ਪਾਕਿਸਤਾਨ ਨੇ ਪੁੰਛ 'ਚ ਫਿਰ ਕੀਤੀ ਗੋਲਾਬਾਰੀ
Posted on:- 17-10-2014
ਜੰਮੂ : ਪਾਕਿਸਤਾਨ
ਨੇ ਫ਼ਿਰ ਪੁੰਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਦੇ ਨੇੜੇ ਭਾਰਤੀ ਚੌਕੀਆਂ 'ਤੇ ਛੋਟੇ
ਹਥਿਆਰਾਂ ਅਤੇ ਆਟੋਮੈਟਿਕ ਹਥਿਆਰਾਂ ਨਾਲ ਗੋਲਾਬਾਰੀ ਕਰਕੇ ਦੋ ਵਾਰ ਜੰਗਬੰਦੀ ਦਾ ਉਲੰਘਣ
ਕੀਤਾ, ਜਿਸ ਤੋਂ ਬਾਅਦ ਸੈਨਾ ਨੇ ਜਵਾਬੀ ਕਾਰਵਾਈ ਕੀਤੀ। ਫੌਜ ਦੇ ਇੱਕ ਸੀਨੀਅਰ ਅਧਿਕਾਰੀ
ਨੇ ਦੱਸਿਆ ਕਿ ਅੱਜ ਸਵੇਰੇ 9.55 ਮਿੰਟ 'ਤੇ ਪਾਕਿਸਤਾਨੀ ਸੈਨਿਕਾਂ ਨੇ ਪੁੰਛ ਜ਼ਿਲ੍ਹੇ ਦੇ
ਹਮੀਰਪੁਰ ਸੈਕਟਰ ਵਿੱਚ ਕੰਟਰੋਲ ਰੇਖਾ ਨੇੜੇ ਭਾਰਤੀ ਚੌਕੀਆਂ 'ਤੇ ਛੋਟੇ ਅਤੇ ਆਟੋਮੈਟਿਕ
ਹਥਿਆਰਾਂ ਨਾਲ ਗੋਲਾਬਾਰੀ ਕੀਤੀ। ਭਾਰਤੀ ਸੈਨਿਕਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ
ਦੱਸਿਆ ਕਿ ਸੈਨਿਕਾਂ ਨੇ ਕੱਲ੍ਹ ਰਾਤ ਵੀ 9 ਵਜੇ ਤੋਂ 10 ਵਜੇ ਤੱਕ ਕੰਟਰੋਲ ਰੇਖਾ ਦੇ
ਨੇੜਲੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵੱਲੋਂ ਕੀਤੀ ਗਈ
ਗੋਲਾਬਾਰੀ ਵਿੱਚ ਸੈਨਿਕਾਂ ਦੇ ਜਾਨ-ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਜੰਗਬੰਦੀ
ਦੀਆਂ ਦੋਵੇਂ ਘਟਨਾਵਾਂ ਤੋਂ ਪਹਿਲਾਂ ਪਾਕਿਸਤਾਨ ਨੇ 15 ਅਕਤੂਬਰ ਨੂੰ ਕੰਟਰੋਲ ਰੇਖਾ ਦੇ
ਨੇੜੇ ਪੁੰਛ ਦੇ ਸੋਜੀਆ ਕਿਰਨੀ ਸ਼ਾਹਪੁਰ ਪੱਟੀ ਵਿੱਚ ਗੋਲਾਬਾਰੀ ਕੀਤੀ ਸੀ ਅਤੇ ਗੋਲੇ ਵੀ
ਦਾਗੇ ਸਨ।