ਪਾਕਿਸਤਾਨ ਵੱਲੋਂ ਪੁਣਛ 'ਚ ਜੰਗਬੰਦੀ ਦੀ ਉਲੰਘਣਾ
Posted on:- 11-10-2014
ਜੰਮੂ : ਕੁਝ ਸਮੇਂ
ਤੱਕ ਸ਼ਾਂਤ ਰਹਿਣ ਤੋਂ ਬਾਅਦ ਪਾਕਿਸਤਾਨ ਨੇ ਅੱਜ ਇਕ ਵਾਰ ਫਿਰ ਜੰਗਬੰਦੀ ਦਾ ਉਲੰਘਣ ਕੀਤਾ
ਅਤੇ ਜੰਮੂ ਕਸ਼ਮੀਰ ਦੇ ਪੂਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਕੋਲ ਚੌਕੀਆਂ 'ਤੇ
ਗੋਲੀਬਾਰੀ ਕੀਤੀ। ਜਿਸ ਦਾ ਭਾਰਤ ਨੇ ਜਵਾਬ ਦਿੱਤਾ। ਸੈਨਾ ਦੇ ਇਕ ਸੀਨੀਅਰ ਅਧਿਕਾਰੀ ਨੇ
ਦੱਸਿਆ ਕਿ ਸੈਨਿਕਾਂ ਨੇ ਦੁਪਹਿਰ 1.00 ਵਜੇ ਪੂਣਛ ਜ਼ਿਲ੍ਹੇ ਦੇ ਬਣਵਾਤ ਸੈਕਟਰ ਵਿਚ
ਕੰਟਰੋਲ ਰੇਖਾ ਕੋਲ ਭਾਰਤ ਦੀਆਂ ਚੌਕੀਆਂ 'ਤੇ ਗੋਲੀਬਾਰੀ ਕੀਤੀ।
ਉਨ੍ਹਾਂ ਕਿਹਾ ਕਿ
ਸਰਹੱਦ ਦੀ ਰੱਖਿਆ ਵਿਚ ਲੱਗੇ ਭਾਰਤੀ ਸੈਨਿਕਾਂ ਨੇ ਮੋਰਚਾ ਸੰਭਾਲਿਆ ਅਤੇ ਜਵਾਬ ਵਿਚ
ਗੋਲੀਬਾਰੀ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਸਾਡੇ ਵੱਲੋਂ ਕਿਸੇ ਦੇ ਮਰਨ ਦੀ ਕੋਈ ਖ਼ਬਰ
ਨਹੀਂ ਹੈ। ਪਾਕਿਸਤਾਨ ਵੱਲੋਂ 192 ਕਿਲੋਮੀਟਰ ਲੰਮੀ ਅੰਤਰਰਾਸ਼ਟਰੀ ਸਰਹੱਦ 'ਤੇ ਗੋਲੀਬਾਰੀ
ਦੀ ਘਟਨਾ ਪਿਛਲੇ ਐਤਵਾਰ ਦੀ ਰਾਤ ਨੂੰ 20 ਕੁ ਮਿੰਟ ਤੱਕ ਕਠੂਆ ਜ਼ਿਲ੍ਹੇ ਦੇ ਹੀਰਾ ਨਗਰ
ਸੈਕਟਰ ਵਿਚ ਬੀਐਸਐਫ਼ ਦੀ ਸਰਹੱਦ ਚੌਕੀ 'ਤੇ ਸਾਹਮਣੇ ਆਈ ਸੀ। ਕੌਮਾਂਤਰੀ ਸਰਹੱਦ 'ਤੇ ਇਕ
ਤੋਂ 9 ਅਕਤੂਬਰ ਵਿਚਕਾਰ ਜਬਰਦਸਤ ਗੋਲੀਬਾਰੀ ਵੇਖਣ ਨੂੰ ਮਿਲੀ ਸੀ। ਜਿਸ ਵਿਚ 8 ਲੋਕਾਂ ਦੀ
ਮੌਤ ਹੋ ਗਈ ਸੀ ਅਤੇ 13 ਜਵਾਨਾਂ ਸਮੇਤ 90 ਲੋਕ ਜ਼ਖ਼ਮੀ ਹੋ ਗਏ ਸਨ। ਗੋਲੀਬਾਰੀ ਕਾਰਨ 90
ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣਾ ਘਰਵਾਰ ਛੱਡਣਾ ਪਿਆ ਅਤੇ ਕੌਮਾਂਤਰੀ ਸਰਹੱਦ 'ਤੇ 113
ਪਿੰਡਾਂ ਨੂੰ ਖਾਲੀ ਕਰਵਾਇਆ ਗਿਆ।