ਭਾਰਤ ਦੇ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਯੂਸਫ਼ਜਈ ਨੂੰ ਸ਼ਾਂਤੀ ਨੋਬਲ ਪੁਰਸਕਾਰ
Posted on:- 10-10-2014
ਓਸਲੋ : ਭਾਰਤ
ਦੇ ਕੈਲਾਸ਼ ਸਤਿਆਰਥੀ ਅਤੇ ਪਾਕਿਸਤਾਨ ਦੀ ਮਲਾਲਾ ਯੂਸਫ਼ਜਈ ਨੂੰ ਅੱਜ 2014 ਦੇ ਲਈ ਸ਼ਾਂਤੀ
ਦਾ ਨੋਬਲ ਪੁਰਸਕਾਰ ਸਾਂਝੇ ਰੂਪ ਵਿੱਚ ਦੇਣ ਦਾ ਐਲਾਨ ਕਰ ਦਿੱਤਾ ਹੈ। ਦੋਵਾਂ ਨੂੰ ਇਹ
ਪੁਰਸਕਾਰ ਉਪ ਮਹਾਂਦੀਪ ਵਿੱਚ ਬਾਲ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦੇ ਉਨ੍ਹਾਂ ਦੇ ਕੰਮ ਲਈ
ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ
ਸਤਿਆਰਥੀ ਨੂੰ ਵਧਾਈ ਦਿੱਤੀ ਹੈ।
60 ਸਾਲਾ ਸਤਿਆਰਥੀ ਭਾਰਤ ਵਿੱਚ ਇੱਕ ਗੈਰ ਸਰਕਾਰੀ
ਸੰਗਠਨ ਚਲਾਉਂਦੇ ਹਨ ਅਤੇ ਉਹ ਬੱਚਿਆਂ ਨੂੰ ਬੰਧੂਆ ਮਜ਼ਦੂਰੀ ਕਰਵਾਉਣ ਅਤੇ ਇੱਕ ਤਸਕਰੀ
ਤੋਂ ਬਚਾਉਣ ਦੀ ਮੁਹਿੰਮ 'ਚ ਜੁਟੇ ਹੋਏ ਹਨ। 17 ਸਾਲਾ ਮਲਾਲਾ ਉਦੋਂ ਸੁਰਖ਼ੀਆਂ ਵਿੱਚ ਆਈ,
ਜਦੋਂ ਤਾਲਿਬਾਨ ਦਹਿਸ਼ਤਗਰਦਾਂ ਨੇ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਨੂੰ ਲੈ ਕੇ ਉਸ
ਨੂੰ ਗੋਲੀ ਮਾਰ ਦਿੱਤੀ ਸੀ। ਨੋਬਲ ਸ਼ਾਂਤੀ ਪੁਰਸਕਾਰ ਕਮੇਟੀ ਨੇ ਦੋਵਾਂ ਨੂੰ ਇਸ ਸਾਲ ਇਹ
ਵਿਸ਼ੇਸ਼ ਪੁਰਸਕਾਰ ਦੇ ਲਈ ਚੁਣਿਆ ਹੈ। ਬੈਂਚ ਨੇ ਕਿਹਾ ਕਿ ਨਾਰਵੇ ਦੀ ਨੋਬਲ ਕਮੇਟੀ ਨੇ
ਫੈਸਲਾ ਲਿਆ ਹੈ ਕਿ 2014 ਦੇ ਲਈ ਸ਼ਾਂਤੀ ਦੀ ਨੋਬਲ ਪੁਰਸਕਾਰ ਸਤਿਆਰਥੀ ਅਤੇ ਮਲਾਲਾ
ਯੂਸਫ਼ਜਈ ਨੂੰ ਬੱਚਿਆਂ ਤੇ ਨੌਜਵਾਨਾਂ ਦੇ ਸੋਸ਼ਣ ਦੇ ਖਿਲਾਫ਼ ਉਨ੍ਹਾਂ ਦੇ ਸੰਘਰਸ਼ ਅਤੇ ਸਾਰੇ
ਬੱਚਿਆਂ ਲਈ ਸਿੱਖਿਆ ਦੇ ਅਧਿਕਾਰ ਦੇ ਲਈ ਕੀਤੇ ਯਤਨਾਂ ਲਈ ਦਿੱਤਾ ਜਾਵੇ।
ਨੋਬਲ ਕਮੇਟੀ
ਨੇ ਐਨਜੀਓ ਬਚਪਨ ਬਚਾਊ ਅੰਦੋਲਨ ਚਲਾਉਣ ਵਾਲੇ ਸਤਿਆਰਥੀ ਨੇ ਮਹਾਤਮਾ ਗਾਂਧੀ ਦੀ ਪਰੰਪਰਾ
ਨੂੰ ਬਰਕਰਾਰ ਰੱਖਿਆ ਹੈ ਅਤੇ ਵਿੱਤੀ ਲਾਭ ਦੇ ਲਈ ਹੋਣ ਵਾਲੇ ਬੱਚਿਆਂ ਦੇ ਗੰਭੀਰ ਸੋਸ਼ਣ ਦੇ
ਖਿਲਾਫ਼ ਵੱਖ-ਵੱਖ ਪ੍ਰਕਾਰ ਦੇ ਸ਼ਾਂਤੀ ਪੂਰਨ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ। ਕਮੇਟੀ ਨੇ
ਕਿਹਾ ਕਿ ਉਹ ਇੱਕ ਹਿੰਦੂ ਅਤੇ ਇੱਕ ਮੁਸਲਮਾਨ, ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ ਦੇ
ਸਿੱਖਿਆ ਤੇ ਦਹਿਸ਼ਤਗਰਦ ਦੇ ਖਿਲਾਫ਼ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਨੂੰ ਇੱਕ ਮਹੱਤਵਪੂਰਨ
ਕਦਮ ਮੰਨਦੇ ਹਨ। ਮਲਾਲਾ ਨੂੰ ਸ਼ਾਂਤੀ ਪੁਰਸਕਾਰ ਸ਼੍ਰੇਣੀ ਵਿੱਚ ਪਿਛਲੇ ਸਾਲ ਨਾਮਜ਼ਦ ਕੀਤਾ
ਗਿਆ ਸੀ। ਮਲਾਲਾ ਨੇ ਤਾਲਿਬਾਨ ਦੇ ਹਮਲੇ ਤੋਂ ਬਾਅਦ ਵੀ ਜ਼ਬਰਦਸਤ ਹਿੰਮਤ ਦਿਖ਼ਾਈ ਸੀ। ਜਦੋਂ
ਉਸ ਨੂੰ ਵਿਸ਼ੇਸ਼ ਤੌਰ 'ਤੇ ਪਾਕਿਸਤਾਨ ਦੇਸ ਵਰਗੇ ਬਾਲ ਅਧਿਕਾਰਾਂ ਅਤੇ ਲੜਕੀਆਂ ਨੂੰ
ਸਿੱਖਿਆ ਦੇ ਲਈ ਆਪਣੀ ਮੁਹਿੰਮ ਜਾਰੀ ਰੱਖਣ ਦੀ ਵਚਨਬੱਧਤਾ ਜਾਹਿਰ ਕੀਤੀ ਸੀ। ਮਲਾਲਾ ਸਭ
ਤੋਂ ਘੱਟ ਉਮਰ ਦੀ ਨੋਬਲ ਪੁਰਸਕਾਰ ਵਿਜੇਤਾ ਬਣ ਗਈ ਹੈ। ਸਤਿਆਰਥੀ ਮਦਰ ਟਰੇਸਾ ਤੋਂ ਬਾਅਦ
ਸ਼ਾਂਤੀ ਦਾ ਨੋਬਲ ਪੁਰਸਕਾਰ ਜਿੱਤਣ ਵਾਲੇ ਦੂਜੇ ਭਾਰਤੀ ਬਣ ਗਏ ਹਨ। ਸਤਿਆਰਥੀ ਅਤੇ ਮਲਾਲਾ
ਪ੍ਰਸਿੱਧ ਅੰਤਰਰਾਸ਼ਟਰੀ ਉਨ੍ਹਾਂ ਵਿਅਕਤੀਆਂ ਦੀ ਵਿਸ਼ੇਸ਼ ਸੂਚੀ ਵਿੱਚ ਸ਼ਾਮਲ ਹੋ ਗਏ ਹਨ,
ਜਿਨ੍ਹਾਂ ਵਿਸ਼ਵ ਸ਼ਾਂਤੀ ਅਤੇ ਹੋਰ ਖੇਤਰਾਂ ਵਿੱਚ ਮਹੱਤਵਪੂਰਨ ਕੰਮਾਂ ਦੇ ਲਈ ਸ਼ਾਂਤੀ ਦਾ
ਨੋਬਲ ਪੁਰਸਕਾਰ ਸਾਂਝਾ ਕੀਤਾ।
ਮਲਾਲਾ ਨੇ ਪਿਛਲੇ ਸਾਲ ਸੰਯੁਕਤ ਰਾਸ਼ਟਰ ਵਿੱਚ ਸੰਬੋਧਨ
ਵਿੱਚ ਕੀਤਾ। ਅਮਰੀਕਾ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਟਾਇਮ ਰਸਾਲੇ ਨੇ ਉਨ੍ਹਾਂ ਨੂੰ
100 ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਨਾਮਜ਼ਦ ਕੀਤਾ। ਕਮੇਟੀ ਨੇ ਇੱਕ ਬਿਆਨ
ਵਿੱਚ ਕਿਹਾ ਕਿ ਨੌਜਵਾਨਾਂ ਵਿੱਚ ਹੀ ਮਲਾਲਾ ਯੂਸਫ਼ਜਈ ਨੇ ਲੜਕੀਆਂ ਦੀ ਸਿੱਖਿਆ ਦੇ ਅਧਿਕਾਰ
ਦੇ ਕਈ ਸਾਲਾਂ ਤੱਕ ਸੰਘਰਸ਼ ਕੀਤਾ ਅਤੇ ਮਿਸਾਲ ਪੇਸ਼ ਕੀਤੀ ਕਿ ਬੱਚਿਆਂ ਤੇ ਨੌਜਵਾਨ ਲੋਕ
ਆਪਣੀ ਸਥਿਤੀ ਵਿੱਚ ਸੁਧਾਰ ਕਰਨ ਲਈ ਯੋਗਦਾਨ ਦੇ ਸਕਦੇ ਹਨ।