ਜੰਮੂ : ਪਾਕਿਸਤਾਨ ਵੱਲੋਂ ਫ਼ਿਰ ਟੁੱਟੀ ਜੰਗਬੰਦੀ
Posted on:- 15-10-2014
ਜੰਮੂ : ਪੁੰਛ
ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਮੋਰਟਰ ਅਤੇ ਗੋਲੀਬਾਰੀ ਕਰਦਿਆਂ ਪਾਕਿਸਤਾਨੀ ਫੌਜੀਆਂ ਨੇ
ਇੱਕ ਵਾਰ ਮੁੜ ਜੰਗਬੰਦੀ ਦਾ ਉਲੰਘਣ ਕੀਤਾ ਹੈ। ਪੁੰਛ ਦੇ ਸੀਨੀਅਰ ਪੁਲਿਸ ਅਧਿਕਾਰੀ ਸਮਸ਼ੇਰ
ਹੁਸੈਨ ਨੇ ਦੱਸਿਆ ਕਿ ਅੱਜ ਸਵੇਰੇ ਪੁੰਛ ਜ਼ਿਲ੍ਹੇ ਦੇ ਸੁਜੇਨ ਖੇਤਰ ਵਿੱਚ ਪਾਕਿਸਤਾਨ
ਵੱਲੋਂ ਕੰਟਰੋਲ ਰੇਖਾ 'ਤੇ ਭਾਰੀ ਗੋਲੀਬਾਰੀ ਹੋਈ। ਕਿਰਨੀ ਅਤੇ ਸ਼ਾਹਪੁਰ ਖੇਤਰ ਦੇ ਅਗਾਊਂ
ਇਲਾਕਿਆਂ ਨੂੰ ਵੀ ਪਾਕਿਸਤਾਨੀ ਫੌਜੀਆਂ ਨੇ ਨਿਸ਼ਾਨਾ ਬਣਾਇਆ।
ਉਨ੍ਹਾਂ ਕਿਹਾ ਕਿ ਸਰਹੱਦ
ਪਾਰ ਤੋਂ ਹੋਣ ਵਾਲੀ ਇਸ ਗੋਲੀਬਾਰੀ ਵਿੱਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਰੱਖਿਆ
ਬੁਲਾਰੇ ਨੇ ਕਿਹਾ ਕਿ ਭਾਰਤੀ ਫੌਜ ਨੇ ਵੀ ਪਾਕਿਸਤਾਨੀ ਗੋਲੀਬਾਰੀ ਦਾ ਮੋੜਵਾਂ ਜਵਾਬ
ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਗੋਲੀਬਾਰੀ ਦੌਰਾਨ ਕਿਸੇ ਦੀ ਜਾਨ ਨਹੀਂ ਗਈ। ਜੰਮੂ
ਖੇਤਰ ਦੇ ਮੰਡਲ ਕਮਿਸ਼ਨਰ ਸ਼ਾਂਤ ਮਨੂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਕੌਮਾਂਤਰੀ
ਸਰਹੱਦ 'ਤੇ ਪਾਕਿਸਤਾਨ ਦੁਆਰਾ ਕੋਈ ਗੋਲੀਬਾਰੀ ਨਹੀਂ ਕੀਤੀ ਗਈ, ਉਥੇ ਸ਼ਾਂਤੀ ਹੈ।
ਹਾਲਾਂਕਿ ਉਨ੍ਹਾਂ ਨੇ ਇਹ ਕਿਹਾ ਕਿ ਕੰਟਰੋਲ ਰੇਖਾ 'ਤੇ ਪੁੰਛ ਦੇ ਸੁਜੇਨ ਖੇਤਰ ਵਿੱਚ
ਪਾਕਿਸਤਾਨ ਵੱਲੋਂ ਗੋਲੀਬਾਰੀ ਜਾਰੀ ਹੈ। ਇੱਕ ਅਕਤੂਬਰ ਤੋਂ ਹੀ ਜੰਮੂ ਖੇਤਰ ਵਿੱਚ
ਕੌਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ 'ਤੇ ਪਾਕਿਸਤਾਨ ਦੀ ਫੌਜ ਵੱਲੋਂ ਭਾਰੀ ਗੋਲੀਬਾਰੀ
ਅਤੇ ਮੋਰਟਰਾਂ ਨਾਲ ਹਮਲੇ ਕੀਤੇ ਜਾ ਰਹੇ ਹਨ। ਇਸ ਗੋਲੀਬਾਰੀ ਵਿੱਚ ਹੁਣ ਤੱਕ 8 ਲੋਕ ਮਾਰੇ
ਜਾ ਚੁੱਕੇ ਹਨ ਅਤੇ 94 ਤੋਂ ਵਧ ਜ਼ਖ਼ਮੀ ਹੋ ਚੁੱਕੇ ਹਨ। ਜ਼ਖ਼ਮੀਆਂ ਵਿੱਚ 13 ਸੁਰੱਖਿਆ ਕਰਮੀ
ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਕੌਮਾਂਤਰੀ ਸਰਹੱਦ 'ਤੇ ਵਸੇ 113 ਪਿੰਡਾਂ ਦੇ 30 ਹਜ਼ਾਰ
ਤੋਂ ਵਧ ਲੋਕ ਆਪਣੇ ਮਕਾਨ ਛੱਡ ਕੇ ਸੁਰੱਖਿਅਤ ਕਾਵਾਂ 'ਤੇ ਚਲੇ ਗÂਂੇ ਹਨ।