ਹੈਲੀਕਾਪਟਰ ਘਪਲਾ : ਫਿਨਮੈਕਾਨਿਕਾ ਦੇ ਸਾਬਕਾ ਸੀਈਓ ਨੂੰ 2 ਸਾਲ ਦੀ ਸਜ਼ਾ
Posted on:- 09-10-2014
ਰੋਮ : ਇਟਲੀ
ਦੀ ਇੱਕ ਅਦਾਲਤ ਨੇ ਅੱਜ ਭਾਰਤ ਨਾਲ ਵੀਵੀਆਈਪੀ ਹੈਲੀਕਾਪਟਰ ਸੌਦੇ 'ਚ ਧੋਖਾਧੜੀ ਲਈ
ਫਿਨਮੈਕਾਨਿਕਾ ਕੰਪਨੀ ਦੇ ਸਾਬਕਾ ਚੇਅਰਮੈਨ ਬਰੂਨੋ ਸਪਾਗਨੇਲਿਨੀ ਅਤੇ ਸੀਈਓ ਗਿਸੇਪ ਓਰਸੀ
ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਅਦਾਲਤ ਨੇ ਇਸ ਸੌਦੇ 'ਚ ਗੰਭੀਰ
ਦੋਸ਼ਾਂ ਤੋਂ ਦੋਵਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ। ਇਟਲੀ ਦੀ ਨਿਊਜ਼ ਏਜੰਸੀ ਅੰਸਾ ਦੀ ਖ਼ਬਰ
ਅਨੁਸਾਰ ਫਿਨਮੈਕਾਨਿਕਾ ਦੇ ਸਾਬਕਾ ਸੀਈਓ ਓਰਸੀ ਅਤੇ ਅਗਸਤਾਵੈਸਟਲੈਂਡ ਦੇ ਸਾਬਕਾ ਮੁਖੀ
ਬਰੂਨੋ ਸਪਾਗਨੇਲਿਨੀ ਨੂੰ ਭਾਰਤ ਸਰਕਾਰ ਨੂੰ 12 ਹੈਲੀਕਾਪਟਰਾਂ ਵੇਚਣ ਦੇ ਸੌਦੇ ਵਿੱਚ
ਕਥਿਤ ਤੌਰ 'ਤੇ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਕੌਮਾਂਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ
ਬਰੀ ਕਰ ਦਿੱਤਾ ਹੈ। ਏਜੰਸੀ ਨੇ ਕਿਹਾ ਕਿ ਹਾਲਾਂਕਿ ਇੱਕ ਵੱਖਰੇ ਮਾਮਲੇ ਵਿਚ ਦੋਵਾਂ ਨੂੰ
ਫਰਜ਼ੀ ਚਲਾਨ ਬਣਾਉਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਅਤੇ ਦੋ-ਦੋ ਸਾਲ ਦੀ ਸਜ਼ਾ ਸੁਣਾਈ
ਗਈ।