣ ਲਈ ਇੱਕ ਲੱਖ ਲੋਕਾਂ ਦੇ ਆਉਣ ਦੇ ਪ੍ਰਬੰਧ ਸਰਕਾਰੀ ਤੌਰ
'ਤੇ ਕੀਤੇ ਜਾ ਰਹੇ ਹਨ। ਭਾਜਪਾ ਨੇ ਕਈ ਉੱਚ ਨੇਤਾਵਾਂ ਜਿਨ੍ਹਾਂ ਵਿੱਚ ਐਸਪੀ ਅਤੇ ਵਿਧਾਇਕ
ਸ਼ਾਮਲ ਸਨ ਨੇ ਵੀ ਪ੍ਰੋਗਰਾਮ ਵਾਲੀ ਥਾਂ ਦਾ ਜਾਇਜ਼ਾ ਲਿਆ। ਪੰਚਕੂਲਾ ਨੂੰ ਸਾਰੀਆਂ ਸੰਪਰਕ
ਥਾਵਾਂ ਨੂੰ ਸੀਲ ਬੰਦ ਕੀਤਾ ਜਾ ਰਿਹਾ ਹੈ। ਹਰੇਕ ਥਾਂ 'ਤੇ ਨਾਕੇ ਲਗਾ ਕੇ ਚੈਕਿੰਗ ਕਰਨ
ਦਾ ਸਿਲਸਿਲਾ ਜਾਰੀ ਹੈ।
ਸਮਾਰੋਹ ਵਾਲੀ ਥਾਂ 'ਤੇ ਤਿੰਨ ਸਟੇਜਾਂ ਬਣਾਈਆਂ ਗਈਆਂ ਹਨ,
ਜਿਨ੍ਹਾਂ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਾਈਕੋਰਟ ਦੇ ਜੱਜ, ਹਰਿਆਣਾ ਦੇ
ਰਾਜਪਾਲ, ਐਸਪੀਜ਼, ਕੇਂਦਰ ਦੇ ਮੰਤਰੀਆਂ, ਭਾਜਪਾ ਦੇ ਨਵੇਂ ਬਣੇ ਵਿਧਾਇਕ ਅਤੇ ਵੱਖ-ਵੱਖ
ਵਿਭਾਗਾਂ ਦੇ ਉੱਚ ਅਫ਼ਸਰਾਂ ਅਤੇ ਕਈ ਵੱਡੇ ਸਿਆਸਤਦਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ
ਹੈ।