ਹਰਿਆਣਾ ਰਾਜ ਦੀਆਂ ਚੋਣਾਂ 'ਚ ਪੰਜਾਬ ਦਾ ਮੰਤਰੀ ਮੰਡਲ ਪੱਬਾਂ ਭਾਰ ਹੋਇਆ ਫਿਰਦੈ
Posted on:- 10-10-2014
ਸੰਗਰੂਰ/ਪ੍ਰਵੀਨ ਸਿੰਘ - ਚੋਣ
ਭਾਵੇਂ ਕਿਸੇ ਵੀ ਸੂਬੇ ਦੀ ਹੋਵੇ, ਪਰ ਸ੍ਰੋਮਣੀ ਅਕਾਲੀ ਦਲ ਦਾ ਕਿਤੇ ਪੰਜਾ ਫਸਦਾ ਹੋਵੇ
ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੇ ਲਾਮ ਲਸਤਕ ਸਮੇਤ ਮੈਦਾਨੇ ਚੋਣ
ਜੰਗ ਵਿੱਚ ਜਾ ਗਰਜਦੇ ਹਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹਨੀਂ ਦਿਨੀਂ
ਆਪਣੇ ਪੁਰਾਣੇ ਜੋਟੀਦਾਰ ਹਰਿਆਣਾ ਲੋਕ ਦਲ ਦੀ ਬੇੜੀ ਪਾਰ ਲੰਘਾਉਣ ਲਈ ਆਪਣੇ ਪੂਰੇ ਮੰਤਰੀ
ਮੰਡਲ ਸਮੇਤ ਪੰਜਾਬ ਨੂੰ ਲਾ-ਵਾਰਸ ਛੱਡ ਕੇ ਹਰਿਆਣਾ ਰਾਜ ਵਿੱਚ ਚੋਣ ਪ੍ਰਚਾਰ ਤੇ ਨਿਕਲੇ
ਹੋਏ ਹਨ। ਉਹਨਾਂ ਨੂੰ ਇਹਨੀਂ ਦਿਨੀਂ ਪੰਜਾਬ ਦੇ ਲੋਕਾਂ ਦੀ ਚਿੰਤਾ ਨਾਲੋਂ ਆਪਣੇ ਜੋਟੀਦਾਰ
ਓਮ ਪ੍ਰਕਾਸ਼ ਚੌਟਾਲਾ ਦੀ ਪਾਰਟੀ ਇਨੈਲੋ ਨੂੰ ਜਿਤਾਉਣ ਦੇ ਨਾਲੋਂ-ਨਾਲ ਆਪਣੀ ਪਾਰਟੀ ਦੇ
ਵੀ ਦੋ ਉਮੀਦਵਾਰਾਂ ਨੂੰ ਜਿਤਾਉਣ ਦੀ ਚਿੰਤਾ ਹੈ।
ਇਹ ਭਾਵੇਂ ਪਹਿਲੀ ਚੋਣ ਤਾਂ ਨਹੀਂ
ਜਦੋਂ ਪ੍ਰਕਾਸ਼ ਸਿੰਘ ਬਾਦਲ ਆਪਣੇ ਮੰਤਰੀ ਮੰਡਲ ਸਮੇਤ ਹੀ ਦੂਸਰੇ ਸੂਬੇ ਵਿੱਚ ਚੋਣ ਪ੍ਰਚਾਰ
ਲਈ ਨਿਕਲੇ ਹੋਣ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਿੱਲੀ ਵਿਧਾਨ ਸਭਾ ਚੋਣਾਂ ਅਤੇ
ਦਿੱਲੀ ਸ੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਮੇਂ ਵੀ ਆਪਣੇ ਮੰਤਰੀ ਮੰਡਲ ਨੂੰ ਨਾਲ
ਲੈ ਕੇ ਚੋਣ ਮੈਂਦਾਨ ਵਿੱਚ ਕੁੱਦੇ ਸਨ। ਉਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦਾ
ਪੂਰਾ ਸਹਿਯੋਗ ਉਹਨਾਂ ਨੂੰ ਮਿਲਦਾ ਰਿਹਾ ਹੈ ਤੇ ਉਹਨਾਂ ਨੇ ਇਸ ਦਾ ਲਾਭ ਵੀ ਲਿਆ ਹੈ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਤਾਂ ਵੱਡੀ ਪ੍ਰਾਪਤੀ ਵੀ ਹਾਸਲ
ਹੋਈ ਹੈ ਤੇ ਦਿੱਲੀ ਵਿਧਾਨ ਸਭਾ ਵਿੱਚ ਵੀ ਆਪਣਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਕੰਧੇ
ਚੜ੍ਹ ਕੇ ਜਿੱਤ ਚੁੱਕਿਆ ਹੈ। ਇਸ ਵਾਰ ਹਾਲਾਤ ਪੂਰੀ ਤਰ੍ਹਾਂ ਬਦਲੇ ਹੋਏ ਹਨ। ਪ੍ਰਕਾਸ
ਸਿੰਘ ਬਾਦਲ ਇਸ ਵਾਰ ਭਾਰਤੀ ਜਨਤਾ ਪਾਰਟੀ ਨਾਲ ਹੀ ਹਰਿਆਣਾ ਵਿੱਚ ਸਿੰਗ ਫਸਾ ਬੇਠਾ।
ਪ੍ਰਕਾਸ
ਸਿੰਘ ਬਾਦਲ ਨੇ ਭਾਵੇਂ ਪੁਰਾਣੇ ਢੰਗ ਨਾਲ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਛਾਲ
ਮਾਰ ਦਿੱਤੀ ਤੇ ਆਪਣਾ ਸਾਰਾ ਮੰਤਰੀ ਮੰਡਲ ਤੇ ਪਾਰਟੀ ਤਾਕਤ ਹਰਿਆਣਾ ਚੋਣਾਂ ਵਿੱਚ ਧੱਕ
ਦਿੱਤੀ ਤੇ ਖੁੱਦ ਵੀ ਪੂਰੀ ਤਾਕਤ ਨਾਲ ਚੋਣ ਪ੍ਰਚਾਰ ਤੇ ਨਿਕਲੇ ਹਨ। ਇਸ ਵਾਰ ਪੰਜਾਬ ਦੇ
ਲੋਕਾਂ ਨੂੰ ਵੀਹ ਦਿਨ ਰਾਜ ਭਾਗ ਦੇ ਕੰਮਾਂਕਾਰਾਂ ਤੋਂ ਉਡੀਕਣ ਲਈ ਮਜ਼ਬੂਰ ਕਰਕੇ ਖਾਲੀ
ਹੱਥੀਂ ਹੀ ਨਹੀਂ ਸੱਗੋਂ ਆਪਣੇ ਪੁਰਾਣੇ ਜੋਟੀਦਾਰ ਜਿਸ ਨਾਲ ਕੇਂਦਰ ਵਿੱਚਲੀ ਸਰਕਾਰ ਵਿੱਚ
ਵੀ ਸਾਂਝ ਪਾਈ ਹੋਈ ਹੈ ਤੋਂ ਵੀ ਬੇਮੁੱਖ ਹੋਕੇ ਘਰ ਪਰਤ ਸਕਦੇ ਹਨ। ਹਰਿਆਣਾ ਵਿੱਚ ਚਲ
ਰਹੀਂ ਦੂਹਰੀ ਸਾਂਝ ਪੁਗਾਉਣ ਵਾਲੀ ਨੀਤੀ ਵੀ ਪ੍ਰਕਾਸ ਸਿੰਘ ਬਾਦਲ ਨੂੰ ਪੁੱਠੀ ਪੈ ਕਰਦੀ
ਹੈ। ਪ੍ਰਕਾਸ ਸਿੰਘ ਬਾਦਲ 19 ਅਕਤੂਬਰ ਹਰਿਆਣਾ ਚੋਣ ਨਤੀਜੇ ਤੋਂ ਬਾਅਦ ਕੀ ਕਰਵਟ ਲੈਂਦੇ
ਹਨ ਇਹ ਤਾਂ ਆਉਣ ਵਾਲਾ ਸਮਾਂ ਦੀ ਦੱਸੇਗਾ।