3 ਵਿਅਕਤੀਆਂ ਦੀ ਸਪਰਿਟ ਪੀਣ ਨਾਲ ਮੌਤ
Posted on:- 15-10-2014
ਪ੍ਰਵੀਨ ਸਿੰਘ/ਸੰਗਰੂਰ : ਨੇੜਲੇ
ਪਿੰਡ ਤੁੰਗਾਂ ਵਿਖੇ 3 ਵਿਅਕਤੀਆਂ ਵੱਲੋਂ ਨਸ਼ੇ ਦੀ ਲੱਤ ਮਿਟਾਉਣ ਲਈ ਸਪਰਿਟ ਮੰਗਵਾ ਕੇ
ਪੀਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪਿੰਡ ਤੁੰਗਾਂ ਦੇ ਤਿੰਨ ਕਿਸਾਨ ਪਰਿਵਾਰਾਂ ਦੇ ਤਿੰਨ
ਨੌਜਵਾਨਾਂ ਨੇ ਕਿਸੇ ਪਾਸੋਂ ਨਸ਼ਾ ਕਰਨ ਲਈ ਸ਼ਰਾਬ ਦੀ ਥਾਂ 'ਤੇ ਸਪਰਿਟ ਜਿਹੀ ਚੀਜ਼ ਮੰਗਵਾ
ਕੇ ਪੀ ਲਈ, ਜਿਸ ਨਾਲ ਤਿੰਨ ਦਿਨਾਂ ਅੰਦਰ ਤਿੰਨਾਂ ਦੀ ਹੀ ਮੌਤ ਹੋ ਗਈ। ਮਰਨ ਵਾਲਿਆਂ
ਵਿੱਚ ਜਗਤਾਰ ਸਿੰਘ (38), ਹਰਪ੍ਰੀਤ ਸਿੰਘ (30) ਅਤੇ ਦਲਬੀਰ ਸਿੰਘ (30) ਸ਼ਾਮਲ ਹਨ।
ਪ੍ਰਵਾਰਿਕ ਮੈਂਬਰ ਭਾਵੇਂ ਇਸ ਮਾੜੀ ਘਟਨਾ ਤੋਂ ਬਾਅਦ ਸਦਮੇ 'ਚ ਹਨ, ਪਰ ਉਹ ਘਟਨਾ ਸਬੰਧੀ
ਕੁਝ ਵੀ ਦੱਸਣ ਲਈ ਤਿਆਰ ਨਹੀਂ। ਉਨ੍ਹਾਂ ਨੂੰ ਕਿਸੇ ਕਾਨੂੰਨੀ ਕਾਰਵਾਈ ਵਿੱਚ ਹੋਰ ਉਲਝਣ
ਦਾ ਡਰ ਹੈ ।
ਮÎਰਨ ਵਾਲਿਆਂ ਵਿੱਚੋ ਦੋ ਚਾਚੇ ਤਾਏ ਦੇ ਪੁੱਤਰ ਸਨ। ਸਾਰੇ ਪਿੰਡ ਵਿੱਚ
ਇਸ ਘਟਨਾ ਨਾਲ ਸਹਿਮ ਪੈਦਾ ਹੋਇਆ ਪਿਆ ਹੈ। ਇਨ੍ਹਾਂ ਵਿੱਚੋਂ ਜਗਤਾਰ ਸਿੰਘ ਜਿਹੜਾ ਪਹਿਲਾਂ
ਵੀ ਸ਼ਰਾਬ ਪੀਣ ਨਾਲ ਕਾਫੀ ਬਿਮਾਰ ਰਿਹਾ ਸੀ ਤੇ ਹੁਣ ਜਦੋਂ ਉਹ ਸਪਰਿਟ ਪੀ ਗਿਆ ਤਾਂ ਸਭ
ਤੋਂ ਪਹਿਲਾਂ ਉਸ ਦੀ ਮੌਤ ਹੋ ਗਈ । ਇੱਕ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਲੈ ਜਾਇਆ ਗਿਆ
ਤਾਂ ਉਸ ਦੀ ਮੌਤ ਹੋ ਗਈ। ਤੀਜੇ ਨੂੰ ਜਦੋਂ ਅੱਖਾਂ ਤੋਂ ਦਿਖਣੋ ਹੱਟ ਗਿਆ ਤੇ ਕਾਫੀ ਮਾੜੀ
ਹਾਲਤ ਵਿੱਚ ਇਸ ਨੂੰ ਵੀ ਪ੍ਰਾਈਵੇਟ ਹਸਪਤਾਲ ਜਦੋਂ ਲੈਕੇ ਗਏ ਤਾਂ ਉਨ੍ਹਾਂ ਨੇ ਪੀਜੀਆਈ
ਲਈ ਰੈਫਰ ਕਰ ਦਿੱਤਾ, ਪਰ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਤਿੰਨ ਦਿਨਾਂ ਵਿੱਚ ਤਿੰਨ
ਪ੍ਰੀਵਾਰਾਂ ਦੇ ਦੀਵੇ ਬੁੱਝ ਗਏ। ਇਨ੍ਹਾਂ ਮ੍ਰਿਤਕਾਂ ਬਾਰੇ ਜਦੋਂ ਪ੍ਰਾਈਵੇਟ ਹਸਪਤਾਲ ਦੇ
ਡਾਕਟਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨਾਲ ਆਏ ਵਿਅਕਤੀਆਂ ਦੇ ਦੱਸਣ
ਮੁਤਾਬਕ ਇਨ੍ਹਾਂ ਸਭ ਨੇ ਸਪਰਿਟ ਪੀਤੀ ਸੀ। ਉਨ੍ਹਾਂ ਦੱਸਿਆ ਕਿ ਕਈ ਵਾਰ ਲੋਕ ਮਿਥਾਇਲ
ਅਲਕੋਰਲ, ਮੈਡੀਕਲ ਸਪਰਿਟ ਜਾਂ ਹੂਚ ਜਿਸ ਨੂੰ ਕਹਿੰਦੇ ਹਨ ਪੀ ਜਾਂਦੇ ਹਨ, ਉਹ ਬਹੁਤ ਤੇਜ਼
ਤੇ ਮਾੜੀ ਹੁੰਦੀ ਹੈ ਤੇ ਉਸ ਦੀ ਪੀਣ ਨਾਲ ਮੌਤ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ
ਪਿੰਡਾਂ ਵਿੱਚ ਅਜਿਹੀਆਂ ਮੌਤਾਂ ਕਾਫੀ ਹੋ ਰਹੀਆਂ ਹਨ ।
ਡੀਵਾਈਐਫਆਈ ਦੇ ਆਗੂ ਸਤਵੀਰ
ਸਿੰਘ ਤੁੰਗਾਂ ਤੇ ਪਿੰਡ ਦੇ ਸਰਪੰਚ ਸਮਸੇਰ ਸਿੰਘ ਤੁੰਗਾਂ ਨੇ ਪਿੰਡ ਵਿਚ ਹੋਈਆਂ
ਇਨ੍ਹਾਂ ਮੌਤਾਂ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਥੇ ਇਨ੍ਹਾਂ ਸਰਕਾਰ ਤੋਂ ਮਰਨ ਵਾਲੇ
ਪਰਿਵਾਰਾਂ ਦੀ ਮਾਲੀ ਮੱਦਦ ਦੀ ਮੰਗ ਕੀਤੀ ਹੈ। ਇੱਥੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ
ਆਖਰ ਇਹ ਸਪਰਿੱਟ ਆਈ ਕਿਥੋਂ ਤੇ ਜੇਕਰ ਇਹ ਮੈਡੀਕਲ ਸਿਪਰਿਟ ਸੀ ਤਾਂ ਇਹ ਕਿਵੇਂ ਪ੍ਰਾਈਵੇਟ
ਲੋਕਾਂ ਪਾਸ ਆਈ। ਇਕੱ ਪਾਸੇ ਸਰਕਾਰ ਨਸ਼ਾ ਮੁਕਤ ਪੰਜਾਬ ਹੋਣ ਦੇ ਦਾਅਵੇ ਕਰ ਰਹੀ ਹੈ
ਦੂਸਰੇ ਪਾਸੇ ਲੋਕ ਨਸਿਆਂ ਦਾ ਤੋੜ ਲੱਭਕੇ ਪੀਦੇ ਹਨ ਤੇ ਮੌਤ ਦੇ ਮੂੰਹ ਜਾ ਰਹੇ ਹਨ ।
ਪੁਲਿਸ ਪ੍ਰਸਾਸਨ, ਮਹਿਕਮਾਂ ਐਕਸਾਇ ਐਂਡ ਟੈਕਟੇਸਨ ਤੇ ਜਿਲਾ੍ਹ ਪ੍ਰਸਾਸਨ ਅਜਿਹੇ
ਮਾਮਲਿਆਂ ਤੇ ਅੱਗੋਂ ਤੋਂ ਅਜਿਹੀ ਹੋਰ ਮਾੜੀ ਘਟਨਾ ਵਾਪਰਨ ਤੋਂ ਰੋਕਣ ਲਈ ਕੀ ਕਾਰਵਾਈ
ਕਰੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।