'ਹੁਦਹੁਦ' ਤੂਫ਼ਾਨ ਕਰ ਸਕਦੈ ਗੰਭੀਰ ਰੂਪ ਧਾਰਨ
Posted on:- 10-10-2014
ਭੁਵਨੇਸ਼ਵਰ : ਪੂਰਬ-ਮੱਧ
ਬੰਗਾਲ ਦੀ ਖਾੜੀ ਦੇ ਉਪਰ ਚੱਲ ਰਿਹਾ ਚੱਕਰਵਾਤ 'ਹੁਦਹੁਦ' ਉਤਰ ਪੱਛਮ ਵੱਲ ਵਧਿਆ ਹੈ।
ਮੌਸਮ ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਹੁਦਹੁਦ ਅਗਲੇ 12 ਘੰਟਿਆਂ ਵਿੱਚ ਭਿਆਨਕ
ਰੂਪ ਧਾਰਨ ਕਰ ਲਵੇਗਾ ਅਤੇ ਇਹ ਤੇਜ਼ ਹਵਾਵਾਂ ਦੇ ਨਾਲ ਨਾਲ ਭਾਰੀ ਮੀਂਹ ਵੀ ਲਿਆਵੇਗਾ। ਸ਼ਾਮ
ਨੂੰ ਹੁਦਹੁਦ ਵਿਸਾਖਾਪਟਨਮ ਤੋਂ 675 ਕਿਲੋਮੀਟਰ ਪੂਰਬ ਤੋਂ ਦੱਖਣ ਪੂਰਬ ਵਿੱਚ ਅਤੇ
ਗੋਪਾਲਪੁਰ ਤੋਂ 685 ਕਿਲੋਮੀਟਰ ਦੱਖਣ ਪੂਰਬ ਵਿੱਚ ਸੀ। ਹੌਲੀ-ਹੌਲੀ ਇਹ ਕੰਢੇ ਦੇ ਨੇੜੇ
ਪਹੁੰਚ ਰਿਹਾ ਹੈ ਅਤੇ ਅਗਲੇ 12 ਘੰਟਿਆਂ ਵਿੱਚ ਭਿਆਨਕ ਚੱਕਰਵਾਤ ਦਾ ਰੂਪ ਧਾਰਨ ਕਰ ਸਕਦਾ
ਹੈ। ਦੂਜੇ ਪਾਸੇ ਅੰਡੇਮਾਨ ਨਿਕੋਬਾਰ ਸਮੂਹ ਵਿੱਚ ਜਾਰੀ ਅਲਰਟ ਵਾਪਸ ਲੈ ਲਿਆ ਗਿਆ ਹੈ।
ਕਿਉਂਕਿ ਇਸ ਚੱਕਰਵਾਤ ਤੋਂ ਖੇਤਰ ਵਿੱਚ ਪ੍ਰਤੀਕੂਲ ਮੌਸਮ ਹੋਣ ਦੀ ਉਮੀਦ ਨਹੀਂ ਹੈ। ਤੂਫ਼ਾਨ
140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਿਹਾ ਹੈ।
ਸ਼ੱਕ ਕੀਤਾ ਜਾਂਦਾ ਹੈ
ਕਿ 24 ਘੰਟਿਆਂ ਵਿੱਚ ਇਹ ਤੂਫ਼ਾਨ ਉੜੀਸਾ, ਆਂਧਰਾਪ੍ਰਦੇਸ਼ ਅਤੇ ਤੇਲੰਗਾਨਾ ਦੇ ਕੰਢੀ
ਇਲਾਕਿਆਂ ਨੂੰ ਪ੍ਰਭਾਵਤ ਕਰੇਗਾ। ਉੜੀਸਾ ਸਰਕਾਰ ਨੇ ਸੰਵੇਦਨਸ਼ੀਲ ਥਾਵਾਂ 'ਤੇ ਅੱਜ ਬਚਾਅ
ਦਲ ਤਾਇਨਾਤ ਕਰ ਦਿੱਤੇ ਹਨ।