ਗੁਰਚਰਨ ਸਿੰਘ ਗਾਲਿਬ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
Posted on:- 19-10-2014
ਜਗਰਾਓਂ : ਸ਼੍ਰੋਮਣੀ
ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ
ਗਾਲਿਬ ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਦਾ ਅੱਜ ਸਰਕਾਰੀ ਸਨਮਾਨਾਂ ਨਾਲ
ਅੰਤਿਮ ਸਸਕਾਰ ਕਰ ਦਿੱਤਾ ਗਿਆ।
ਉਨ੍ਹਾਂ ਦੇ ਜੱਦੀ ਪਿੰਡ ਗਾਲਿਬ ਕਲਾਂ (ਜਗਰਾਓਂ)
ਵਿਖੇ ਕੀਤੇ ਗਏ ਅੰਤਿਮ ਸਸਕਾਰ ਮੌਕੇ ਪੰਥ ਅਤੇ ਪੰਜਾਬ ਦੀਆਂ ਸਿਰਮੌਰ ਸ਼ਖ਼ਸੀਅਤਾਂ ਸਮੇਤ
ਹਜ਼ਾਰਾਂ ਸੇਜ਼ਲ ਅੱਖਾਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖ਼ਾ ਨੂੰ
ਅਗਨੀ ਦਿਖਾਉਣ ਦੀ ਰਸਮ ਉਨ੍ਹਾਂ ਦੇ ਸਪੁੱਤਰ ਕਰਨਜੀਤ ਸਿੰਘ ਸੋਨੀ ਗਾਲਿਬ ਸੀਨੀਅਰ ਯੂਥ
ਅਕਾਲੀ ਆਗੂ ਨੇ ਨਿਭਾਈ। ਇਸ ਮੌਕੇ ਮਾਤਾ ਅਮਰਜੀਤ ਕੌਰ (ਪਤਨੀ ਗੁਰਚਰਨ ਸਿੰਘ ਗਾਲਿਬ),
ਬੇਟੀਆਂ ਸਰਦਾਰਨੀ ਮਨਜੀਤ ਕੌਰ, ਸਰਦਾਰਨੀ ਕਰਮਜੀਤ ਕੌਰ ਤੇ ਸਰਦਾਰਨੀ ਗੁਰਪ੍ਰੀਤ ਕੌਰ,
ਤੇ ਉਹਨਾਂ ਦੇ ਜਵਾਈ, ਰਿਸ਼ਤੇਦਾਰ ਅਤੇ ਸਾਕ ਸੰਬੰਧੀ ਅੰਤਿਮ ਰਸਮਾਂ ਵਿੱਚ ਸ਼ਾਮਿਲ ਸਨ।
ਅੰਤਿਮ ਸਸਕਾਰ ਵਿਚ ਪਹੁੰਚੇ ਪੰਜਾਬ ਸਰਕਾਰ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ
ਨੇ ਗੁਰਚਰਨ ਸਿੰਘ ਗਾਲਿਬ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਵਿਦਾਇਗੀ ਦਿੱਤੀ ਅਤੇ ਡਿਪਟੀ
ਕਮਿਸ਼ਨਰ ਸ੍ਰੀ ਰਜਤ ਅਗਰਵਾਲ ਵੱਲੋਂ ਮੁੱਖ ਮੰਤਰੀ ਪੰਜਾਬ ਸ੍ਰ. ਪਰਕਾਸ਼ ਸਿੰਘ ਬਾਦਲ ਦੀ
ਤਰਫੋਂ ਫੁੱਲ ਮਾਲਾਵਾਂ ਭੇਟ ਕਰਕੇ ਵਿਦਾਇਗੀ ਦਿੱਤੀ। ਅੰਤਿਮ ਸਸਕਾਰ ਤੋਂ ਬਾਅਦ
ਪੱਤਰਕਾਰਾਂ ਨਾਲ ਗੈਰ ਰਸਮੀਂ ਗੱਲਬਾਤ ਕਰਦਿਆਂ ਪੰਜਾਬ ਦੇ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ
ਢਿੱਲੋ ਨੇ ਉੱਘੇ ਅਕਾਲੀ ਨੇਤਾ ਗੁਰਚਰਨ ਸਿੰਘ ਗਾਲਿਬ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ
ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਗਾਲਿਬ ਨੂੰ ਆਧੁਨਿਕ ਸਮੇਂ ਦਾ ਕੱਦਵਾਰ ਨੇਤਾ
ਕਰਾਰ ਦਿੰਦਿਆਂ ਆਖਿਆ ਉਹ ਸ਼ੋਮਣੀ ਅਕਾਲੀ ਦਲ, ਪੰਥ, ਪੰਜਾਬ ਲਈ ਮਜ਼ਬੂਤੀ ਦਾ ਸਰੋਤ ਸਨ। ਇਸ
ਮੌਕੇ ਪੰਜਾਬ ਪੁਲਿਸ ਦੀ ਹਥਿਆਰ ਬੰਦ ਟੁਕੜੀ ਨੇ ਹਥਿਆਰ ਉਲਟੇ ਕਰਕੇ ਵਿਛੜੀ ਰੂਹ ਨੂੰ
ਸਿਲਾਮੀ ਦਿੱਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪ੍ਰੇਮ ਮਿੱਤਲ, ਸ੍ਰੀ ਭਾਰਤ ਭੁਸ਼ਨ
ਆਸੂ, ਸ੍ਰੀ ਐਸ.ਆਰ ਕਲੇਰ, ਸ. ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ (ਸਾਰੇ ਐਮ.ਐਲ.ਏ.),
ਅਧੀਨ ਸੇਵਾਵਾਂ ਬੋਰਡ ਦੇ ਚੇਅਰਮੈਨ ਸ੍ਰ. ਸੰਤਾ ਸਿੰਘ ਉਮੈਦਪੁਰੀ, ਸਾਬਕਾ ਐਮ.ਪੀ. ਅਮਰੀਕ
ਸਿੰਘ ਆਲੀਵਾਲ,ਜਗਦੀਸ਼ ਸਿੰਘ ਗਰਚਾ,ਮਲਕੀਤ ਸਿੰਘ ਦਾਖਾ (ਦੋਵੇ ਸਾਬਕਾ ਮੰਤਰੀ),ਰਣਜੀਤ
ਸਿੰਘ ਤਲਵੰਡੀ, ਭਾਗ ਸਿੰਘ ਮੱਲ੍ਹਾ, ਹਰੀਸ਼ ਰਾਏ ਢਾਂਡਾ,ਹਰਮਹਿੰਦਰ ਸਿੰਘ ਪ੍ਰਧਾਨ (ਸਾਰੇ
ਸਾਬਕਾ ਐਮ.ਐਲ.ਏ),ਦਰਸ਼ਨ ਸਿੰਘ ਕੰਗ ਐਮ.ਐਲ.ਏ ਕੈਲਗਰੀ (ਕਨੈਡਾ),ਗੁਰਭਜਨ ਸਿੰਘ ਗਿੱਲ,
ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ, ਮੈਡਮ ਅਪਨੀਤ ਕੌਰ ਰਿਆਤ ਐਸ.ਡੀ.ਐਮ ਜਗਰਾਉ,ਅਜੈ ਰਾਜ
ਸਿੰਘ ਡੀ.ਐਸ.ਪੀ (ਡੀ), ਭਾਈ ਗੁਰਚਰਨ ਸਿੰਘ ਗਰੇਵਾਲ, ਸ੍ਰੀ ਦੀਦਾਰ ਸਿੰਘ ਮਲਕ,ਕੰਵਲਜੀਤ
ਸਿੰਘ ਮੱਲ੍ਹਾ,ਹਰਬੀਰ ਸਿੰਘ ਇਆਲੀ,ਅਨੰਦ ਸਰੂਪ ਸਿੰਘ ਮੋਹੀ,ਜਗਜੀਤ ਸਿੰਘ ਘੁਗਰਾਣਾ,ਸਤੀਸ਼
ਸ਼ਰਮਾ ਡਾਇਰੈਕਟਰ ਡੀ.ਏ.ਵੀ ਸੰਸਥਾਵਾ, ਪ੍ਰਿੰਥੀਪਾਲ ਸਿੰਘ ਬਟਾਲਾ ਅਤੇ ਧਾਰਮਿਕ, ਸਮਾਜਿਕ
ਅਤੇ ਰਾਜਨੀਤਿਕ ਵੱਖ-ਵੱਖ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।