ਰੇਲਵੇ ਬੋਰਡ ਅਫ਼ਸਰ ਦੇ ਘਰੋਂ ਨਾਲੀ 'ਚੋਂ ਮਿਲੇ 10 ਲੱਖ ਰੁਪਏ
Posted on:- 25-10-2014
ਨਵੀਂ ਦਿੱਲੀ/ ਰਿਸ਼ਵਤ
ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਰੇਲਵੇ ਬੋਰਡ ਦੇ ਅਫ਼ਸਰ ਰਵੀ ਮੋਹਨ ਸ਼ਰਮਾ ਦੀ ਰਿਹਾਇਸ਼
ਕੋਲੋਂ ਨਾਲੀ ਵਿੱਚੋਂ ਸੀਬੀਆਈ ਨੇ 10 ਲੱਖ ਰੁਪਏ ਬਰਾਮਦ ਕੀਤੇ ਹਨ। ਸੀਬੀਆਈ ਨੇ ਰਿਸ਼ਵਤ
ਦੇਣ ਵਾਲੇ ਟੂਰ ਅਪਰੇਟਰ ਰਜੇਸ਼ ਚੰਪਕ ਲਾਲ ਜੋਧਾਨੀ ਅਤੇ ਕੋਲੀਨ ਕੁਮਾਰ ਪਾਲ ਸ਼ਾਹ ਨੂੰ
ਮੁੰਬਈ ਤੋਂ ਗ੍ਰਿਫ਼ਤਾਰ ਕੀਤਾ ਹੈ।
ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ਰਮਾ ਨੂੰ ਚਾਰ ਦਿਨਾਂ
ਦੀ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਸੀਬੀਆਈ ਦੀ ਟੀਮ ਜਦੋਂ
22 ਅਕਤੂਬਰ ਨੂੰ 5 ਲੱਖ ਰੁਪਏ ਦੀ ਕਥਿਤ ਰਿਸ਼ਵਤ ਲੈਂਦਿਆਂ ਸ਼ਰਮਾ ਦੀ ਗ੍ਰਿਫ਼ਤਾਰੀ ਲਈ
ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੀ ਸੀ ਤਾਂ ਉਸ ਸਮੇਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਖ਼ਤਰੇ
ਨੂੰ ਭਾਂਪ ਲਿਆ ਸੀ। ਜਦੋਂ ਤੱਕ ਸੀਬੀਆਈ ਦੇ ਅਧਿਕਾਰੀ ਉਨ੍ਹਾਂ ਨੂੰ ਰੋਕਦੇ ਉਸ ਤੋਂ
ਪਹਿਲਾਂ ਹੀ ਉਨ੍ਹਾਂ ਨੇ ਰੁਪਏ ਦੀਆਂ ਥੱਦੀਆਂ ਨਾਲੀ ਵਿੱਚ ਰੋੜ ਦਿੱਤੀਆਂ। ਸੀਬੀਆਈ ਦੇ
ਸੂਤਰਾਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀ ਮਜ਼ਦੂਰਾਂ ਦੇ ਨਾਲ ਹਾਲੇ ਵੀ ਲੱਗੇ ਹੋਏ ਹਨ
ਅਤੇ ਉਹ ਸੀਵਰੇਜ ਵਾਲੀ ਨਾਲੀ ਦੀ ਖੁਦਾਈ ਕਰਵਾ ਰਹੇ ਹਨ