ਦਿੱਲੀ ਹਾਈ ਕੋਰਟ ਵੱਲੋਂ ਚੌਟਾਲਾ ਨੂੰ ਅੱਜ ਪੇਸ਼ ਹੋਣ ਦੇ ਹੁਕਮ
Posted on:- 09-10-2014
ਨਵੀਂ ਦਿੱਲੀ : ਦਿੱਲੀ
ਹਾਈ ਕੋਰਟ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਸ਼ੁੱਕਰਵਾਰ
ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਸੀਬੀਆਈ ਨੇ ਅਦਾਲਤ ਨੂੰ ਚੌਟਾਲਾ ਦੀ ਜ਼ਮਾਨਤ
ਰੱਦ ਕਰਨ ਅਤੇ ਉਨ੍ਹਾਂ ਨੂੰ ਤੁਰੰਤ ਆਤਮ ਸਮਰਪਣ ਦੇ ਹੁਕਮ ਦੇਣ ਲਈ ਗੁਹਾਰ ਲਗਾਈ ਹੈ।
ਸੀਬੀਆਈ
ਨੇ ਅੱਜ ਦਿੱਲੀ ਹਾਈ ਕੋਰਟ ਨੂੰ ਜੇਬੀਟੀ ਅਧਿਆਪਕ ਭਰਤੀ ਘੁਟਾਲੇ ਦੇ ਮਾਮਲੇ 'ਚ ਜ਼ਮਾਨਤ
ਸ਼ਰਤਾਂ ਦੀ ਉਲੰਘਣਾ ਕਰਨ 'ਤੇ ਚੌਟਾਲਾ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ। ਸੀਬੀਆਈ ਦੇ
ਵਕੀਲ ਨੇ ਜਸਟਿਸ ਬੀਡੀ ਅਹਿਮਦ ਅਤੇ ਜਸਟਿਸ ਸਿਧਾਰਥ ਮੁਦੁਲ ਦੇ ਬੈਂਚ ਸਾਹਮਣੇ ਇਸ ਸਬੰਧ
'ਚ ਅਰਜ਼ੀ ਪੇਸ਼ ਕੀਤੀ ਗਈ ਅਤੇ ਇਸ 'ਤੇ ਤੁਰੰਤ ਸੁਣਵਾਈ ਦੀ ਅਪੀਲ ਕੀਤੀ। ਹਾਈ ਕੋਰਟ ਨੇ
ਚੌਟਾਲਾ ਨੂੰ ਨੋਟਿਸ ਜਾਰੀ ਕਰਦਿਆਂ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ।
ਸੀਬੀਆਈ ਨੇ ਆਪਣੀ ਅਰਜ਼ੀ ਵਿੱਚ ਕਿਹਾ ਕਿ ਮੈਡੀਕਲ ਅਧਾਰ 'ਤੇ ਜ਼ਮਾਨਤ ਹਾਸਲ ਕਰਨ ਵਾਲੇ
ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਜ਼ਮਾਨਤ ਸ਼ਰਤਾਂ ਦਾ ਉਲੰਘਣ ਕਰਦਿਆਂ ਹਰਿਆਣਾ ਵਿਧਾਨ ਸਭਾ
ਚੋਣਾਂ 'ਚ ਆਪਣੀ ਪਾਰਟੀ ਦਾ ਪ੍ਰਚਾਰ ਕਰ ਰਹੇ ਹਨ। ਸੀਬੀਆਈ ਇਹ ਵੀ ਚਾਹੁੰਦੀ ਹੈ ਕਿ
ਅਦਾਲਤ ਚੌਟਾਲਾ ਦੀ ਆਤਮ ਸਮਰਪਣ ਕਰਨ ਦੀ ਕਾਰਵਾਈ 17 ਅਕਤੂਬਰ ਤੋਂ ਪਹਿਲਾਂ ਪੂਰੀ ਕਰੇ।