ਸੀਨੀਅਰ ਸ਼੍ਰੋਮਣੀ ਅਕਾਲੀ ਤੇ ਸਾਬਕਾ ਐਮਪੀ ਗੁਰਚਰਨ ਸਿੰਘ ਗਾਲਿਬ ਦਾ ਸੰਖੇਪ ਬਿਮਾਰੀ ਬਾਅਦ ਦੇਹਾਂਤ
Posted on:- 18-10-2014
ਲੁਧਿਆਣਾ : ਸੀਨੀਅਰ
ਸ਼੍ਰੋਮਣੀ ਅਕਾਲੀ ਲੀਡਰ ਤੇ ਸਾਬਕਾ ਮੈਂਬਰ ਪਾਰਲੀਮੈਂਟ ਗੁਰਚਰਨ ਸਿੰਘ ਗਾਲਿਬ (82) ਦਾ
ਸੰਖੇਪ ਬਿਮਾਰੀ ਉਪਰੰਤ ਦੇਹਾਂਤ ਹੋ ਗਿਆ, ਜੋ 13 ਅਕਤੂਬਰ ਤੋਂ ਦਆਨੰਦ ਹਸਪਤਾਲ ਅਤੇ
ਕਾਲਜ ਵਿਖੇ ਜੇਰੇ ਇਲਾਜ ਸਨ। ਉਨ੍ਹਾਂ ਨੇ ਅੱਜ ਤਕਰੀਬਨ ਸਵੇਰੇ 7.00 ਵਜੇ ਆਖਰੀ ਸਾਹ
ਲਿਆ।
ਸ੍ਰ. ਗਾਲਿਬ ਦੇ ਅਚਾਨਕ ਅਕਾਲ ਚਲਾਣੇ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼
ਬਾਦਲ ਪਰਿਵਾਰ ਨਾਲ ਦੁਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਬਾੜੇਵਾਲ ਵਿਖੇ ਪੁੱਜੇ। ਇਸ
ਸਮੇਂ ਉਨ੍ਹਾਂ ਨਾਲ ਸ਼ਰਨਜੀਤ ਸਿੰਘ ਢਿੱਲੋਂ ਸਿੰਚਾਈ ਮੰਤਰੀ ਪੰਜਾਬ ਤੋਂ ਇਲਾਵਾ ਸਰਕਾਰੀ
ਅਧਿਕਾਰੀ ਤੇ ਰਾਜਨੀਤਿਕ, ਧਾਰਮਿਕ, ਵਿੱਦਿਅਕ ਸੰਸਥਾਵਾਂ ਦੇ ਆਗੂ ਵੀ ਵੱਡੀ ਗਿਣਤੀ 'ਚ
ਹਾਜ਼ਰ ਸਨ।
ਸ੍ਰ. ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਸ੍ਰ. ਗਾਲਿਬ
ਬਹੁਤ ਹੀ ਤਜ਼ਰਬੇਕਾਰ ਸਿਆਸੀ ਆਗੂ ਸਨ, ਜੋ ਹਮੇਸ਼ਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ
ਅਲੰਬਦਾਰ ਰਹੇ ਹਨ। ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਦੁਖ ਸਾਂਝਾ ਕਰਦਿਆਂ ਕਿਹਾ ਕਿ
ਪ੍ਰਮਾਤਮਾ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ,
ਸਕੇ-ਸਨੇਹੀਆਂ ਤੇ ਦੋਸਤਾਂ-ਮਿੱਤਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਗੁਰਚਰਨ ਸਿੰਘ
ਗਾਲਿਬ ਨੇ 1 ਦਸੰਬਰ 1932 ਨੂੰ ਪਿੰਡ ਗਾਲਿਬ ਵਿਖੇ ਪਿਤਾ ਜੋਗਿੰਦਰ ਸਿੰਘ ਅਤੇ ਮਾਤਾ
ਗੁਰਨਾਮ ਕੌਰ ਦੇ ਘਰ ਜਨਮ ਲਿਆ। ਉਨ੍ਹਾਂ ਨੇ ਸਰਕਾਰੀ ਕਾਲਜ ਲੁਧਿਆਣਾ ਤੋਂ ਬੀਏ ਤੱਕ ਦੀ
ਪੜ੍ਹਾਈ ਕੀਤੀ, ਇਸ ਉਪਰੰਤ 1964 'ਚ ਬਲਾਕ ਸੰਮਤੀ ਸਿੱਧਵਾਬੇਟ ਦੇ ਪ੍ਰਧਾਨ ਚੁਣੇ ਗਏ,
1967 'ਚ ਜਗਰਾਓਂ ਤੋਂ ਐਮਐਲਏ ਚੁਣੇ ਗਏ। 1990 'ਚ ਆਪ ਜ਼ਿਲ੍ਹਾ ਕਾਂਗਰਸ ਕਮੇਟੀ ਦੇ
ਪ੍ਰਧਾਨ ਬਣੇ ਅਤੇ 1992 ਅਤੇ 1999 'ਚ ਕਾਂਗਰਸ ਦੀ ਟਿਕਟ ਤੋਂ 2 ਵਾਰ ਲੁਧਿਆਣਾ ਜ਼ਿਲ੍ਹੇ
ਦੇ ਮੈਂਬਰ ਪਾਰਲੀਮੈਂਟ ਵੀ ਚੁਣੇ ਗਏ। 2009 'ਚ ਆਪ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਨਾਤਾ
ਜੋੜ ਲਿਆ ਅਤੇ ਪਾਰਟੀ ਦੇ ਉਚ ਆਹੁਦਿਆ 'ਤੇ ਕੰਮ ਕੀਤਾ।
ਸ੍ਰ. ਗਾਲਿਬ ਆਪਣੇ ਪਿਛੇ
ਪਤਨੀ ਸ੍ਰੀਮਤੀ ਅਮਰਜੀਤ ਕੌਰ, ਸਪੁੱਤਰ ਕਰਨਜੀਤ ਸਿੰਘ ਸੋਨੀ, ਅਤੇ ਤਿੰਨ ਧੀਆਂ ਮਨਜੀਤ
ਕੌਰ, ਕਰਮਜੀਤ ਕੌਰ ਅਤੇ ਗੁਰਪ੍ਰੀਤ ਕੌਰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਸਵੇਰੇ
12.00 ਵਜੇ ਪਿੰਡ ਗਾਲਿਬ ਕਲਾਂ ਵਿਖੇ ਹੋਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ
ਪ੍ਰੇਮ ਮਿੱਤਲ, ਭਾਰਤ ਭੁਸ਼ਨ ਆਸੂ, ਦਰਸ਼ਨ ਸਿੰਘ ਸ਼ਿਵਾਲਿਕ, ਐਸਆਰ ਕਲੇਰ (ਸਾਰੇ ਐਮਐਲਏ),
ਸਾਬਕਾ ਐਮਪੀ ਅਮਰੀਕ ਸਿੰਘ ਆਲੀਵਾਲ, ਮੋਹਨ ਲਾਲ ਬੱਗਾ, ਹਰਭਜਨ ਸਿੰਘ ਡੰਗ, ਹਰਬੀਰ ਸਿੰਘ
ਇਆਲੀ, ਭੁਪਿੰਦਰ ਸਿੰਘ ਭਿੰਦਾ, ਬਲਕਾਰ ਸਿੰਘ ਸੰਧੂ, ਸੰਜੇ ਤਲਵਾੜ ਤੋਂ ਇਲਾਵਾ ਹੋਰ
ਇਲਾਕਾ ਵਾਸੀ ਵੀ ਵੱਡੀ ਗਿਣਤੀ 'ਚ ਹਾਜ਼ਰ ਸਨ।