ਅਰਵਿੰਦ ਸੁਬਰਾਮਨੀਅਮ ਬਣੇ ਮੁੱਖ ਆਰਥਿਕ ਸਲਾਹਕਾਰ
Posted on:- 16-10-2014
ਨਵੀਂ ਦਿੱਲੀ : ਕੇਂਦਰ
ਸਰਕਾਰ ਨੇ ਅਰਥ ਸ਼ਾਸਤਰੀ ਅਰਵਿੰਦ ਸੁਬਰਾਮਨੀਅਮ ਨੂੰ ਮੁੱਖ ਆਰਥਿਕ ਸਲਾਹਕਾਰ ਨਿਯੁਕਤ
ਕੀਤਾ ਹੈ। ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਐਲਾਨ ਕੀਤਾ ਕਿ ਸੁਬਰਾਮਨੀਅਮ ਨੂੰ ਮੁੱਖ
ਆਰਥਿਕ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਸੁਬਰਾਮਨੀਅਮ ਦੀ ਨਿਯੁਕਤੀ ਤਿੰਨ ਸਾਲ ਲਈ ਕੀਤੀ
ਗਈ ਹੈ। ਸੁਬਰਾਮਨੀਅਮ ਨੇ ਭਾਰਤੀ ਅਰਥ ਵਿਵਸਥਾ 'ਚ ਸਥਿਰਤਾ ਦੇ ਪ੍ਰਤੀ ਵਿਸ਼ਵਾਸ
ਜਤਾਉਂਦਿਆਂ ਕਿਹਾ ਕਿ ਨਿਵੇਸ਼ ਦਾ ਮਾਹੌਲ ਬਣਾਉਣਾ ਉਨ੍ਹਾਂ ਦੀਆਂ ਪਹਿਲਕਦਮੀਆਂ 'ਚ ਹੈ।
ਵਾਸ਼ਿੰਗਟਨ ਸਥਿਤ ਪੀਟਰਸਨ ਇੰਸਟੀਚਿਊਟ ਆਫ਼ ਇੰਟਰਨੈਸ਼ਨਲ ਇਕਨਾਮਿਕਸ ਦੇ ਸੀਨੀਅਰ ਫੈਲੋ
ਸੁਬਰਾਮਨੀਅਮ ਰਿਜ਼ਰਵ ਬੈਂਕ ਦੇ ਗਵਰਨਰ ਰਘੁਰਾਮ ਰਾਜਨ ਦੇ ਨਾਲ ਕੌਮਾਂਤਰੀ ਮੁਦਰਾਕੋਸ਼ ਵਿੱਚ
ਕੰਮ ਕਰ ਚੁੱਕੇ ਹਨ। ਜ਼ਿਕਰਯੋਗ ਹੈ ਕਿ ਬਜਟ ਦੀ ਤਿਆਰੀ ਵਿੱਚ ਮੁੱਖ ਆਰਥਿਕ ਸਲਾਹਕਾਰ ਦੀ
ਭੂਮਿਕਾ ਅਹਿਮ ਹੁੰਦੀ ਹੈ। ਅਗਲੇ ਵਿੱਤੀ ਸਾਲ ਦੇ ਬਜਟ ਦੀਆਂ ਤਿਆਰੀਆਂ ਸ਼ੁਰੂ ਹੋਣ ਵਾਲੀਆਂ
ਹਨ ਅਤੇ ਇਸ ਤੋਂ ਪਹਿਲਾਂ ਮੁੱਖ ਆਰਥਿਕ ਸਲਾਹਕਾਰ ਦੀ ਨਿਯੁਕਤੀ ਹੋਣਾ ਤੈਅ ਮੰਨਿਆ ਜਾ
ਰਿਹਾ ਸੀ।