ਪਾਕਿ ਵੱਲੋਂ ਰਾਤ ਭਰ ਗੋਲਾਬਾਰੀ, 15 ਚੌਕੀਆਂ ਨੂੰ ਬਣਾਇਆ ਨਿਸ਼ਾਨਾ, ਤਿੰਨ ਜ਼ਖ਼ਮੀ
Posted on:- 12-10-2014
ਜੰਮੂ : ਪਾਕਿਸਤਾਨੀ
ਫੌਜੀਆਂ ਨੇ ਕੌਮਾਂਤਰੀ ਸਰਹੱਦ 'ਤੇ ਜੰਮੂ ਖੇਤਰ ਵਿਚ ਸਾਰੀ ਰਾਤ 15 ਚੌਕੀਆਂ 'ਤੇ ਅਤੇ
ਪਿੰਡਾਂ 'ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਨਾਲ ਤਿੰਨ ਵਿਅਕਤੀ ਜ਼ਖਮੀ ਹੋ ਗਏ। ਜ਼ਖ਼ਮੀਆਂ
ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਬੀਐਸਐਫ਼ ਨੇ ਜੁਵਾਬੀ ਕਾਰਵਾਈ ਕੀਤੀ ਅਤੇ
ਖ਼ਬਰਾਂ ਮਿਲਣ ਤੱਕ ਰੁਕ-ਰੁਕ ਕੇ ਗੋਲਾਬਾਰੀ ਹੋ ਰਹੀ ਸੀ।
ਬੀਐਸਐਫ਼ ਦੇ ਇਕ ਬੁਲਾਰੇ ਨੇ
ਦੱਸਿਆ ਕਿ ਭਾਰੀ ਗੋਲਾਬਾਰੀ ਦੇ ਬਾਅਦ ਪਾਕਿਸਤਾਨੀ ਰੇਂਜਰਾਂ ਨੇ ਜੰਮੂ ਜ਼ਿਲ੍ਹੇ ਦੇ
ਅਰਨੀਆਂ ਅਤੇ ਆਰ.ਐਸ. ਪੁਰਾ ਸੈਕਟਰਾਂ ਵਿਚ ਭਾਰੀ ਗੋਲਾਬਾਰੀ ਕੀਤੀ। 15 ਚੌਕੀਆਂ ਨੂੰ
ਨਿਸ਼ਾਨਾ ਬਣਾਇਆ ਗਿਆ।
ਜੰਮੂ ਦੇ ਜ਼ਿਲ੍ਹਾ ਮੈਜਿਸਟਰੇਟ ਅਜੀਤ ਕੁਮਾਰ ਸਾਹੂ ਨੇ ਦੱਸਿਆ
ਕਿ ਪਾਕਿਸਤਾਨ ਨੇ ਇਨ੍ਹਾਂ ਇਲਾਕਿਆਂ ਦੇ ਕਈ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਵਿਚ
ਤਿੰਨ ਲੋਕ ਜ਼ਖ਼ਮੀ ਹੋਏ ਹਨ। ਅਰਨੀਆਂ ਸ਼ਹਿਰ ਤੋਂ ਬਿਨਾ ਕਕੂਦਾ ਕੋਠੇ, ਮਹਾਸ਼ਾ ਕੋਠੇ,
ਜਾਗੋਵਾਲ, ਤੇਰਵਾ, ਚਿਗੀਆ, ਅੱਲਾ, ਸੀਅ, ਚਨਾਜ਼, ਦੇਵੀਗੜ੍ਹ ਆਦਿ ਪਿੰਡਾਂ 'ਤੇ ਭਾਰੀ
ਗੋਲਾਬਾਰੀ ਕੀਤੀ। ਸੁੰਨਮਸਾਨ ਪਏ ਅਰਨੀਆਂ ਸ਼ਹਿਰ ਵਿਚ ਦਰਜਨਾ ਗੋਲੇ ਡਿੱਪੇ ਗਏ ਹਨ, ਜਦਕਿ
ਸਾਂਭਾ, ਰਾਮਗੜ੍ਹ, ਹੀਰਾਨਗਰ ਅਤੇ ਕਠੂਆ ਵਿਚ ਸ਼ਾਂਤੀ ਬਰਕਰਾਰ ਰਹੀ। ਇਥੇ ਕਿਸੇ ਗੋਲਾਬਾਰੀ
ਦੀ ਖ਼ਬਰ ਨਹੀਂ ਹੈ।