ਲੋਕ ਕਾਂਗਰਸ ਦੇ ਜਬਰ ਤੇ ਜੁਲਮ ਨੂੰ ਸਹਿਣ ਨਹੀਂ ਕਰਨਗੇ : ਬਾਦਲ
Posted on:- 13-10-2014
ਆਖ਼ਰੀ ਦਿਨ ਇਨੈਲੋ ਵੱਲੋਂ ਡੱਬਵਾਲੀ 'ਚ ਵਿਸ਼ਾਲ ਰੈਲੀ
ਡੱਬਵਾਲੀ : ਚੋਣ ਪ੍ਰਚਾਰ ਦੇ ਆਖਰੀ ਦਿਨ ਇਨੈਲੋ ਨੇ ਡੱਬਵਾਲੀ ਹਲਕੇ ਵਿੱਚ ਅੱਜ ਵਿਸ਼ਾਲ ਰੈਲੀ ਕਰਕੇ ਵੋਟਰਾਂ 'ਤੇ ਆਪਣੀ ਮਜ਼ਬੂਤ ਪਕੜ ਸਾਬਤ ਕਰਕੇ ਹਵਾ ਦਾ ਰੁਖ਼ ਦਰਸ਼ਾਇਆ।
ਇਸ
ਰੈਲੀ ਨੂੰ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਇਨੈਲੋ ਦੇ ਸੀਨੀਅਰ ਆਗੂ
ਅਭੈ ਸਿੰਘ ਚੌਟਾਲਾ ਨੇ ਸੰਬੋਧਨ ਕੀਤਾ। ਠਾਠਾਂ ਮਾਰਦੇ ਇਕੱਠ ਨਾਲ ਲਬਰੇਜ਼ ਇਸ ਹਲਕਾ ਪੱਧਰੀ
ਰੈਲੀ ਨੂੰ 'ਰੈਲਾ' ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ
ਕਾਂਗਰਸ ਨੂੰ ਜਾਬਰ ਅਤੇ ਜੁਲਮੀ ਕਰਾਰ ਦਿੱਤਾ ਅਤੇ ਆਖਿਆ ਕਿ ਲੋਕ ਜਬਰ ਅਤੇ ਜੁਲਮ ਦੇ
ਰਾਜ ਨੂੰ ਜ਼ਿਆਦਾ ਸਮਾਂ ਸਹਿਣ ਨਹੀਂ ਕਰਦੇ ਹਨ। ਹੁਣ ਹਰਿਆਣੇ ਵਿੱਚ ਇਨੈਲੋ ਦੀ ਲਹਿਰ ਵਗ
ਰਹੀ ਹੈ ਅਤੇ ਤੁਹਾਡੇ ਕੋਲ ਆਪਣੀ ਸਰਕਾਰ ਬਣਾਉਣ ਦਾ ਮੌਕਾ ਹੈ। ਇਸ ਮੌਕੇ ਨੂੰ ਹੱਥੋਂ ਨਾ
ਖੁੰਝਾ ਦਿਓ। ਉਨ੍ਹਾਂ ਆਖਿਆ ਕਿ ਚੌਧਰੀ ਦੇਵੀ ਲਾਲ ਦਾ ਪਰਿਵਾਰ ਆਜ਼ਾਦੀ ਤੋਂ ਲੈ ਕੇ ਮੁਲਕ
ਅਤੇ ਆਮ ਲੋਕਾਂ ਦੇ ਹਿੱਤਾਂ ਲਈ ਪਾਈ ਘਾਲਣਾ ਕਰਕੇ ਸਿਰਫ਼ ਹਰਿਆਣੇ ਹੀ ਨਹੀਂ ਬਲਕਿ ਪੂਰੇ
ਮੁਲਕ 'ਚ ਵਿਸ਼ੇਸ਼ ਰੁਤਬਾ ਰੱਖਦਾ ਹੈ। ਜਿਸਨੂੰ ਕਾਂਗਰਸ ਕਿਸੇ ਵੀ ਕੀਮਤ 'ਤੇ ਸਹਿਨ ਕਰਦੀ।
ਇਸੇ ਕਰਕੇ ਉਸਨੇ ਸੀ.ਬੀ.ਆਈ. ਦੀ ਮੱਦਦ ਨਾਲ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਨੌਜਵਾਨਾਂ
ਨੂੰ ਨੌਕਰੀ ਦੇਣ ਜਿਹੇ ਸੁਚੱਜੇ ਕੰਮ ਦੇ ਬਦਲੇ ਝੂਠੀ ਕਹਾਣੀ ਘੜ ਕੇ ਸਜ਼ਾ ਕਰਵਾ ਦਿੱਤੀ।
ਉਨ੍ਹਾਂ
ਹੁੱਡਾ ਸਰਕਾਰ 'ਤੇ ਤਿੱਖੇ ਹਮਲੇ ਕਰਦੇ ਹੋਏ ਆਖਿਆ ਕਿ ਅੰਕੜੇ ਬੋਲਦੇ ਹਨ ਕਿ ਕਾਨੂੰਨ
ਵਿਵਸਥਾ ਦੀ ਮਾੜੀ ਹਾਲਤ ਅਤੇ ਧੀਆਂ-ਭੈਣਾਂ ਦੀ ਬੇਕਦਰੀ ਕਰਨ 'ਚ ਹਰਿਆਣਾ ਪਹਿਲੇ ਨੰਬਰ
'ਤੇ ਪੁੱਜ ਚੁੱਕਿਆ ਹੈ। ਸ੍ਰੀ ਬਾਦਲ ਨੇ ਨੈਨਾ ਚੌਟਾਲਾ ਨੂੰ ਆਪਣੀ ਧੀ ਅਤੇ ਨੂੰਹ ਦਾ
ਦਰਜਾ ਦਿੰਦੇ ਕਿਹਾ ਕਿ ਗੱਲ ਸਿਰਫ਼ ਡੱਬਵਾਲੀ ਹਲਕੇ ਤੋਂ ਸਿਰਫ਼ ਜਿੱਤਣ ਦਾ ਨਹੀਂ ਹੈ ਸਗੋਂ
ਇਹ ਪੂਰੇ ਖਿੱਤੇ ਵਿੱਚ ਸਭ ਤੋਂ ਵੱਧ ਵੋਟਾਂ ਨਾਲ ਨੈਨਾ ਚੌਟਾਲਾ ਨੂੰ ਜਿਤਾਉਣ ਅਤੇ
ਕਾਂਗਰਸ ਨੂੰ ਸਬਕ ਸਿਖਾਉਣ ਦੀ ਹੈ। ਉਨ੍ਹਾਂ ਕਿਹਾ ਕਿ ਖੁਦ ਨੂੰ ਸਿਆਸੀ ਜੋਤਸ਼ੀ ਆਖਦਿਆਂ
ਕਿਹਾ ਕਿ ਮੈਂ ਇੱਕ ਗੇੜਾ ਲਾ ਕੇ ਸਿਆਸੀ ਰੁੱਖ ਦਾ ਪਤਾ ਲਗਾ ਸਕਦਾ ਹਾਂ ਫਿਰ ਮੈਂ ਤਾਂ
ਪੂਰੇ ਹਰਿਆਣਾ ਦਾ ਚੱਕਰ ਲਗਾਇਆ ਹੈ, ਮੈਂ ਵੇਖ ਲਿਆ ਹੈ ਕਿ ਹਰਿਆਣਾ ਵਿੰਚ ਓਮ ਪ੍ਰਕਾਸ਼
ਚੌਟਾਲਾ ਦੇ ਨਾਂਅ ਦੀ ਹਨ੍ਹੇਰੀ ਚੱਲ ਰਹੀ ਹੈ ਅਤੇ ਲੋਕਾਂ ਦੇ ਦਿਲ ਵਿੱਚ ਉਨ੍ਹਾਂ ਨੂੰ
ਜੇਲ੍ਹ ਭੇਜਣ ਖਿਲਾਫ ਬਦਲਾ ਲੈਣ ਦੀ ਭਾਵਨਾ ਹਿਲੋਰੇ ਲੈ ਰਹੀ ਹੈ।
ਇਸ ਮੌਕੇ ਇਨੈਲੋ
ਦੇ ਸੀਨੀਅਰ ਆਗੂ ਅਭੈ ਸਿੰਘ ਚੌਟਾਲਾ ਨੇ ਇਨੇਲੋ ਉਮੀਦਵਾਰ ਨੈਨਾ ਚੌਟਾਲਾ ਨੂੰ ਰਿਕਾਰਡ
ਵੋਟਾਂ ਨਾਲ ਜੇਤੂ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਹਾਡਾ ਵੋਟ ਇਨੇਲੋ ਉਮੀਦਵਾਰ ਨੂੰ
ਵਿਧਾਇਕ ਚੁਣਨ ਦੇ ਨਾਲ-ਨਾਲ ਮੁੱਖ ਮੰਤਰੀ ਚੁਣਨ ਲਈ ਹੋਵੇਗਾ। ਉਨ੍ਹਾਂ ਕਿਹਾ ਕਿ 'ਐਨਕ'
ਦੇ ਨਿਸ਼ਾਨ ਦਾ ਦਬਾਇਆ ਇੱਕ-ਇੱਕ ਵੋਟ ਓਮ ਪ੍ਰਕਾਸ਼ ਚੌਟਾਲਾ ਨੂੰ ਜਾਵੇਗਾ। ਤੁਹਾਡੇ
ਇੱਕ-ਇੱਕ ਵੋਟ ਦੇ ਅਹਿਸਾਨ ਅਤੇ ਸਮਰਥਨ ਨੂੰ ਇਨੇਲੋ ਵਿਅਰਥ ਨਹੀਂ ਜਾਣ ਦੇਵੇਗੀ ਸਗੋਂ
ਵਿਆਜ ਸਮੇਤ ਤੁਹਾਡੇ ਸਮਰਥਨ ਰੂਪੀ ਕਰਜ ਨੂੰ ਦੁੱਗਣੇ ਵਿਆਜ਼ ਸਮੇਤ ਵਾਪਸ ਮੋੜੇਗੀ।
ਉਨ੍ਹਾਂ
ਕਿਹਾ ਕਿ ਕਾਂਗਰਸ ਦੇ ਜੁਲਮ ਦਾ ਬਦਲਾ ਇੱਥੇ ਦੇ ਕਾਂਗਰਸ ਅਤੇ ਭਾਜਪਾ ਉਮੀਦਵਾਰਾਂ ਦੀ
ਜਮਾਨਤ ਜ਼ਬਤ ਕਰਵਾ ਕਰ ਦਿਓ। ਸ੍ਰੀ ਚੌਟਾਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵੀ
ਤਿੱਖੇ ਹਮਲੇ ਕੀਤੇ।
ਅਭੈ ਸਿੰਘ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਮੇਰੀ ਵਜ੍ਹਾ ਜਾਂ
ਪਾਰਟੀ ਦੇ ਹੋਰ ਕਿਸੇ ਆਗੂ ਨਾਲ ਨਾਰਾਜ ਹੈ ਤਾਂ ਇਸਦੇ ਲਈ ਮੈਂ ਮਾਫੀ ਮੰਗਦਾ ਹਾਂ। ਇਸ
ਨਰਾਜਗੀ ਦੀ ਸਜ਼ਾ ਓਮ ਪ੍ਰਕਾਸ਼ ਚੌਟਾਲਾ ਨੂੰ ਨਹੀਂ ਦਿਓ। ਕਾਂਗਰਸ ਪਹਿਲਾਂ ਹੀ ਬਹੁਤ ਜੁਲਮ
ਢਾਹ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਨਾਰਾਜ ਹੋਣ ਦਾ ਨਹੀਂ ਸਗੋਂ ਆਪਣਾ ਰਾਜ
ਬਣਾਉਣ ਦਾ ਅਤੇ ਕਾਂਗਰਸ ਦੇ ਸਿਆਸੀ ਜੁਲਮਾਂ ਦਾ ਬਦਲਾ ਲੈਣ ਦਾ ਹੈ। ਉਨ੍ਹਾਂ ਕਿਹਾ ਕਿ
ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਰੋਹਤਕ ਵਿੱਚ ਜਾ ਕੇ ਆਖਦੇ ਹਨ ਕਿ ਮੈਂ ਸਿਰਸੇ ਦੇ
ਲੋਕਾਂ ਤੋਂ ਚੌਧਰ ਖੋਹ ਕੇ ਲਿਆਇਆ ਹਾਂ ਅਤੇ ਚੌਧਰ ਦੀ ਇਸ ਪਗੜੀ ਨੂੰ ਸੰਭਾਲ ਕੇ ਰੱਖਣਾ।
ਉਨ੍ਹਾਂ ਕਿਹਾ ਕਿ ਹੁੱਡਾ ਖੇਤਰਵਾਦ ਦੀ ਭਾਵਨਾ ਦੀ ਗੱਲ ਕਹਿ ਕੇ ਹਰਿਆਣੇ ਦੇ ਆਮ ਆਦਮੀ
ਦੀ ਪਗੜੀ ਉਛਾਲਦੇ ਹਨ। ਉਨ੍ਹਾਂ ਕਿਹਾ ਕਿ ਖੇਤਰ ਦੇ ਲੋਕਾਂ ਦੇ ਕੋਲ ਖੇਤਰਵਾਦ ਦਾ ਜਹਿਰ
ਫੈਲਾਉਣ ਵਾਲੇ ਨੂੰ ਸਬਕ ਸਿਖਾਉਣ ਦਾ ਮੌਕਾ ਹੈ। ਇਸ ਰੈਲੀ ਨੂੰ ਰਵੀ ਚੌਟਾਲਾ, ਵਿਧਾਇਕ
ਜੀਤਮਹਿੰਦਰ ਸਿੰਘ, ਡਾ. ਸੀਤਾ ਰਾਮ ਅਤੇ ਕ੍ਰਿਸ਼ਣਾ ਫੋਗਾਟ ਨੇ ਵੀ ਸੰਬੋਧਿਤ ਕੀਤਾ।।ਇਸ
ਮੌਕੇ ਵਿਧਾਇਕ ਮਨਦਿਜੰਦਰ ਸਿੰਘ ਸਿਰਸਾ, ਹਲਕਾ ਪ੍ਰਧਾਨ ਸੰਦੀਪ ਗੰਗਾ, ਸਰਵਜੀਤ ਮਸੀਤਾਂ,
ਡਾ. ਓਮ ਪ੍ਰਕਾਸ਼ ਸ਼ਰਮਾ, ਭੁਪਿੰਦਰ ਸਿੰਘ ਮਿੱਡੂਖੇੜਾ, ਵਿੱਕੀ ਮਿੱਡੂਖੇੜਾ, ਮੀਨੂੰ
ਫੱਤਾਕੇਰਾ, ਗਵਿੰਦਰ ਸਿੰੰਘ ਫੱਤਾਕੇਰਾ, ਹਰਮੇਸ਼ ਸਿੰਘ ਖੁੱਡੀਆਂ, ਬੰਟੂ ਭਾਟੀ, ਰਣਬੀਰ
ਰਾਣਾ, ਲਵਲੀ ਮਹਿਤਾ, ਜਗਰੂਪ ਸਿੰਘ ਸੱਕਤਾਖੇੜਾ, ਟੇਕ ਚੰਦ ਛਾਬੜਾ, ਦਰਸ਼ਨ ਮੋਂਗਾ,
ਨਰਿੰਦਰ ਬਰਾੜ, ਜਗਤਾਰ ਸਿੰਘ ਡੱਬਵਾਲੀ, ਪਿੰ੍ਰਸ ਮੈਂਬਰ, ਮੰਗਤ ਮੈਂਬਰ, ਦੀਪਕ ਕੌਸ਼ਲ,
ਡਾ. ਗਿਰਧਾਰੀ ਲਾਲ, ਆਸ਼ਾ ਵਾਲਮੀਕੀ ਅਤੇ ਈਸ਼ਵਰ ਦੇਵੀ ਕਟਾਰਿਆ ਮੌਜੂਦ ਸਨ।