ਸਾਬਕਾ ਅਕਾਲੀ ਮੰਤਰੀ ਫ਼ਿਲੌਰ ਤੇ ਅਵਿਨਾਸ਼ ਚੰਦਰ ਹੋਏ ਈਡੀ ਅੱਗੇ ਪੇਸ਼
Posted on:- 13-10-2014
ਜਲੰਧਰ : ਗੁਰਾਇਆ
ਦੇ ਅਕਾਲੀ ਆਗੂ ਚੂਨੀ ਲਾਲ ਗਾਬਾ ਵੱਲੋਂ ਆਮਦਨ ਕਰ ਵਿਭਾਗ ਨੂੰ ਸਰਵੇ ਦੌਰਾਨ ਸਰੰਡਰ
ਕੀਤੇ 16 ਕਰੋੜ ਰੁਪਏ ਕਾਲੇ ਧਨ ਦੇ ਹਨ। ਗਾਬਾ ਕੋਲੋਂ 16 ਕਰੋੜ ਰੁਪਏ ਕਿੱਥੋਂ ਆਏ, ਜਦੋਂ
ਡਾਇਰੈਕਟਰ ਇਨਫੋਰਸਮੈਂਟ ਨੇ ਪੁੱਛਿਆ ਤਾਂ ਗਾਬਾ ਕੋਈ ਉੱਤਰ ਨਾ ਦੇ ਸਕਿਆ।
ਫਰਵਰੀ
ਮਹੀਨੇ ਵਿਚ ਉਸਦੀ ਰਿਹਾਇਸ਼ ਵਿਖੇ ਆਮਦਨ ਕਰ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਮਾਰੇ
ਗਏ, ਸਾਂਝੇ ਛਾਪੇ ਵਿਚ ਗਾਬਾ ਡਰੱਗ ਰੈਕਟ ਵਿਚ ਫਸ ਗਿਆ ਸੀ। ਗਾਬਾ ਵੱਲੋਂ 16 ਕਰੋੜ ਰੁਪਏ
ਕਿਥੋਂ ਆਏ ਨਾ ਦੱਸਣ ਕਾਰਨ ਇਹ ਧਨ ਗ਼ੈਰ ਕਾਨੂੰਨੀ ਹੈ ਪਰ ਗਾਬਾ ਇਸ ਧਨ ਉਪਰ ਬਣਦਾ ਟੈਕਸ
ਕਿਸ਼ਤਾਂ ਵਿਚ ਜਮ੍ਹਾਂ ਕਰਾਉਣੇ ਲਗ ਪਏ ਹਨ। ਈਡੀ ਵੱਲੋਂ ਆਮਦਨ ਟੈਕਸ ਵਿਭਾਗ ਨੂੰ ਲਿਖਤੀ
ਰੂਪ ਵਿਚ ਪੱਤਰ ਲਿਖਕੇ ਗਾਬਾ ਦੀ ਰਿਹਾਇਸ਼ ਤੋਂ ਮਿਲੇ ਬਿਜਨੈਸ-ਪ੍ਰਿਮਸਿਸ ਦਸਤਾਵੇਜ਼ ਦੇਣ
ਨੂੰ ਕਿਹਾ ਗਿਆ। ਆਮਦਨ ਕਰ ਵਿਭਾਗ ਵਲੋਂ ਟਾਲ–ਮਟੋਲ ਕਰਦਿਆਂ ਅਦਾਲਤੀ ਦਖਲ ਤੋਂ ਬਾਅਦ ਈਡੀ
ਨੂੰ ਦਸਤਾਵੇਜ਼ ਸੌਂਪੇ ਗਏ।
ਜ਼ਿਕਰਯੋਗ ਹੈ ਕਿ ਛਾਪੇ ਦੌਰਾਨ ਗਾਬਾ ਕੋਲੋਂ ਫੜੀ ਗਈ
ਡਾਇਰੀ ਵਿਚ ਤੇ ਗਾਬਾ ਨੇ ਜਾਂਚ ਦੌਰਾਨ ਦੱਸਿਆ ਕਿ ਉਸਨੇ ਵਿਧਾਇਕ ਅਵਿਨਾਸ਼ ਚੰਦਰ, ਸਾਬਕਾ
ਮੰਤਰੀ ਫਿਲੌਰ, ਜਲੰਧਰ ਲੋਕ ਸਭਾ ਹਲਕੇ ਦੇ ਐਮਪੀ ਚੌਧਰੀ ਸੰਤੋਖ ਸਿੰਘ ਅਤੇ ਐਨਆਰਆਈ ਦੇ
ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਨੂੰ ਲੱਖਾਂ ਰੁਪਏ ਦਿੱਤੇ ਹਨ। ਇਸ ਖੁਲਾਸੇ ਦੇ
ਸੰਬੰਧ ਵਿਚ ਅੱਜ ਈ.ਡੀ. ਸਾਹਮਣੇ 13 ਅਕਤੂਬਰ ਨੂੰ ਮੁੱਖ ਪਾਰਲੀਮਾਨੀ ਸਕੱਤਰ ਅਵਿਨਾਸ਼
ਚੰਦਰ ਅਤੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਇਨਫੋਰਸਮੈਂਟ ਡਾਇਰੈਕਟਰ ਅੱਗੇ ਪੇਸ਼ ਹੋਏ।
ਮਿਤੀ 17 ਅਕਤੂਬਰ ਨੂੰ ਇਸੇ ਡਾਇਰੈਕਟਰ ਸਾਹਮਣੇ ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ
ਜਲੰਧਰ, ਸਾਬਕਾ ਪ੍ਰਧਾਨ ਐਨ.ਆਰ.ਆਈ. ਪੇਸ਼ ਹੋਣਗੇ।
ਅਕਾਲੀ ਆਗੂ ਗਾਬਾ ਵਲੋਂ ਵੱਖ-ਵੱਖ
ਪੇਸ਼ੀਆਂ ਦੌਰਾਨ ਮੰਨਿਆ ਕਿ ਮੇਰੀ ਆਮਦਨ 16 ਕਰੋੜ ਰੁਪਏ ਹੈ ਪਰੰਤੂ ਆਮਦਨ ਦਾ ਜਰੀਆ ਕੀ
ਹੈ ਇਹ ਅਕਾਲੀ ਆਗੂ ਨਹੀਂ ਦੱਸ ਸਕਿਆ। ਇਹ ਖੁਲਾਸਾ ਅਕਾਲੀ ਆਗੂ ਤਾਂ ਨਾ ਕਰ ਸਕਿਆ ਕਿ
ਆਮਦਨ ਦਾ ਸਰੋਤ ਕੀ ਹੈ ਪਰ ਇਹ ਗੱਲ ਦਾਅਵੇ ਨਾਲ ਕਹਿ ਰਿਹਾ ਹੈ ਕਿ ਵੱਖ-ਵੱਖ ਰਾਜਨੀਤਿਕ
ਲੋਕਾਂ ਤੇ ਹੋਰ ਲੋਕਾਂ ਨੂੰ ਮੈਂ ਲੱਖਾਂ ਰੁਪਏ ਦਿੱਤੇ ਹਨ। ਇਸ ਦੀਆਂ ਐਂਟਰੀਆਂ ਇਕ-ਇਕ
ਸਹੀ ਹੈ ਪਰ ਗਾਬਾ ਇਹ ਨਹੀਂ ਦੱਸ ਸਕਿਆ ਕਿ ਇਹ ਪੈਸੇ ਇਨ੍ਹਾਂ ਲੋਕਾਂ ਨੂੰ ਕਿਹੜੇ-ਕਿਹੜੇ
ਮਕਸਦ ਲਈ ਦਿੱਤੀ। ਅੱਜ ਸੀ.ਪੀ.ਐਸ. ਅਵਿਨਾਸ਼ ਚੰਦਰ ਅਤੇ ਸਾਬਕਾ ਮੰਤਰੀ ਫਿਲੌਰ ਸਾਹਿਬ
ਕੀ-ਕੀ ਖੁਲਾਸਾ ਈ.ਡੀ. ਅੱਗੇ ਕਰਦੇ ਹਨ।