ਵੈਸਟਇੰਡੀਜ਼ ਨੇ ਭਾਰਤ ਦੌਰਾ ਰੱਦ ਕੀਤਾ, ਬੀਸੀਸੀਆਈ ਨਰਾਜ਼
Posted on:- 17-10-2014
ਨਵੀਂ ਦਿੱਲੀ : ਵੈਸਟਇੰਡੀਜ਼
ਕ੍ਰਿਕਟ ਟੀਮ ਆਪਣੇ ਬੋਰਡ ਦੇ ਨਾਲ ਭੁਗਤਾਨ ਵਿਵਾਦ ਦੇ ਚੱਕਰ ਵਿੱਚ ਅੱਜ ਭਾਰਤ ਦੇ
ਮੌਜੂਦਾ ਦੌਰੇ ਤੋਂ ਹਟ ਗਈ, ਜਿਸ ਨਾਲ ਨਰਾਜ਼ ਬੀਸੀਸੀਆਈ ਮਹਿਮਾਨ ਬੋਰਡ ਦੇ ਖਿਲਾਫ਼
ਕਾਨੂੰਨੀ ਕਾਰਵਾਈ ਕਰਨ 'ਤੇ ਵਿਚਾਰ ਕਰ ਰਿਹਾ ਹੈ।
ਵੈਸਟਇੰਡੀਜ਼ ਨੂੰ ਧਰਮਸ਼ਾਲਾ ਵਿੱਚ
ਚੌਥੇ ਇੱਕ ਦਿਨਾ ਮੈਚ ਵਿੱਚ ਖੇਡਣ ਦੇ ਲਈ ਮਨਾਉਣਾ ਪਿਆ। ਉਹ ਇਹ ਮੈਚ ਖੇਡਣ ਦੇ ਲਈ ਤਿਆਰ
ਹੋ ਗਈ, ਪਰ ਉਨ੍ਹਾਂ ਬਾਕੀ ਦੌਰੇ ਤੋਂ ਹਟਣ ਦੇ ਆਪਣੇ ਫੈਸਲੇ ਨਾਲ ਬੀਸੀਸੀਆਈ ਨੂੰ ਜਾਣੂ
ਕਰਵਾ ਦਿੱਤਾ। ਬੀਸੀਸੀਆਈ ਸਕੱਤਰ ਸੰਜੇ ਪਟੇਲ ਨੇ ਕਿਹਾ ਕਿ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ
ਖਿਡਾਰੀਆਂ ਦੇ ਨਾਲ ਵਿਵਾਦ ਦੇ ਕਾਰਨ ਭਾਰਤ ਦਾ ਵਰਤਮਾਨ ਦੌਰਾ ਰੱਦ ਕਰਨ ਦੇ ਫੈਸਲੇ ਨਾਲ
ਬੀਸੀਸੀਆਈ ਨੂੰ ਜਾਣੂ ਕਰਵਾ ਦਿੱਤਾ ਹੈ, ਉਸ ਨੇ ਬੀਸੀਸੀਆਈ ਨੂੰ ਕਿਹਾ ਕਿ ਉਸ ਦੇ ਖਿਡਾਰੀ
ਜਲਦੀ ਹੀ ਦੇਸ਼ ਵਾਪਸ ਚਲੇ ਜਾਣਗੇ।
ਪਟੇਲ ਨੇ ਕਿਹਾ ਕਿ ਡਬਲਯੂਆਈਸੀਬੀ ਨੇ ਇਸ ਦਾ
ਕਾਰਨ ਆਪਣੇ ਖ਼ਿਡਾਰੀਆਂ ਦੇ ਵਿਚਕਾਰ ਅੰਦਰੂਨੀ ਮੁੱਦਿਆਂ ਨੂੰ ਦੱਸਿਆ ਹੈ। ਬੀਸੀਸੀਆਈ ਹੁਣ
ਆਈਸੀਸੀ ਦੇ ਕੋਲ ਜਾਵੇਗਾ, ਸਾਡੀ ਯੋਜਨਾ ਡਬਲਯੂਆਈਸੀਬੀ ਦੇ ਖਿਲਾਫ਼ ਮਾਮਲਾ ਦਰਜ ਅਤੇ
ਨੁਕਸਾਨ ਦੀ ਭਰਪਾਈ ਦਾ ਦਾਅਵਾ ਕਰਨ ਦੀ ਹੈ। ਅਸੀਂ ਇਸ ਮਾਮਲੇ ਨੂੰ ਇਸ ਤਰ੍ਹਾਂ ਨਹੀਂ
ਛੱਡਾਂਗੇ, ਕਿਉਂਕਿ ਅਸੀਂ ਉਨ੍ਹਾਂ ਦੇ ਨਾਲ ਹਰੇਕ ਮਾਮਲੇ ਵਿੱਚ ਸਹਿਯੋਗ ਕੀਤਾ ਸੀ।
ਬੀਸੀਸੀਆਈ ਨੇ ਸ਼ਖ਼ਤ ਸ਼ਬਦਾਂ ਵਾਲਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਸੀਸੀਆਈ ਡਬਲਯੂਆਈਸੀਬੀ
ਦੇ ਫੈਸਲੇ ਤੋਂ ਹੈਰਾਨ ਅਤੇ ਬਹੁਤ ਨਿਰਾਸ਼ਾ ਵਿੱਚ ਹੈ। ਡਬਲਯੂਆਈਸੀਬੀ ਦਾ ਆਪਣੇ
ਖ਼ਿਡਾਰੀਆਂ ਦੇ ਨਾਲ ਅੰਦਰੂਨੀ ਮਸਲਿਆਂ ਨੂੰ ਸਲਝਾਉਣ ਦੀ ਅਸਮਰਥਾ ਅਤੇ ਇਸ ਦਾ ਅਸਰ ਵਰਤਮਾਨ
ਦਵੱਲੀ ਸ਼੍ਰੇਣੀ 'ਤੇ ਪੈਣਾ ਦੇਣਾ, ਇਸ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਨਾਗ ਵਾਲ
ਲੱਗਦਾ ਹੈ। ਲੜੀ ਰੱਦ ਕਰਨ ਦਾ ਫੈਸਲਾ ਕਰਦੇ ਸਮੇਂ ਖੇਡ ਦੇ ਭਵਿੱਖ, ਖਿਡਾਰੀਆਂ ਅਤੇ
ਬੀਸੀਸੀਆਈ ਅਤੇ ਡਬਲਯੂਆਈਸੀਬੀ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰਿਸ਼ਤਿਆਂ ਬਾਰੇ
ਨਹੀਂਸੋਚਿਆ ਗਿਆ।