ਗਰਲ ਫਰੈਂਡ ਦੀ ਹੱਤਿਆ ਦੇ ਦੋਸ਼ੀ ਪਿਸਟੋਰੀਅਸ ਨੂੰ ਪੰਜ ਸਾਲ ਦੀ ਸਜ਼ਾ
Posted on:- 21-10-2014
ਪਿਰਟੋਰੀਆ : ਦੱਖਣੀ
ਅਫ਼ਰੀਕੀ ਖਿਡਾਰੀ ਆਸਕਰ ਪਿਸਟੋਰੀਅਸ ਨੂੰ ਗਰਲ ਫਰੈਂਡ ਰੀਵਾ ਸਟੀਨਕੈਂਪ ਦੀ ਹੱਤਿਆ ਦੇ
ਮਾਮਲੇ 'ਚ ਅਦਾਲਤ ਨੇ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ ਸਿੱਧਾ ਜੇਲ੍ਹ
ਭੇਜ ਦਿੱਤਾ ਹੈ।
ਅਦਾਲਤ ਨੇ ਪਿਸਟੋਰੀਅਸ ਨੂੰ ਗ਼ੈਰ ਇਰਾਦਤਨ ਹੱਤਿਆ ਦਾ ਦੋਸ਼ੀ ਪਾਇਆ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਿਸਟੋਰੀਅਸ ਨੇ ਆਪਣੇ ਘਰ ਦੇ ਬਾਥਰੂਮ ਵੱਲ ਗੋਲੀ ਚਲਾਈ ਸੀ,
ਜਿਸ ਨਾਲ ਰੀਵਾ ਦੀ ਮੌਤ ਹੋ ਗਈ ਸੀ। ਸਰਕਾਰੀ ਵਕੀਲ ਨੇ ਪਿਸਟੋਰੀਅਸ ਲਈ ਘੱਟ ਤੋਂ ਘੱਟ
10 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ। ਉਥੇ ਬਚਾਅ ਪੱਖ ਦੀ ਦਲੀਲ ਸੀ ਕਿ ਉਹ ਪਹਿਲਾਂ ਹੀ
ਦੁੱਖ ਭੋਗ ਰਹੇ ਸਨ। ਲਿਹਾਜ਼ਾ ਇਸ ਨੂੰ ਧਿਆਨ 'ਚ ਰੱਖਦੇ ਹੋਏ ਸਜ਼ਾ ਸੁਣਾਈ ਜਾਵੇ।
ਜ਼ਿਕਰਯੋਗ ਹੈ ਕਿ ਰੀਵਾ ਦੀ ਭਤੀਜੀ ਕਿਮ ਮਾਰਟਿਨ ਨੇ ਵੀ ਅਦਾਲਤ ਨੂੰ ਗੁਹਾਰ ਲਗਾਈ ਸੀ ਕਿ
ਪਿਸਟੋਰੀਅਸ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲਣੀ ਚਾਹੀਦੀ ਹੈ।