ਸਾਲ 2015 ਤੱਕ ਲੁਧਿਆਣਾ ਦੀ ਨੁਹਾਰ ਬਦਲ ਦਿੱਤੀ ਜਾਵੇਗੀ : ਸੁਖਬੀਰ
Posted on:- 17-10-2014
ਚੰਡੀਗੜ੍ਹ : ਉਪ
ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਜ ਦੀ ਸਨਅਤੀ ਰਾਜਧਾਨੀ ਲੁਧਿਆਣਾ ਨੂੰ
ਦੇਸ਼ ਦੇ ਸਭ ਤੋਂ ਵੱਧ ਹਰੇ-ਭਰੇ ਅਤੇ ਸਾਫ-ਸੁਥਰੇ ਸ਼ਹਿਰ ਵਜੋਂ ਵਿਕਸਿਤ ਕਰਨ ਤੋਂ ਇਲਾਵਾ
ਸ਼ਹਿਰ ਅੰਦਰ ਬੁਨਿਆਦੀ ਮੁੱਢਲੀਆਂ ਸਹੂਲਤਾਂ ਅਤੇ ਮੁੱਢਲੇ ਢਾਂਚੇ ਦੇ ਵਿਕਾਸ ਸਮੇਤ ਮੌਜੂਦਾ
ਅਤੇ ਭਵਿੱਖੀ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਕੀਤਾ ਜਾਵੇਗਾ।
ਸ਼ਹਿਰ 'ਚ ਚੱਲ ਰਹੇ
ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਪੜਚੋਲ ਕਰਦਿਆਂ ਸ. ਬਾਦਲ ਨੇ ਸਥਾਨਕ ਸਰਕਾਰਾਂ ਵਿਭਾਗ
ਨੂੰ ਆਦੇਸ਼ ਦਿੱਤੇ ਕਿ ਪਾਰਕਾਂ ਅਤੇ ਚੌਕਾਂ ਦੇ ਸੁੰਦਰੀਕਰਨ, ਲੈਂਡਸਕੇਪਿੰਗ ਅਤੇ
ਰੱਖ-ਰੱਖਾਓ ਸਮੇਤ ਮੁਰੰਮਤ ਦੇ ਕੰਮ ਨੂੰ ਸਵੱਛ ਭਾਰਤ ਮੁਹਿੰਮ ਨਾਲ ਜੋੜਿਆ ਜਾਵੇ ਤਾਂ ਕਿ
ਸ਼ਹਿਰ ਦੀ ਸਵੱਛਤਾ ਤੇ ਹਰਿਆਲੀ ਦਾ ਮਿਸ਼ਨ ਪੂਰਾ ਕੀਤਾ ਜਾ ਸਕੇ। ਮੀਟਿੰਗ ਦੌਰਾਨ ਇਹ ਵੀ
ਦੱਸਿਆ ਗਿਆ ਕਿ 17 ਵੱਡੇ ਚੌਕਾਂ ਦੇ ਸੁੰਦਰੀਕਰਨ ਅਤੇ ਮੁਰੰਮਤ ਦਾ ਪ੍ਰੋਜੈਕਟ ਵੱਡੇ
ਸਨਅਤੀ ਘਰਾਣਿਆ ਨੂੰ ਸੌਂਪਿਆ ਗਿਆ ਹੈ ਅਤੇ 13 ਚੌਕਾਂ 'ਤੇ ਕੰਮ ਸ਼ੁਰੂ ਵੀ ਹੋ ਚੁੱਕਾ ਹੈ।
ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ ਕਿ ਹੀਰੋ ਗਰੁੱਪ
ਵੱਲੋਂ ਰੱਖ ਬਾਗ਼ ਨੂੰ ਵਿਸ਼ਵ ਪੱਧਰੀ ਬਨਾਉਣ ਦੀ ਜ਼ਿੰਮੇਵਾਰੀ ਲਈ ਗਈ ਹੈ ਜਦੋਂ ਕਿ ਕੁਝ ਹੋਰ
ਖੇਤਰਾਂ ਨੂੰ ਹਰਿਆ-ਭਰਿਆ ਬਨਾਉਣ ਦੀ ਜਿੰਮੇਵਾਰੀ ਹੋਰਨਾਂ ਸਨਅਤੀ ਗਰੁੱਪਾਂ ਵੱਲੋਂ ਲਈ
ਗਈ ਹੈ। ਉਨਾਂ ਦੱਸਿਆ ਕਿ ਇਹ ਪ੍ਰੋਜੈਕਟ 20 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ
ਜਾਵੇਗਾ।
ਉਪ ਮੁੱਖ ਮੰਤਰੀ ਨੇ ਇਸ ਮੌਕੇ ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਸ੍ਰੀ
ਅਸ਼ੋਕ ਗੁਪਤਾ ਨੂੰ ਨਿਰਦੇਸ਼ ਦਿੱਤੇ ਕਿ ਲੁਧਿਆਣਾ ਦੇ ਸਾਰੇ ਵਾਰਡਾਂ 'ਚ ਚੱਲ ਰਹੇ ਵਿਕਾਸ
ਕਾਰਜਾਂ ਨੂੰ ਮੁਕੰਮਲ ਕਰਨ ਦਾ ਕੰਮ ਤੇਜ ਕਰ ਦਿੱਤਾ ਗਿਆ ਹੈ ਅਤੇ ਇਹ ਕੰਮ ਇਸੇ ਸਾਲ 31
ਦਸੰਬਰ ਤੱਕ ਮਿਥੇ ਸਮੇਂ 'ਚ ਮੁਕੰਮਲ ਕਰ ਲਏ ਜਾਣਗੇ। ਉਨਾਂ ਦੱਸਿਆ ਕਿ 268 ਕਰੋੜ ਰੁਪਏ
ਦੇ ਵਕਾਰੀ ਸੀਵਰੇਜ ਪ੍ਰੋਜੈਕਟ ਦਾ ਵੀ 84 ਫੀਸਦੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ
ਤੇਜੀ ਨਾਲ ਚੱਲ ਰਹੇ ਇਸ ਕੰਮ ਨੂੰ ਵੀ ਅਗਲੇ ਸਾਲ 31 ਮਾਰਚ ਤੱਕ ਮੁਕੰਮਲ ਕਰ ਲਿਆ ਜਾਵੇਗਾ
।ਸਕੱਤਰ ਸਥਾਨਕ ਸਰਕਾਰਾਂ ਨੇ ਉਪ ਮੁੱਖ ਮੰਤਰੀ ਨੂੰ 116 ਕਰੋੜ ਰੁਪਏ ਦੀ ਲਾਗਤ ਵਾਲੇ
100 ਫੀਸਦੀ ਜਲ ਸਪਲਾਈ ਦੇ ਪ੍ਰੋਜੈਕਟ ਦੀ ਮੌਜੂਦਾ ਸਥਿਤੀ ਦੱਸਦਿਆਂ ਕਿਹਾ ਕਿ ਜਲਦੀ ਹੀ
ਸਮੁੱਚੇ ਲੁਧਿਆਣਾ ਸ਼ਹਿਰ ਅੰਦਰ ਜਲ ਸਪਲਾਈ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਮਸ਼ੀਨਾਂ ਨਾਲ ਸੜਕਾਂ ਦੀ ਸਫਾਈ ਦੇ ਪ੍ਰਾਜੈਕਟ ਦਾ
ਮੁਢਲਾ ਕੰਮ ਸੁਰੂ ਹੋ ਚੁੱਕਾ ਹੈ ਜਿਸ ਤਹਿਤ ਮਸ਼ੀਨਾਂ ਨਾਲ ਸ਼ਹਿਰ ਦੀਆਂ 47 ਕਿਲੋਮੀਟਰ
ਲੰਬੀਆਂ ਸੜਕਾਂ ਦੀ ਸਫਾਈ ਕੀਤੀ ਜਾਵੇਗੀ। ਉਪ ਮੁੱਖ ਮੰਤਰੀ ਨੇ ਸਪੱਸ਼ਟ ਹਦਾਇਤ ਦਿੱਤੀ ਕਿ
ਸਵੱਛਤਾ ਸਬੰਧੀ ਇਸ ਪ੍ਰੋਜੈਕਟ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਅਤੇ
ਇਹ ਕੰਮ ਸਿਰਫ ਨਾਮਵਰ ਅਤੇ ਭਰੋਸੇਯੋਗ ਕੰਪਨੀਆਂ ਨੂੰ ਹੀ ਸੌਂਪਿਆ ਜਾਵੇ। ਇਸ ਪ੍ਰੋਜੈਕਟ
ਤੇ 50 ਕਰੋੜ ਰੁਪਏ ਦੀ ਲਾਗਤ ਆਵੇਗੀ।
ਸ੍ਰੀ ਗੁਪਤਾ ਨੇ ਉਪ ਮੁੱਖ ਮੰਤਰੀ ਨੂੰ ਦੱਸਿਆ
ਕਿ ਪੱਖੋਵਾਲ ਇੰਡੋਰ ਸਟੇਡੀਅਮ 'ਤੇ 40 ਲੱਖ ਰੁਪਏ ਦੀ ਲਾਗਤ ਨਾਲ ਪਹਿਲੇ ਪੜਾਅ ਦਾ ਕੰਮ
ਮੁਕੰਮਲ ਕਰ ਲਿਆ ਗਿਆ ਹੈ ਅਤੇ ਦੂਸਰੇ ਪੜਾਅ ਦਾ ਕੰਮ ਪਹਿਲੀ ਨਵੰਬਰ ਤੋਂ ਸ਼ੁਰੂ ਕਰ ਦਿੱਤਾ
ਜਾਵੇਗਾ। ਸ. ਬਾਦਲ ਨੇ ਸ਼ਹਿਰ ਨੂੰ ਸਾਫ ਸੁਥਰਾ ਬਨਾਉਣ ਲਈ ਨਗਰ ਨਿਗਮ ਕਮਿਸ਼ਨਰ ਨੂੰ
ਝੁੱਗੀ ਝੌਂਪੜੀਆਂ 'ਚ ਰਹਿਣ ਵਾਲਿਆਂ ਲਈ ਰਿਹਾਇਸ਼ੀ ਮਕਾਨਾਂ ਦੇ ਨਿਰਮਾਣ ਦੇ ਕੰਮ 'ਚ ਤੇਜੀ
ਲਿਆਉਣ ਲਈ ਕਿਹਾ। ਅਧਿਕਾਰੀਆਂ ਨੇ ਉਪ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ 31 ਅਕਤੂਬਰ
ਤੱਕ 1100 ਘਰ ਲੋੜਵੰਦਾਂ ਨੂੰ ਸੌਂਪ ਦਿੱਤੇ ਜਾਣਗੇ ਜਦਕਿ 2400 ਘਰ ਦਸੰਬਰ ਤੱਕ ਮੁਕੰਮਲ
ਹੋ ਜਾਣਗੇ। ਇਸ ਤੋਂ ਇਲਾਵਾ ਅਗਲੀ 31 ਮਾਰਚ ਤੱਕ 1232 ਹੋਰ ਘਰ ਤਿਆਰ ਕਰ ਦਿੱਤੇ
ਜਾਣਗੇ।
ਠੋਸ ਰਹਿੰਦ ਖੂੰਹਦ ਦੇ ਨਿਪਟਾਰੇ ਲਈ ਚੱਲ ਰਹੇ ਪ੍ਰਾਜੈਕਟ ਦੀ ਸੁਸਤ ਰਫਤਾਰ
ਬਾਰੇ ਨਾਖੁਸ਼ੀ ਜਾਹਿਰ ਕਰਦਿਆਂ ਸ. ਬਾਦਲ ਨੇ ਕਿਹਾ ਕਿ 100 ਕਰੋੜ ਰੁਪੈ ਦਾ ਇਹ ਪ੍ਰਾਜੈਕਟ
ਪ੍ਰਮੁੱਖਤਾ ਦੇ ਆਧਾਰ 'ਤੇ ਮੁਕੰਮਲ ਕੀਤਾ ਜਾਵੇ। ਉਨਾਂ ਨਾਲ ਹੀ ਕਿਹਾ ਕਿ ਨਵੇਂ ਮਾਸਟਰ
ਪਲਾਨ ਤਹਿਤ ਬੁੱਢੇ ਨਾਲੇ ਨੂੰ ਵੀ ਸ਼ਾਮਿਲ ਕੀਤਾ ਜਾਵੇ ਅਤੇ ਉੱਥੇ ਸਥਾਪਿਤ ਸੀਵਰੇਜ਼
ਟ੍ਰੀਟਮੈਂਟ ਪਲਾਂਟ ਦੇ ਵਿਸਥਾਰ ਲਈ ਵੀ ਲੋਂੜੀਦੇ ਕਦਮ ਚੁੱਕੇ ਜਾਣ। ਇਸ ਤੋਂ ਇਲਾਵਾ ਉਨਾਂ
ਲੋਕ ਨਿਰਮਾਣ ਵਿਭਾਗ ਦੇ ਸਕੱਤਰ ਪੀ.ਐਸ. ਔਜਲਾ ਨੂੰ ਕਿਹਾ ਕਿ ਲੁਧਿਆਣਾ-ਫਿਰੋਜ਼ਪੁਰ ਸੜਕ
'ਤੇ 3 ਅੰਡਰ ਪਾਸ ਬਣਾਉਣ ਦਾ ਕੰਮ ਵੀ ਤੁਰੰਤ ਸ਼ੁਰੂ ਕੀਤਾ ਜਾਵੇ।
ਇਸ ਮੌਕੇ ਹੋਰਨਾ ਤੋ
ਇਲਾਵਾ ਮੁੱਖ ਤੌਰ 'ਤੇ ਲੁਧਿਆਣਾ ਦੇ ਮੇਅਰ ਐਚ.ਐਸ. ਗੋਹਲਵੜੀਆ, ਰਾਹੁਲ ਤਿਵਾੜੀ, ਮਨਵੇਸ਼
ਸਿੰਘ ਸਿੱਧੂ ਤੇ ਅਜੈ ਮਹਾਜਨ (ਸਾਰੇ ਵਿਸ਼ੇਸ਼ ਪ੍ਰਮੁੱਖ ਸਕੱਤਰ ਉਪ ਮੁੱਖ ਮੰਤਰੀ ਪੰਜਾਬ)
ਤੇ ਡਿਪਟੀ ਕਮਿਸ਼ਨਰ ਰਜਤ ਅਗਰਵਾਲ ਵੀ ਹਾਜ਼ਰ ਸਨ।
Dalbag singh
Sukha gappi .