ਪਹਿਲੀ ਇੰਡੋ ਕੈਨੇਡੀਅਨ ਟਰੈਕ ਐਂਡ ਫੀਲਡ ਮੀਟ ਪੰਜਾਬੀਆਂ ਦੀ ਮਿੰਨੀ ਉਲਿੰਪਕ ਦਾ ਰੂਪ ਧਾਰ ਗਈ
Posted on:- 20-10-2014
ਹਰਲੀਨ ਕੌਰ ਗਰੇਵਾਲ ਅਤੇ ਪੁਸਪਿੰਦਰ ਸਿੰਘ ਬੈਸਟ ਅਥਲੀਟ ਐਲਾਨੇ ਗਏ
ਹਾਕਸ ਫੀਲਡ ਅਕੈਡਮੀ ਦਾ 26 ਤਮਗਿਆਂ ਉੱਪਰ ਕਬਜ਼ਾ
ਹਰਲੀਨ ਕੌਰ ਗਰੇਵਾਲ ਨੇ 5 ਮੈਡਲ ਜਿੱਤੇ
-ਹਰਬੰਸ ਬੁੱਟਰ
ਕੈਲਗਰੀ: ਕੈਲਗਰੀ ਵਿੱਚ ਜਗਰੂਪ ਕਾਹਲੋਂ ਅਤੇ ਉਸਦੇ ਸਾਥੀਆਂ ਦੁਆਰਾ ਸੁਰੂ ਕੀਤੀ ਗਈ ਪਹਿਲੀ ਇੰਡੋ ਕੈਨੇਡੀਅਨ ਟਰੈਕ ਐਂਡ ਫੀਲਡ ਮੀਟ ਪੰਜਾਬੀਆਂ ਦੀ ਮਿੰਨੀ ਓਲਿੰਪਿਕ ਹੋ ਨਿਬੜੀ। ਰੰਗ ਬਿਰੰਗੇ ਝੰਡਿਆਂ ਅਤੇ ਡੀਵਾਈਨ ਕਸਟਮ ਹੋਮ ਵਾਲਿਆਂ ਵੱਲੋਂ ਸਪਾਂਸਰ ਕੀਤੀਆਂ ਪੀਲੀਆਂ ਟੀ ਸ਼ਰਟਾਂ ਨਾਲ ਰੋਟਰੀ ਪਾਰਕ ਦਾ ਗਰਾਊਂਡ ਖਿੜੇ ਹੋਏ ਫੁੱਲਾਂ ਦੀ ਫੁਲਵਾੜੀ ਵਰਗਾ ਜਾਪ ਰਿਹਾ ਸੀ।
ਤਕਰੀਬਨ 10 ਕੁ ਵਜੇ ਐਮ ਐਲ ਏ ਦਰਸ਼ਨ ਕੰਗ ਅਤੇ ਉਸਦੇ ਸਹਿਯੋਗੀ ਰਾਮ ਸੋਹੀ ਬਾਜਾਖਾਨਾ, ਜਗਰੂਪ ਕਾਹਲੋਂ, ਅਵਿਨਾਸ ਖੰਗੂੜਾ, ਬਿੱਕਰ ਸੰਧੂ ਨੇ ਝੰਡਾ ਰਹਿਰਾਉਣ ਦੀ ਰਸਮ ਵਿੱਚ ਹਿੱਸਾ ਲਿਆ। ਸਪੈਸ਼ਲ ਬੁਲਾਏ ਗਏ ਗੋਰਿਆਂ ਦੇ ਬੈਂਡ ਨਾਲ ਸਾਰੀਆਂ ਟੀਮਾਂ ਨੇ ਗਰਾਊਂਡ ਵਿੱਚ ਮਾਰਚ ਪਾਸਟ ਦੌਰਾਨ ਝੰਡੇ ਨੂੰ ਸਲਾਮੀ ਦਿੱਤੀ। ਦਲਜਿੰਦਰ ਜੌਹਲ ਦੀ ਅਗਵਾਈ ਵਿੱਚ ਨੰਨੇ ਗੱਭਰੂਆਂ ਨੇ ਭੰਗੜੇ ਦੇ ਜੌਹਰ ਦਿਖਾਏ। ਫਿਰ ਸਾਂਤੀ ਦੇ ਪ੍ਰਤੀਕ ਜ਼ਸਨਾਂ ਵੱਜੋਂ ਸ਼ੁਰੂਆਤ ਮੌਕੇ ਖੁੱਲੇ ਅਸਮਾਨ ਵਿੱਚ ਕਬੂਤਰ ਵੀ ਛੱਡੇ ਗਏ। ਸਹੁੰ ਚੁੱਕ ਸਮਾਗਮ ਉਪਰੰਤ ਖੇਡਾਂ ਦੀ ਸ਼ੁਰੂਰਆਤ ਹੋਈ ।
ਪੂਰਾ ਦਿਨ ਮੁਕਾਬਲੇ ਚਲਦੇ ਰਹੇ ਜਿਹਨਾਂ ਦੇ ਨਤੀਜਿਆਂ ਦੌਰਾਨ ਲੜਕਿਆਂ ਵਿੱਚੋਂ ਪੁਸਪਿੰਦਰ ਸਿੰਘ ਬੈਸਟ ਅਥਲੀਟ ਅਤੇ ਲੜਕੀਆਂ ਦੇ ਵਰਗ ਵਿੱਚੋਂ ਹਰਲੀਨ ਕੌਰ ਗਰੇਵਾਲ ਨੇ ਲੌਂਗ ਜੰਪ, 100 ਮੀਟਰ ਅੰਡਰ 14,ਅਤੇ ਰਿਲੇ ਰੇਸ ਵਿੱਚੋਂ 3 ਗੋਲਡ ਮੈਡਲ ਜਿੱਤੇ ।
ਜੇਤੂਆਂ ਨੂੰ ਇਨਾਮ ਅਲਬਰਟਾ ਦੇ ਮੰਤਰੀ ਸ: ਮਨਮੀਤ ਸਿੰਘ ਭੁੱਲਰ ਨੇ ਵੰਡੇ । ਸਪਾਂਸਰ ਵੀਰਾਂ ਨੂੰ ਮਾਣ ਸਤਿਕਾਰ ਵੱਜੋਂ ਯਾਦਗਾਰੀ ਚਿੰਨ੍ਹਾਂ ਨਾਲ ਮਨਮੀਤ ਭੁੱਲਰ ਅਤੇ ਪਰਬੰਧਕਾਂ ਨੇ ਸਨਮਾਨਿਤ ਕੀਤਾ। ਪਰਬੰਧਕਾਂ ਵਿੱਚੋਂ ਜਗਰੂਪ ਕਾਹਲੋਂ ਅਤੇ ਮਨਜੀਤ ਸਿੰਘ ਰਾਇ ਨੇ ਸਾਰੇ ਹੀ ਸਪਾਂਸਰ ਵੀਰਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਤੋਂ ਫਿਰ ਅਜਿਹੇ ਪਰੋਗਰਾਮ ਕਰਵਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਅੱਜ ਦਾ ਦਿਨ ਕੈਲਗਰੀ ਦੇ ਖੇਡ ਇਤਹਾਸ ਵਿੱਚ ਦਰਜ ਕਰਵਾਉਂਦਿਆਂ ਇੱਕ ਦੂਸਰੇ ਤੋਂ ਵਿਛੜਦਿਆਂ ਵਿਦਾਇਗੀ ਦੀ ਰਸਮ ਅਦਾ ਕੀਤੀ।
ਨਤੀਜੇ
100 ਮੀਟਰ ਅੰਡਰ 16 ਅਤੇ 200 ਮੀਟਰ ਅੰਡਰ 16 ਵਿੱਚੋਂ ਵੀ 2 ਸਿਲਵਰ ਮੈਡਲ ਹਰਲੀਨ ਗਰੇਵਾਲ ਦੇ ਹਿੱਸੇ ਆਏ।100 ਮੀ: ਵਿੱਚ ਸੁੱਖੀ ਬੈਂਸ,200 ਮੀ: ਪਰਮਿੰਦਰ ਸਿੰਘ,400 ਮੀ: ਹਰਮਨ ਜੁਠੀ,800ਮੀ: ਕਿਰਪਾਲ ਸਿੱਧੂ,ਸਾਰਟ ਪੁਟ ਜਗਜੋਤ ਪੈਂਚ, ਲੌਂਗ ਜੰਪ ਨਵਕਰਨ ਬਰਾੜ, --ਈਵੈਂਟ ਅੰਡਰ 14:- 100-ਹਰਲੀਨ ਕੌਰ ਗਰੇਵਾਲ, 200-ਲਵਲੀਨ ਕੌਰ ਦਾਦਰਾ, ਲੌਂਗ ਜੰਪ- ਹਰਲੀਨ ਕੌਰ ਗਰੇਵਾਲ, ਈਵੈਂਟ ਮੁੰਡੇ ਅੰਡਰ -16:- 200-ਸੁਮੀਤ, ਹੰਡਰਡ ਬਾਇ ਫੋਰ ਦੈ ਮੈਚਾਂ ਦੌਰਾਨ ਅੰਡਰ 14 ਅਤੇ ਅੰਡਰ 16 ਕਿੰਗਜ਼ ਅਲੈਵਨ ,ਓਪਨ- ਇੰਡੋ ਕਨੇਡੀਅਨ ਟੀਮ , ਕੂਵਅਿਾਂ ਦੇ ਮੁਕਾਬਲਿਆਂ ਦੌਰਾਨ ਅੰਡਰ-16 ਇੰਡੋ ਕਨੇਡੀਅਨ,ਅੰਡਰ-14 ਹਾਕਸ
80 ਮੀਟਰ ਅੰਡਰ8-ਸੁਬੇਗ ਕੌਰ ਤੂਰ, ਅਤੇ ਜਸਮਨ ਦਾਦਰਾ, 100 ਮਟਿਰ ਅੰਡਰ 11 ਬੁਆਏਜ਼-ਰਮਿੰਦਰ ਕੁਲਾਰ,ਅੰਡਰ-14 ਬੁਆਏਜ਼- ਜੇ ਧਾਲੀਵਾਲ,200 ਮਿ- ਜੇ ਧਾਲੀਵਾਲ, ਲੌਂਗ ਜੰਪ- ਏਕਮ ਚੱਠਾ,ਅੰਡਰ 11 100 ਅਤੇ 200 ਮੀ: ਅਮਨਪ੍ਰੀਤ ਚੱਠਾ, ਅੰਡਰ-16 ਗਰਲਜ਼-100 ਮੀਟਰ- ਜਵੀਨਾ, 200 ਤਰਨਜੀਤ ਕੌਰ ਮਹ੍ਹੇ, 800 ਮੀਟਰ- ਸੁੱਖੀ ਤੁੰਗ, ਅੰਡਰ 11-100 ਮੀਟਰ ਜਗਤਰਨ ਢਾਹ,ਅੰਡਰ-16 ਰਨਜੋਧ,400ਮੀ: ਅੰਡਰ 16 ਅਰਸਨੂਰ ਕੌਰ ਤੁੰਗ, 200 ਮੀ: ਅੰਡਰ 11 ਗੁਰਸਰਨ ਸਿੰਘ, ਲੌਂਗ ਜੰਪ ਅੰਡਰ 16 ਬੁਆਏਜ਼- ਅਨੂਪ ਕਾਹਲੋਂ 1500 ਮੀਟਰ ਸੀਨੀਅਰਜ਼-ਡਾ: ਜਸਵਿੰਦਰ ਸੰਧੂ, 1500 ਮੀਟਰ ਬੁਆਏਜ਼ ਜਗਦੀਪ ਉਭੀ, 1500 ਮੀਟਰ ਗਰਲਜ਼- ਅਰਸਨੂਰ ਕੌਰ ਤੁੰਗ