ਬੁਕਰ ਪੁਰਸਕਾਰ ਆਸਟਰੇਲੀਅਨ ਲੇਖਕ ਰਿਚਰਡ ਫਲੈਂਗਨ ਨੂੰ
Posted on:- 15-10-2014
ਲੰਦਨ : ਸੰਸਾਰ
ਦਾ ਇੱਕ ਬਹੁਤ ਦਿਲ ਖਿੱਚਵਾਂ ਸਾਹਿਤਕ ਇਨਾਮ 'ਦ ਮੈਨ ਬੁਕਰ' ਆਸਟਰੇਲੀਆ ਦੇ ਲੇਖਕ ਰਿਚਰਡ
ਫਲੈਂਗਨ ਨੂੰ ਉਸ ਦੇ ਨਾਵਲ ''ਦ ਨੈਰੋ ਰੋਡ ਟੂ ਦਾ ਡੀਪ ਨੌਰਥ'' ਲਈ ਦਿੱਤਾ ਗਿਆ ਹੈ।
ਭਾਰਤ
ਵਾਸੀਆਂ ਨੂੰ ਉਮੀਦ ਸੀ ਕਿ ਭਾਰਤ 'ਚ ਜਨਮੇ ਬ੍ਰਿਟਿਸ਼ ਲੇਖਕ ਨੀਲ ਮੁਖਰਜੀ ਨੂੰ ਉਸ ਦੇ
ਨਾਵਲ ''ਦ ਲਾਈਵਜ਼ ਆਫ਼ ਅਦਰਜ਼'' ਲਈ ਇਹ ਇਨਾਮ ਮਿਲੇਗਾ, ਪਰ ਉਹ ਪਛੜ ਗਏ। ਭਾਰਤ ਨਾਲ ਇੰਝ
ਦੂਜੀ ਵਾਰ ਵਾਪਰਿਆ ਹੈ। 2013 'ਚ ਜੁੰਪਾ ਲਹਿਰੀ ਵੀ ਇਨਾਮ ਤੋਂ ਖੂੰਜਿਆ ਸੀ। ਆਸਟਰੇਲੀਅਨ
ਲੇਖਕ ਨੂੰ ਇਨਾਮ ਦਾ ਐਲਾਨ ਕਰਦੇ ਹੋਏ ਜੱਜਾਂ ਦੇ ਚੇਅਰਮੈਨ ਏਸੀ ਗਰੇਲਿੰਗ ਨੇ ਕਿਹਾ ਕਿ
ਫਲੈਂਗਨ ਦਾ ਨਾਵਲ ਦੂਜੀ ਵੱਡੀ ਜੰਗ ਦੇ ਇੱਕ ਕੈਦੀ ਵਜੋਂ ਉਸ ਦੇ ਪਿਤਾ ਦੇ ਤਜ਼ਰਬਿਆਂ ਤੇ
ਅਧਾਰਤ ਹੈ ਜੋ ਕਿ ਸੂਰਮਗਤੀ ਅਤੇ ਅਪਰਾਘ ਭਾਵਨਾ ਦੀ ਕਹਾਣੀ ਨਾਲ ਪੂਰਬ ਤੇ ਪੱਛਮ, ਅਤੀਤ
ਤੇ ਵਰਤਮਾਨ ਨੇ ਜੋੜਦਾ ਹੈ। ਗਰੇਲਿੰਗ ਨੇ ਕਿਹਾ ਕਿ ਜਦੋਂ ਦਾ ਸਾਹਿਤ ਪੈਦਾ ਹੋਇਆ ਹੈ,
ਪਿਆਰ ਤੇ ਜੰਗ ਇਸ ਦੇ ਮਹਾਨ ਵਿਸ਼ੇ ਰਹੇ ਹਨ। ਫਲੈਂਗਨ ਦਾ ਨਾਵਲ ਜੰਗ ਅਤੇ ਅਮਨ ਬਾਰੇ
ਸ਼ਾਨਦਾਰ ਨਾਵਲ ਹੈ। ਇਨਾਮ ਵਿੱਚ 50 ਹਜ਼ਾਰ ਪੌਂਡ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ।