ਬਿਜਲੀ ਕਾਮਿਆਂ ਵੱਲੋਂ ਹੜਤਾਲ
Posted on:- 15-10-2014
ਬਰਨਾਲਾ: ਬੀਤੇ ਦਿਨੀਂ ਬਿਜਲੀ ਬੋਰਡ ਦੀਆ ਸੰਘਰਸ਼ਸ਼ੀਲ ਜਥੇਬੰਦੀਆਂ ਇੰਪਲਾਈਜ ਜੁਆਇੰਟ ਫੋਰਮ,ਇੰਪਲਾਈਜ ਫੈਡੇਰੇਸਨ(ਏਟਕ) ਟੈਕਨੀਕਲ ਸਰਵਿਸਜ ਯੂਨੀਅਨ(ਰਜਿ) ਦੇ ਸਾਥੀਆਂ ਨੇ ਆਪਣੀਆਂ ਹੱਕੀ ਅਤੇ ਜਾਇਜ ਮੰਗਾਂ ਦੀ ਪ੍ਰਾਪਤੀ ਲਈ ਇੱਕ ਰੋਜਾ ਸਫਲ ਹੜਤਾਲ ਕੀਤੀ। ਇਸ ਸਮੇਂ ਵਿਸ਼ਾਲ ਰੈਲੀ ਕੀਤੀ ਗਈ ਜਿਸ ਦੀ ਪ੍ਰਧਾਨਗੀ ਸਾਥੀ ਜਗਤਾਰ ਸਿੰਘ ਨੇ ਕੀਤੀ।ਬੁਲਾਰੇ ਸਾਥੀਆਂ ਸੁਖਜੰਟ ਸਿੰਘ ਗੁਰਜੰਟ ਸਿੰਘ ਕਮਲ ਕੁਮਾਰ ਨੇ ਹੜਤਾਤਲ ਦਾ ਮਕਸਦ ਸਾਝਾ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਮਨੇਜਮੈਂਟ ਮੁਲਾਜਮਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਮੰਨਣ ਤੋਂ ਇਨਕਾਰੀ ਹੈ ਉੱਥੇ ਨਾਲ ਦੀ ਨਾਲ ਆਪਣੀਆਂ ਹੱਥ ਠੋਕਾ ਜਥੇਬੰਦੀਆ ਰਾਹੀਂ ਮੁਲਾਜਮਾਂ ’ਚ ਫੁੱਟ ਪਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਵੀ ਰਚ ਰਹੀ ਹੈ।
ਇੱਕ ਪਾਸੇ ਮਨੇਜਮੈਂਟ ਨੇ ਮੁਲਾਜਮਾਂ ਦੀਆ ਸੇਵਾਂ ਸ਼ਰਤਾਂ ਉੱਤੇ ਹੱਲਾ ਬੋਲਣ,ਵੇਜ ਫਾਰਮੂਲੇਸ਼ਨ ਕਮੇਟੀ ਕਮੇਟੀ’ਚ ਸਹਿਮਤੀ ਨਾਲ ਮੁਲਾਜਮਾਂ ਦੇ ਪੇਅ ਬੈਂਡ ਪੇਅ ਗ੍ਰੇਡ ਵਿੱਚ ਦੋ ਧਿਰੀ ਗੱਲਬਾਤ ਰਾਹੀਂ ਸੋਧ ਕਰਨ ਤੋਂ ਇਨਕਾਰੀ ਹੈ,ਤਕਨੀਕੀ ਅਤੇ ਕਲੈਰੀਕਲ ਕਾਮਿਆਂ ਦੀਆਂ ਖਾਲੀ ਪਈਆ ਹਜਾਰਾਂ ਅਸਾਮੀਆਂ ਭਰਨ ਦੀ ਜਗਾ ਆਊਟ ਸੋਰਸਿੰਗ ਦੀ ਕਾਮਾ ਦੋਖੀ ਨੀਤੀ ਲਾਗੂ ਕਰਕੇ ਕਾਮਿਆਂ ਨੂੰ ਠੇਕੇਦਾਰਾਂ ਕੋਲੋਂ ਤਿੱਖੀ ਅਤੇ ਬੇਤਰਸ ਲੁੱਟ ਕਰਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਦਹਾਕਿਆ ਤੋਂ ਕੰਮ ਕਰਦੇ ਕੱਚੇ ਕਾਮਿਆ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਪੰਜਾਬ ਅਤੇ ਯੂ.ਟੀ. ਮੁਲਾਜਮ ਸੰਘਰਸ਼ ਕਮੇਟੀ ਨਾਲ ਵਾਰ ਵਾਰ ਵਾਅਦਾ ਕਰਕੇ ਲਾਗੂ ਨਹੀਂ ਕੀਤੇ ਜਾ ਰਹੇ।ਸੰਘਰਸ਼ ਕਰ ਰਹੇ ਟੀ.ਐੱਸ.ਯੂ.(ਰਜਿ) ਦੇ ਸਾਥੀਆਂ ਨੂੰ ਅਦਾਲਤ ਵੱਲੋਂ ਸੁਣਾਈ ਸਜਾ ਦੇ ਲੰਗੜੇ ਬਹਾਨੇ ਹੇਠ ਦੋ ਸਾਥੀਆਂ ਨੂੰ ਡਿਸਮਿਸ ਅਤੇ ਪੰਜ ਸਾਥੀਆਂ ਦੀ ਪੈਨਸ਼ਨ ਉੱਪਰ 35 ਪ੍ਰਤੀਸ਼ਤ ਕੱਟ ਲਗਾਕੇ ਦਹਿਸ਼ਤ ਦਾ ਮਹੌਲ ਸਿਰਜਿਆ ਜਾ ਰਿਹਾ ਹੈ। ਆਗੂਆਂ ਨੇ ਸਮੂਹ ਸਾਥੀਆਂ ਨੂੰ ਪੰਜਾਬ ਸਰਕਾਰ ਦੇ ਇਸ਼ਾਰਿਆਂ ਤੇ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਵਿੱਢੇ ਮਾਰੂ ਹੱਲੇ ਖਿਲਾਫ ਇੱਕਜੁੱਟ ਸਾਂਝਾ ਤਿੱਖਾ ਸੰਘਰਸ਼ ਲਾਮਬੰਦ ਕਰਨ ਲਈ ਬਿਜਲੀ ਕਾਮਿਆਂ ਨੂੰ ਤਿਆਰ ਬਰ ਤਿਆਰ ਰਹਿਣ ਦੀ ਜੋਰਦਾਰ ਅਪੀਲ ਕੀਤੀ। ਪੰਜਾਬ ਸਰਕਾਰ ਵੱਲੋਂ ਕਿਸਾਨਾਂ-ਮਜਦੂਰਾਂ-ਮੁਲਾਜਮਾਂ-ਵਿਦਿਆਰਥੀਆਂ-ਨੌਜਵਾਨਾਂ ਸਮੇਤ ਸੱਭੇ ਮਿਹਨਤਕਸ਼ ਤਬਕਿਆਂ ਦੇ ਸੰਘਰਸ਼ਾਂ ਨੂੰ ਕੁਚਲਣ ਲਈ ਲਿਆਂਦੇ ਜਾ ਰਹੇ ‘ਪੰਜਾਬ ਸਰਕਾਰੀ ਅਤੇ ਨੱਜੀ ਜਾਇਦਾਦ ਨੁਕਸਾਨ ਰੋਕੂ ਬਿਲ-2014’ਦੀ ਜੋਰਦਾਰ ਨਿਖੇਧੀ ਕਰਦਿਆਂ ਇਸ ਨੂੰ ਬਿਨਾਂ ਸ਼ਰਤ ਵਾਪਸ ਲੈਣ ਦੀ ਜੋਰਦਾਰ ਮੰਗ ਕੀਤੀ।
15 ਅਕਤੂਬਰ ਨੂੰ ਡੀ.ਸੀ. ਦਫਤਰ ਬਰਨਾਲਾ ਅੱਗੇ ਪੰਜਾਬ ਅਤੇ ਯੂ.ਟੀ.ਮੁਲਾੲਜਮ ਸੰਘਰਸ਼ ਕਮੇਟੀ ਵੱਲੋਂ ਦਿੱਤੇ ਜਾ ਰਹੇ ਧਰਨੇ/ਮੁਜਾਹਰੇ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ਼ ਕੀਤੀ ਗਈ।ਇਸੇ ਹੀ ਤਰਾਂ
ਤਪਾ,ਧਨੌਲਾ,ਮਹਿਲਕਲਾਂ,ਭਦੌੜ,ਸ਼ਹਿਣਾ,ਠੁੱਲੀਵਾਲ ਆਦਿ ਥਾਵਾਂ ਤੇ ਵੀ ਸਫਲ ਹੜਤਾਲ ਕਰਕੇ ਰੈਲੀਆਂ ਕੀਤੀਆ ਗਈਆਂ। ਇਨ੍ਹਾਂ ਰੈਲੀਆਂ ਨੂੰ ਗੁਰਦੇਵ ਸਿੰਘ ਮਾਂਗੇਵਾਲ ਦਰਸ਼ਨ ਸਿੰਘ ਸਾਧੂ ਸਿੰਘ ਕਰਨੈਲ ਸਿੰਘ ਪਿਆਰਾ ਸਿੰਘ ਬਲੌਰ ਸਿੰਘ ਜਗਦੀਸ਼ ਸਿੰਘ ਬਲਵੰਤ ਸਿੰਘ ਅਮਰਜੀਤ ਸਿੰਘ ਭੋਲਾ ਰਾਮ ਸੁਖਦੇਵ ਸਿੰਘ ਜਗਮੀਤ ਸਿੰਘ ਬਲਰਾਜ ਸਿੰਘ ਪਾਰਸ ਰਜਿੰਦਰ ਸਿੰਘ ਭੋਲਾ ਸਿੰਘ ਪਰਮਜੀਤ ਸਿੰਘ ਜੱਗਾ ਸਿੰਘ ਸ਼ੇਰ ਸਿੰਘ ਨਰਾਇਣ ਦੱਤ ਜਸਵੰਤ ਸਿੰਘ ਆਦਿ ਆਗੂਆਂ ਨੇ ਮਨੇਜਮੈਂਟ ਨੂੰ ਬਿਜਲੀ ਕਾਮਿਆ ਦੀਆਂ ਹੱਕੀ ਅਤੇ ਜਾਇਜ ਮੰਗਾਂ ਪ੍ਰਵਾਨ ਕਰਨ ਦੀ ਚਿਤਾਵਨੀ ਦਿੱਤੀ ਅਤੇ ਕਾਮਿਆਂ ਨੂੰ ਅਗਲੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸਟੇਜ ਦੇ ਫਰਜ ਸਾਥੀ ਗੁਰਚਰਨ ਸਿੰਘ ਨੇ ਨਿਭਾਏ।