ਸੁਪਰੀਮ ਕੋਰਟ ਵੱਲੋਂ ਆਸਾ ਰਾਮ ਨੂੰ ਜ਼ਮਾਨਤ ਤੋਂ ਇਨਕਾਰ, ਸਿਹਤ ਦੀ ਜਾਂਚ ਏਮਜ਼ ਹਵਾਲੇ
Posted on:- 15-10-2014
ਨਵੀਂ ਦਿੱਲੀ : ਸੁਪਰੀਮ
ਕੋਰਟ ਨੇ ਅੱਜ ਜਬਰ ਜਿਨਾਹ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਆਸਾ ਰਾਮ ਨੂੰ ਜ਼ਮਾਨਤ
ਦੇਣ ਤੋਂ ਇਨਕਾਰ ਕਰ ਦਿੱਤਾ। ਸੁਪਰੀਮ ਕੋਰਟ ਨੇ ਕਿਹਾ ਕਿ ਮੁੱਖ ਗਵਾਹਾਂ ਦੇ ਬਿਆਨ ਦਰਜ
ਹੋਣ ਤੋਂ ਬਾਅਦ ਹੀ ਜ਼ਮਾਨਤ 'ਤੇ ਸੁਣਵਾਈ ਹੋਵੇਗੀ। ਸਰਬ ਉਚ ਅਦਾਲਤ ਨੇ ਖ਼ਰਾਬ ਸਿਹਤ ਦੇ
ਆਧਾਰ 'ਤੇ ਦਾਇਰ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਆਸਾ ਰਾਮ ਦੀ ਬਿਮਾਰੀ ਅਤੇ ਸਰਜਰੀ
ਨੂੰ ਲੈ ਕੇ ਏਮਜ਼ ਦੇ ਮੈਡੀਕਲ ਬੋਰਡ ਤੋਂ ਚਾਰ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ। ਸੁਪਰੀਮ
ਕੋਰਟ ਨੇ ਕਿਹਾ ਕਿ ਜੇਕਰ ਏਮਜ਼ ਦਾ ਬੋਰਡ ਆਸਾ ਰਾਮ ਦੀ ਮੈਡੀਕਲ ਜਾਂਚ ਦੀ ਗੱਲ ਕਹਿੰਦਾ ਹੈ
ਤਾਂ ਉਨ੍ਹਾਂ ਨੂੰ ਹਿਰਾਸਤ ਵਿੱਚ ਜਾਂਚ ਲਈ ਹਸਪਤਾਲ ਲਿਜਾਇਆ ਜਾਵੇ। ਸੁਪਰੀਮ ਕੋਰਟ ਨੇ
ਹਾਲੇ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ 6 ਗਵਾਹਾਂ
ਦੀ ਗਵਾਹੀ ਹੋਣ ਤੋਂ ਬਾਅਦ ਆਸਾ ਰਾਮ ਨਵੀਂ ਜ਼ਮਾਨਤ ਅਰਜ਼ੀ ਦਾਇਰ ਕਰ ਸਕਦੇ ਹਨ। ਪੀੜਤ ਦੀ
ਉਮਰ 'ਤੇ ਸਵਾਲ ਉਠਾਏ ਜਾਣ 'ਤੇ ਅਦਾਲਤ ਨੇ ਟਰਾਇਲ ਕੋਰਟ ਨੂੰ ਪੀੜਤਾਂ ਦੇ ਸਕੂਲ ਦਾਖ਼ਲੇ
ਅਤੇ ਬੀਮੇ ਦੇ ਕਾਗਜ਼ਾਤ ਦੀ ਜਾਂਚ ਕਰਨ ਦਾ ਹੁਕਮ ਦਿੱਤਾ।