ਪੁਤਿਨ ਨੇ ਯੂਕਰੇਨੀ ਸਰਹੱਦ ਤੋਂ ਰੂਸੀ ਸੈਨਿਕ ਵਾਪਸ ਬੁਲਾਉਣ ਦੇ ਹੁਕਮ
Posted on:- 12-10-2014
ਮਾਸਕੋ : ਰੂਸ
ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਸੈਨਿਕਾਂ ਦੀ ਯੂਕਰੇਨ ਦੇ ਨਾਲ ਲਗਦੀ ਹੱਦ
'ਤੇ ਚਾਂਦਮਾਰੀ ਦੇ ਬਾਅਦ ਵਾਪਸੀ ਦੇ ਹੁਕਮ ਦਿੱਤੇ ਹਨ। ਇਹ ਐਲਾਨ ਅਗਲੇ ਹਫ਼ਤੇ ਮੈਲਾਨ ਵਿਚ
ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਪੈਟਰੋ ਪੋਰੋਸ਼ਿਕੋ ਦੀ ਸੰਭਾਵਿਤ ਮੁਲਾਕਾਤ ਤੋਂ
ਪਹਿਲਾਂ ਕੀਤਾ ਗਿਆ ਹੈ। ਰੂਸੀ ਸਮਾਚਾਰ ਏਜੰਸੀ ਨੇ ਪੁਤਿਨ ਦੀ ਬੁਲਾਰਾ ਦਮਿੱਤਰੀ ਦੇ
ਹਵਾਲੇ ਨਾਲ ਦੱਸਿਆ ਕਿ ਰੱਖਿਆ ਮੰਤਰੀ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਨ੍ਹਾਂ
ਦੱਸਿਆ ਕਿ ਪੁਤਿਨ ਨੇ 17600 ਫੌਜੀਆਂ ਨੂੰ ਸਥਾਈ ਟਿਕਾਣਿਆਂ 'ਤੇ ਵਾਪਸ ਭੇਜਣ ਦੇ ਹੁਕਮ
ਦਿੱਤੇ ਹਨ। ਜ਼ਿਕਰਯੋਗ ਹੈ ਕਿ ਯੂਕਰੇਨ ਨੂੰ ਲੈ ਕੇ ਰੂਸ ਅਤੇ ਨਾਟੋ ਗਠਜੋੜ ਦਾ ਰਿਸ਼ਤਾ
ਠੰਢੀ ਜੰਗ ਦੇ ਬਾਅਦ ਸਭ ਤੋਂ ਹੇਠਲੇ ਪੱਧਰ 'ਤੇ ਚਲਾ ਗਿਆ। ਕਿਉਂਕਿ ਰੂਸ ਨੇ ਪਿਛਲੇ ਮਾਰਚ
ਵਿਚ ਕ੍ਰੀਮੀਆ ਪ੍ਰਾਈਦੀਪ 'ਤੇ ਕਬਜ਼ਾ ਕਰ ਲਿਆ ਹੈ ਅਤੇ ਇਸ ਤੋਂ ਬਾਅਦ ਪੂਰਬੀ ਯੂਕਰੇਨ
ਵਿਚ ਰੂਸ ਸਮਰਥਕ ਦਹਿਸ਼ਤਗਰਦਾਂ ਦਾ ਸਮਰਥਨ ਕਰ ਰਿਹਾ ਹੈ।