ਅੰਨਾ ਹਜ਼ਾਰੇ ਨੇ ਲਿਖੀ ਮੋਦੀ ਨੂੰ ਚਿੱਠੀ
Posted on:- 18-10-2014
ਨਵੀਂ ਦਿੱਲੀ : ਵਿਦੇਸ਼ਾਂ 'ਚ ਜਮ੍ਹਾਂ
ਕਾਲੇ ਧਨ ਨੂੰ ਲੈ ਕੇ ਸਮਾਜ ਸੇਵੀ ਅੰਨਾ ਹਜ਼ਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ
ਚਿੱਠੀ ਲਿਖੀ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਵਿਚ ਸਖਤ ਰੁਖ ਅਪਣਾਏ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਵਿਦੇਸ਼ਾਂ ਵਿਚ ਜਮ੍ਹਾਂ ਕਾਲੇ ਧਨ ਨੂੰ ਲੈ ਕੇ
ਭਾਰਤੀਆਂ ਦੇ ਨਾਂ ਜਨਤਕ ਕਰਨ ਤੋਂ ਇਨਕਾਰ ਕਰ ਦਿੱਤਾ। ਸਰਕਾਰ ਦੇ ਇਸ ਰੁਖ ਕਾਰਨ ਵਿਰੋਧੀ
ਦਲਾਂ ਵਲੋਂ ਕਈ ਨਿਸ਼ਾਨੇ ਲਾਏ ਜਾ ਰਹੇ ਹਨ । ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦੇਸ਼
ਨੂੰ ਭਰੋਸਾ ਦਿੱਤਾ ਹੈ ਕਿ ਸਵਿਟਜ਼ਰਲੈਂਡ ਸਰਕਾਰ ਭਾਰਤ ਨੂੰ ਉਨ੍ਹਾਂ ਲੋਕਾਂ ਦੇ ਬੈਂਕ
ਖਾਤਿਆਂ ਦਾ ਬਿਊਰਾ ਦੇਵੇਗੀ ਜਿਨਾਂ ਦੀ ਆਮਦਨ ਟੈਕਸ ਵਿਭਾਗ ਜਾਂਚ ਕਰ ਚੁੱਕਾ ਹੈ ।
ਜੇਤਲੀ
ਨੇ ਕਿਹਾ ਕਿ ਸਵਿਟਜ਼ਰਲੈਂਡ ਐਚਐਸਬੀਸੀ ਸਬੰਧੀ ਸੂਚਨਾਵਾਂ ਨੂੰ ਭਾਰਤ ਨੂੰ ਦੇਣ ਨੂੰ ਤਿਆਰ
ਹੈ ਪਰ ਭਾਰਤੀ ਅਧਿਕਾਰੀ ਸੰਬੰਧਤ ਮਾਮਲੇ ਵਿਚ ਆਪਣੇ ਵੱਲੋਂ ਇਕੱਠੇ ਕੀਤੇ ਗਏ ਸਬੂਤ ਪੇਸ਼
ਕਰੇ ।