ਆਂਧਰਾ ਦੇ ਤੱਟ 'ਤੇ ਤੇਜ਼-ਰਫ਼ਤਾਰ ਹੁਦਹੁਦ ਟਕਰਾਉਣ ਬਾਅਦ ਪਿਆ ਮੱਠਾ
Posted on:- 12-10-2014
ਪੰਜ ਮੌਤਾਂ, ਸੰਚਾਰ ਵਿਵਸਥਾ ਉਖੜੀ
ਨਵੀਂ ਦਿੱਲੀ : ਬੰਗਾਲ
ਦੀ ਖਾੜੀ ਤੋਂ ਉਠਿਆ ਤੇਜ਼ ਚੱਕਰਵਾਤੀ ਤੂਫ਼ਾਨ ਹੁਦਹੁਦ ਦਾ ਬਾਹਰਲਾ ਸਿਰਾ ਐਤਵਾਰ ਸਵੇਰੇ
11.30 ਵਜੇ ਵਿਸਾਖਾਪਟਨਮ ਦੇ ਕੋਲ ਕੈਲਾਸ਼ਗਿਰੀ ਵਿਚ ਕੰਢਿਆਂ ਨਾਲ ਟਕਰਾਇਆ। ਤੂਫ਼ਾਨ ਦਾ
ਦਾਇਰਾ 40 ਕਿਲੋਮੀਟਰ ਦਾ ਹੈ। ਦਿਨ ਵਿਚ ਆਂਧਰਾ ਪ੍ਰਦੇਸ਼ ਦੇ ਉੜੀਸਾ ਵਿਚ ਕਈ ਥਾਵਾਂ 'ਤੇ
180 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ, ਪਰ ਸ਼ਾਮ ਨੂੰ
ਤੂਫ਼ਾਨੀ ਹਵਾ ਦੀ ਰਫ਼ਤਾਰ ਘਟ ਕੇ 130 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ। ਪ੍ਰਭਾਵਿਤ
ਇਲਾਕਿਆਂ ਵਿਚ ਤੇਜ਼ ਬਾਰਿਸ਼ ਹੋ ਰਹੀ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਤਿੰਨ
ਦਿਨਾਂ ਵਿਚ ਬਾਰਿਸ਼ ਹੁੰਦੀ ਰਹੇਗੀ। ਸਮੁੰਦਰ ਵਿਚ 10 ਫੁੱਟ ਤੋਂ ਜ਼ਿਆਦਾ ਉੱਚੀਆਂ ਲਹਿਰਾਂ
ਉਠ ਰਹੀਆਂ ਹਨ। ਆਂਧਰਾ ਪ੍ਰਦੇਸ਼ ਦੇ ਵਿਸਾਖਾਪਟਨਮ ਅਤੇ ਸ਼ਿਕਾਕੁਲਮ ਵਿਚ ਮੀਂਹ ਦੀ ਵਜ੍ਹਾ
ਨਾਲ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ। ਖ਼ਰਾਬ ਮੌਸਮ ਕਾਰਨ 14 ਅਕਤੂਬਰ ਨੂੰ
ਵਿਸਾਖਾਪਟਨਮ ਵਿਚ ਭਾਰਤ ਦੇ ਵੈਸਟਇੰਡੀਜ਼ ਦੇ ਵਿਚਕਾਰ ਹੋਣ ਵਾਲਾ ਵਨਡੇ ਮੈਚ ਰੱਦ ਕਰ
ਦਿੱਤਾ ਗਿਆ ਹੈ। ਹੁਦਹੁਦ ਦੇ ਕਾਰਨ ਵਿਸਾਖਾਪਟਨਮ ਵਿਚ ਕਈ ਥਾਵਾਂ 'ਤੇ ਦਰੱਖਤ ਪੱਟੇ ਗਏ
ਅਤੇ ਮਕਾਨਾਂ ਅਤੇ ਦੁਕਾਨਾਂ 'ਤੇ ਲੱਗੇ ਬੋਰਡ ਅਤੇ ਚਾਂਦਰਾਂ ਹਵਾ ਵਿਚ ਉਡ ਗਈਆਂ। ਹਵਾ ਦਾ
ਦਬਾਅ ਕੁਝ ਘਟਿਆ ਹੈ। ਤੇਜ਼ ਹਵਾਵਾਂ ਤੋਂ ਬਿਨਾਂ ਭਿਆਨਕ ਬਾਰਿਸ਼ ਨੇ ਤੱਟੀ ਇਲਾਕਿਆਂ ਨੂੰ
ਭਾਰੀ ਨੁਕਸਾਨ ਪਹੁੰਚਾਇਆ ਹੈ। ਤੂਫ਼ਾਨ ਦੇ ਕਾਰਨ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿਚ
ਬਿਜਲੀ ਪ੍ਰਬੰਧ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਇਨ੍ਹਾਂ ਵਿਚ ਵਿਸਾਖਾਪਟਨਮ, ਵਿਜੇਨਗਰਮ
ਅਤੇ ਸਿਕਾਕੁਲਮ ਮੁੱਖ ਹਨ। ਇਨ੍ਹਾਂ ਇਲਾਕਿਆਂ ਵਿਚ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ
ਹੈ। ਰਾਸ਼ਟਰੀ ਰਾਜ ਮਾਰਗਾਂ ਅਤੇ ਮੁੱਖ ਸੜਕਾਂ ਨੂੰ ਦੁਰਘਟਨਾ ਵਾਪਰ ਦੇ ਡਰੋਂ ਬੰਦ ਕਰ
ਦਿੱਤਾ ਗਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵਿਸਾਖਾਪਟਨਮ ਪਹੁੰਚਣ ਤੋਂ ਬਾਅਦ
ਹੁਦਹੁਦ ਆਂਧਰਾ ਪ੍ਰਦੇਸ਼ ਦੇ ਗੋਦਾਵਰੀ, ਪੂਰਬ ਗੋਦਾਵਰੀ ਅਤੇ ਵਿਜੇਨਗਰਮ ਹੁੰਦਾ ਹੋਇਆ
ਸਿਕਾਕੁਲਮ ਵਿਚ ਪ੍ਰਵੇਸ਼ ਕਰੇਗਾ ਅਤੇ ਉੜੀਸਾ ਦੇ ਹੋਰ ਤੱਟੀ ਇਲਾਕਿਆਂ ਨਾਲ ਵੀ ਟਰਕਾਏਗਾ।
ਇਸ
ਦੇ ਕਾਰਨ ਕਈ ਥਾਵਾਂ 'ਤੇ 24 ਤੋਂ 25 ਸੈਂਟੀਮੀਟਰ ਤੱਕ ਦਾ ਮੀਂਹ ਪੈ ਸਕਦਾ ਹੈ। ਇਸ ਤੋਂ
ਬਿਨਾਂ ਪੱਛਮੀ ਬੰਗਾਲ ਅਤੇ ਝਾਰਖੰਡ ਵਿਚ ਵੀ ਹੁਦਹੁਦ ਕਾਰਨ ਭਾਰੀ ਮੀਂਹ ਪੈਣ ਦੀ
ਸੰਭਾਵਨਾ ਹੈ। ਤੂਫਾਨ ਨਾ ਮੱਚਣ ਵਾਲੀ ਤਬਾਹੀ ਦੇ ਮੱਦੇਨਜ਼ਰ ਰਾਹਤ ਅਤੇ ਬਚਾਅ ਕੰਮਾਂ ਦੀ
ਪੂਰੀ ਤਿਆਰੀ ਕੀਤੀ ਗਈ ਹੈ। ਹਵਾਈ ਸੈਨਾ ਨੇ 10 ਟੀਮਾਂ ਵਿਸਾਖਾਪਟਨਮ ਵਿਚ ਅਤੇ ਪੰਜ
ਟੀਮਾਂ ਸਿਕਾਕੁਲਮ ਵਿਚ ਤਾਇਨਾਤ ਕੀਤੀਆਂ ਹੋਈਆਂ ਹਨ।
ਉੜੀਸਾ ਦੇ ਮੁੱਖ ਮੰਤਰੀ ਨਵੀਨ
ਪਟਨਾਇਕ ਨੇ ਦੱਸਿਆ ਕਿ 68 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਅਤੇ
ਪ੍ਰਸ਼ਾਸਨ ਆਫ਼ਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪਟਨਾਇਕ ਨੇ ਦੱਸਿਆ ਕਿ
ਪ੍ਰਭਾਵਿਤ ਲੋਕਾਂ ਨੂੰ 604 ਰਾਹਤ ਕੈਂਪ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ
ਮਦਦ ਦਿੱਤੀ ਜਾ ਰਹੀ ਹੈ। ਚੱਕਰਵਾਤ ਦਾ ਅਸਰ ਗੰਜ਼ਾਮ, ਗਜਪਤੀ, ਕੋਰਾਫੁਟ, ਪੁਰੀ,
ਕਾਲਾਹਾਂਡੀ ਅਤੇ ਕੇਂਦਰਪਾੜਾ ਵਰਗੇ ਥਾਵਾਂ 'ਤੇ ਦੇਖਿਆ ਗਿਆ।
ਮੌਸਮ ਵਿਭਾਗ ਦੇ
ਅਨੁਸਾਰ ਤੇਲੰਗਾਨਾ ਅਤੇ ਦੱਖਣੀ ਉੜੀਸਾ ਨਾਲ ਲਗਦੇ ਦੱਖਣੀ ਛੱਤੀਸ਼ਗੜ੍ਹ ਵਿਚ ਜ਼ਿਆਦਾ ਥਾਵਾਂ
'ਤੇ ਮੀਂਹ ਪਵੇਗਾ ਅਤੇ ਕੁਝ ਥਾਵਾਂ 'ਤੇ ਭਾਰੀ ਮੀਂਹ ਪੈਣ ਦਾ ਸ਼ੱਕ ਕੀਤਾ ਜਾਂਦਾ ਹੈ।
ਉਤਰ ਛੱਤੀਸ਼ਗੜ੍ਹ ਅਤੇ ਉਤਰ ਉੜੀਸਾ ਦੇ ਕੁਝ ਅਲੱਗ-ਅਲੱਗ ਇਲਾਕਿਆਂ ਵਿਚ ਭਾਰੀ ਤੋਂ ਅਤਿਅੰਤ
ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।