ਅਕੇਲੇ ਚਲੋ ਨੀਤੀ 'ਤੇ ਚੱਲਦਿਆਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਰ ਸਕਦੀ ਬੈਕ ਫੁੱਟ 'ਤੇ
Posted on:- 21-10-2014
ਸੰਗਰੂਰ/ਪ੍ਰਵੀਨ ਸਿੰਘ : ਭਾਰਤੀ
ਜਨਤਾ ਪਾਰਟੀ ਨੇ ਪਾਰਲੀਮੈਂਟ ਚੋਣਾਂ ਸਮੇਂ ਇਹ ਲੋੜ ਮਹਿਸੂਸ ਕੀਤੀ ਸੀ ਕਿ ਉਹਨਾਂ ਦੇ
ਕੁਝ ਖੇਤਰੀ ਪਾਰਟੀਆਂ ਦੇ ਸਹਿਯੋਗੀਆਂ ਦੇ ਸਹਾਰੇ ਕੇਂਦਰ ਵਿੱਚ ਸਰਕਾਰ ਬਣਾ ਸਕੇਗੀ ।
ਪਾਰਲੀਮੈਂਟ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਮਿੱਲੀ ਵੱਡੀ ਜਿੱਤ ਤੋਂ ਬਾਅਦ ਆਪਣੇ
ਤੌਰ ਤੇ ਹੀ ਸਰਕਾਰ ਬਣਉਣ ਵਿੱਚ ਸਫਲ ਹੋ ਗਈ । ਭਾਰਤੀ ਜਨਤਾ ਪਾਰਟੀ ਨੂੰ ਹੁਣ ਇਹ ਵੀ
ਅਹਿਸਾਸ ਹੋ ਗਿਆ ਕਿ ਹੁਣ ਕਿਸੇ ਦੀਆਂ ਵਿਸਾਖੀਆਂ ਦੀ ਉਸ ਨੂੰ ਜਰੂਰਤ ਨਹੀਂ ਰਹੇਗੀ । ਇਸ
ਉਪਰੰਤ ਦੋ ਸੂਬਿਆਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਤੱਕ ਭਾਰਤੀ ਜਨਤਾ ਪਾਰਟੀ ਨੇ
ਇਹ ਫੈਸਲਾ ਹੀ ਕਰ ਲਿਆ ਕਿ ਅਕੇਲੇ ਚਲੋ ।
ਇਸ ਤੋਂ ਪਹਿਲਾਂ ਭਾਵੇਂ ਭਾਰਤੀ ਜਨਤਾ ਪਾਰਟੀ
ਦੇ ਆਗੂ ਤੇ ਖਾਸ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਕਿ ਉਹ
ਸਭ ਨੂੰ ਨਾਲ ਲੈ ਕੇ ਚਲਣਾ ਚਾਹੁੰਦੇ ਹਨ । ਇਕੱ ਪਾਸੇ ਸਭ ਨੂੰ ਨਾਲ ਲੈ ਕੇ ਚਲਣ ਦੀਆਂ
ਗੱਲਾਂ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਫੈਸਲਾ ਲੈ ਚੁੱਕੀ ਸੀ ਦੋਵੇਂ ਸੂਬਿਆਂ ਦੀਆਂ
ਚੋਣਾਂ ਇਕੱਲੇ ਹੀ ਲੜੇਗੀ ਪਰ ਇਸ ਦੀ ਭਾਫ ਆਪਣੇ ਕਿਸੇ ਵੀ ਰਾਜਨੀਤਿਕ ਭਾਗੀਦਾਰ ਨੂੰ
ਨਹੀਂ ਕੱਢੀ । ਇਸ ਦੇ ਉਲਟ ਉਹਨਾਂ ਨਾਲ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੇ -
ਰਾਜਨੀਤਿਕ ਭਾਗੀਦਾਰਾਂ ਦਾ ਦਮ ਦੇਖਣ ਲਈ ਉਹਨਾਂ ਨਾਲ ਸੀਟਾਂ ਦੀ ਛੱਡ ਛਡਾਈ ਦੀਆਂ ਗੱਲਾਂ
ਕਰਦੇ ਰਹੇ ਪਰ ਕੰਮ ਆਪਣੇ ਅਕੇਲੇ ਚਲੋਂ ਦੇ ਫੈਸਲੇ ਤੇ ਹੀ ਕਰਦੇ ਰਹੇ।
ਅਕੇਲੇ ਚਲੋ
ਦੇ ਫੈਸਲੇ ਮੁਤਾਬਿਕ ਹੀ ਉਹਨਾਂ ਮਹਾਰਾਸਟਰ ਤੇ ਹਰਿਆਣਾ ਰਾਜ ਦੇ ਸਾਂਝੀਦਾਰਾਂ ਨਾਲ ਤੋੜ
ਵਿਛੋੜੇ ਦਾ ਐਲਾਨ ਚੋਣਾਂ ਤੋਂ ਐਨ ਪਹਿਲਾਂ ਕਰ ਦਿੱਤਾ । ਇਸ ਦੇ ਨਾਲ ਹੀ ਮਹਾਰਾਸਟਰ ਵਿੱਚ
ਤਾਂ ਕਾਂਗਰਸ ਪਾਰਟੀ ਦੀ ਪਾਰਟਨਰ ਐਨ. ਸੀ ਪੀ. ਨਾਲ ਵੀ ਅੰਦਰ ਖਾਤੇ ਗੰਢ ਤੁਪ ਕਰਕੇ
ਕਾਂਗਰਸ ਨਾਲ ਵੀ ਸਮਝੋਤਾ ਤੁੜਵਾ ਦਿੱਤਾ। ਇਹ ਸਭ ਕੁਝ ਸੁਤੇ ਸੁਭਾਅ ਨਹੀਂ ਵਾਪਰਿਆ ਸਗੋਂ
ਇਕ ਰਾਜਨੀਤਿਕ ਸੋਚੀ ਸਮਝੀ ਚਾਲ ਦੇ ਤਹਿਤ ਹੋਇਆ।
ਕੇਂਦਰ ਸਰਕਾਰ ਵਿੱਚ ਭਾਗੀਦਾਰ ਤੇ
ਸ੍ਰੀ ਨਰਿੰਦਰ ਮੋਦੀ ਨੂੰ ਪਧ੍ਰਾਨ ਮੰਤਰੀ ਦਾ ਤਾਜ ਪਹਿਨਾਉਣ ਲਈ ਸਭ ਤੋਂ ਵੱੇਧ ਉਤਾਵਲੇ
ਸ੍ਰੋਮਣੀ ਅਕਾਲੀ ਦਲ ਦੇ ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਸ. ਪਕਾਸ ਸਿੰਘ ਬਾਦਲ ਨੇ
ਹਰਿਆਣਾ ਚੋਣਾਂ ਵਿਚ ਆਪਣੀ ਪੁਰਾਣੀ ਯਾਰ ਪਾਰਟੀ ਇੰਡੀਅਨ ਨੈਸਨਲ ਪਾਰਟੀ ਇਨੈਲੋ ਨਾਲ
ਨਿਭਾਈ। ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇਨੈਲੋ ਤੋਂ ਹਰਿਆਣਾ ਵਿੱਚ ਦੋ ਸੀਟਾਂ
ਛੁੱਡਵਾ ਲਈਆਂ ਤੇ ਭਾਰਤੀ ਜਨਤਾ ਪਾਰਟੀ ਨਾਲ ਸਿੱਧੀ ਚੋਣ ਟੱਕਰ ਲੈ ਲਈ। ਸ੍ਰੋਮਣੀ ਅਕਾਲੀ
ਦਲ ਦੇ ਲੀਡਰ ਦੋ ਸੀਟਾਂ ਵਿੱਚੋਂ ਇੱਕ ਤੇ ਆਪਣਾ ਉਮੀਦਵਾਰ ਤਾਂ ਜਿਤਾਉਣ ਵਿੱਚ ਭਾਵੇਂ ਸਫਲ
ਰਹੇ ਪਰ ਉਹ ਇਨੈਲੋ ਦੀ ਬੇੜੀ ਵੀ ਪਾਰ ਨਾਂ ਲਾ ਸਕੇ। ਹੁਣ ਸ੍ਰੋਮਣੀ ਅਕਾਲੀ ਦਲ ਦੇ
ਲੀਡਰਾਂ ਪਾਸ ਕੇਂਦਰ ਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਨੀਵੇਂ ਹੋ ਕੇ ਖੜੇ
ਹੋਣ ਤੋਂ ਬਿਨਾਂ ਕੁਝ ਵੀ ਨਹੀਂ ਬੱਚਿਆ।
ਅਜਿਹੇ ਹਾਲਤਾਂ ਵਿੱਚ ਸ੍ਰੋਮਣੀ ਅਕਾਲੀ ਦਲ
ਦੇ ਲੀਡਰਾਂ ਪਾਸ ਸ੍ਰੀ ਨਰਿੰਦਰ ਮੋਦੀ ਜਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੋਂ ਬਚਣ ਲਈ
ਕੋਈ ਦਲੀਲ ਵੀ ਨਹੀਂ ਬੱਚੀ ਹੈ । ਸ੍ਰੋਮਣੀ ਅਕਾਲੀ ਦਲ ਦੇ ਨੇਤਾ ਸਾਇਦ ਇਹ ਸੋਚਦੇ ਹੋਣਗੇ
ਕਿ ਭਾਰਤੀ ਜਨਤਾ ਪਾਰਟੀ ਘੱਟੋ ਘੱਟ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਤੱਕ ਸਾਂਝ ਨਹੀਂ
ਤੋੜੇਗੀ । ਸ੍ਰੋਮਣੀ ਅਕਾਲੀ ਦਲ ਦੇ ਆਗੂ ਸੋਚਦੇ ਹੋਣਗੇ ਕਿ ਦਿੱਲੀ ਅਸੈਬਲੀ ਵਿੱਚ ਉਹਨਾਂ
ਪਾਸ ਇੱਕ ਵਿਧਾਇਕ ਹੈ । ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਕਬਜਾ ਸ੍ਰੋਮਣੀ ਅਕਾਲੀ
ਦਲ ਦਾ ਹੀ ਹੈ । ਇਸ ਲਈ ਉਹਨਾਂ ਦਾ ਕੁਝ ਦਬਾਅ ਪੁੱਗ ਸਕੇਗਾਂ। ਰਾਜਨੀਤਿਕ ਮਾਹਰਾਂ ਦਾ
ਕਹਿਣਾ ਹੈ ਕਿ ਦਿੱਲੀ ਵਿੱਚ ਸ੍ਰੋਮਣੀ ਕਮੇਟੀ ਤੇ ਇੱਕ ਵਿਧਾਇਕ ਵੀ ਸ੍ਰੋਮਣੀ ਅਕਾਲੀਦਲ ਦੀ
ਆਪਣੀ ਪ੍ਰਾਪਤੀ ਨਹੀਂ ਸਗੋਂ ਇਹ ਵੀ ਭਾਰਤੀ ਜਨਤਾ ਪਾਰਟੀ ਦੇ ਮੋਢੇ ਚੜ੍ਹ ਕੇ ਪ੍ਰਾਪਤ
ਹੋਇਆ ਹੈ। ਸ੍ਰੋਮਣੀ ਅਕਾਲੀ ਦਲ ਦੇ ਆਗੂ ਸਾਇਦ ਇਹ ਵੀ ਭੁੱਲ ਗਏ ਕਿ ਭਾਰਤੀ ਜਨਤਾ ਪਾਰਟੀ
ਨੇ ਅਕੇਲੇ ਚਲੋ ਦੀ ਨੀਤੀ ਤਹਿਤ ਹੀ ਪੁਰਾਣੀ ਪਾਰਟਰਨਰ ਸਿਵ ਸੈਨਾ ਨਾਲ ਵੀ ਵਿਧਾਨ ਸਭਾ
ਚੋਣਾਂ ਸਮੇਂ ਸਾਂਝ ਤੋੜ ਦਿੱਤੀ ਸੀ । ਅਜਿਹੇ ਹਾਲਾਤਾਂ ਵਿੱਚ ਸ੍ਰੋਮਣੀ ਅਕਾਲੀ ਦਲ ਦੀ
ਕੇਂਦਰ ਵਿੱਚ ਸਾਂਝ ਹੁਣ ਆਪਣੀ ਤੜੀ ਤੇ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਦੇ ਰਹਿਮੋਕਰਮ
ਤੇ ਹੀ ਪੁੱਗੇਗੀ ।