17 ਖੱਬੀਆਂ ਪਾਰਟੀਆਂ ਦੀ ਸਾਂਝੀ ਕਨਵੈਨਸ਼ਨ ਨਵੰਬਰ 'ਚ
Posted on:- 21-10-2014
ਨਵੀਂ ਦਿੱਲੀ : ਖੱਬੇ
ਮੁਹਾਜ ਦੀ ਕਮੇਟੀ ਦੇ ਚੇਅਰਮੈਨ ਬਿਮਾਨ ਬੋਸ ਨੇ ਕਿਹਾ ਕਿ ਪਿਛਾਖੜੀ ਤਾਕਤਾਂ ਦੁਆਰਾ
ਕੀਤੇ ਜਾ ਰਹੇ ਹਮਲਿਆਂ ਵਿਰੁੱਧ 17 ਖੱਬੀਆਂ ਪਾਰਟੀਆਂ ਮਿਲ ਕੇ ਸੰਘਰਸ਼ ਵਿੱਢਣਗੀਆਂ।
ਉਨ੍ਹਾਂ ਨੇ ਇਹ ਬਿਆਨ 17 ਖੱਬੀਆਂ ਪਾਰਟੀਆਂ ਦੀ ਇਕ ਮੀਟਿੰਗ ਬਾਅਦ ਦਿੱਤਾ। ਉਨ੍ਹਾਂ ਕਿਹਾ
ਕਿ ਇਤਿਹਾਸਕ ਤੌਰ 'ਤੇ ਇਹ ਸਾਬਤ ਹੋ ਚੁੱਕਾ ਹੈ ਕਿ ਫ਼ਿਰਕੂ ਤਾਕਤਾਂ ਨੂੰ ਖੱਬੀਆਂ
ਪਾਰਟੀਆਂ ਹੀ ਟੱਕਰ ਦਿੰਦੀਆਂ ਹਨ ਤੇ ਦੇਸ਼ 'ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ।
ਉਨ੍ਹਾਂ ਦੱਸਿਆ ਕਿ ਨਵੰਬਰ ਦੇ ਦੂਜੇ ਹਫ਼ਤੇ 'ਚ ਖੱਬੀਆਂ ਪਾਰਟੀਆਂ ਫ਼ਿਰਕੂ ਤਾਕਤਾਂ ਦੇ
ਉਭਾਰ ਵਿਰੁੱਧ ਸਾਂਝੀ ਕਨਵੈਨਸ਼ਨ ਕਰਨਗੀਆਂ।
ਇਨ੍ਹਾਂ ਪਾਰਟੀਆਂ 'ਚ ਸੀਪੀਆਈ (ਐਮ),
ਫਾਰਵਰਡ ਬਲਾਕ, ਆਰਐਸਪੀ, ਸੀਪੀਆਈ, ਡੀਐਸਪੀ, ਆਰਸੀਪੀਆਈ, ਫਾਰਵਰਡ ਬਲਾਕ-ਮਾਰਕਸਵਾਦੀ,
ਵਿਪਲੋਬੀ ਬੰਗਲਾ ਕਾਂਗਰਸ, ਵਰਕਰਜ਼ ਪਾਰਟੀ, ਬੋਲਸ਼ੇਵਿਕ ਪਾਰਟੀ, ਐਸਯੂਸੀਆਈ (ਸੀ), ਸੀਪੀਆਈ
(ਐਮਐਲ), ਸੀਪੀਆਈ (ਐਮਐਲ) ਲਿਬਰੇਸ਼ਨ, ਸੀਪੀਆਈ (ਐਮਐਲ) ਸੰਤੋਸ਼ ਰਾਣਾ, ਸੀਆਰਐਲਆਈ,
ਪੀਡੀਐਸ ਅਤੇ ਕਮਿਊਨਿਸਟ ਪਾਰਟੀ ਆਫ਼ ਭਾਰਤ ਆਦਿ ਦੇ ਲੀਡਰ ਕੋਲਕਾਤਾ ਵਿਖੇ ਮੁਜ਼ੱਫਰ ਅਹਿਮਦ
ਭਵਨ 'ਚ ਹੋਈ ਮੀਟਿੰਗ 'ਚ ਸ਼ਾਮਲ ਹੋਏ। ਬਿਮਾਨ ਬੋਸ ਨੇ ਕਿਹਾ ਕਿ ਸੀਰੇ ਦੀਆਂ ਸਜ ਪਿਛਾਖੜ
ਤਾਕਤਾਂ ਦੇਸ਼ ਦੇ ਲੋਕਾਂ ਨੂੰ ਭਾਸ਼ਾ ਅਤੇ ਧਰਮ ਦੇ ਅਧਾਰ 'ਤੇ ਵੰਡਣ ਦਾ ਯਤਨ ਕਰ ਰਹੀਆਂ
ਹਨ।