ਰਸਾਇਣ ਵਿਗਿਆਨ ਦਾ ਨੋਬਲ ਪੁਰਸਕਾਰ ਦੋ ਅਮਰੀਕੀ ਤੇ ਇੱਕ ਜਰਮਨ ਵਿਗਿਆਨੀ ਨੇ ਜਿੱÎਤਿਆ
Posted on:- 08-10-2014
ਸਟਾਕਹੋਮ : ਰਸਾਇਣ
ਵਿਗਿਆਨ ਦਾ ਨੋਬਲ ਪੁਰਸਕਾਰ ਦੋ ਅਮਰੀਕੀ ਵਿਗਿਆਨੀਆਂ ਐਰਿਕ ਬੇਟਜਿਗ ਤੇ ਵਿਲੀਅਮ ਮੋਰਨਰ
ਅਤੇ ਜਰਮਨ ਵਿਗਿਆਨੀ ਸਟੀਫ਼ਨ ਡਬਲਯੂ ਹੈਲ ਨੇ ਜਿੱÎਤਿਆ ਹੈ। ਇਨ੍ਹਾਂ ਤਿੰਨਾਂ ਵਿਗਿਆਨੀਆਂ
ਨੂੰ ਪ੍ਰਤੀਦੀਪਤ ਖੁਰਦਬੀਨ ਰਾਹੀਂ ਵਧੇਰੇ ਸਾਫ਼ ਤਸਵੀਰ ਪੈਦਾ ਕਰਨ ਦੀਆਂ ਨਵੀਆਂ ਵਿਧੀਆਂ
ਵਿਕਸਤ ਕਰਨ ਲਈ ਇਹ ਪੁਰਸਕਾਰ ਦਿੱਤਾ ਗਿਆ ਹੈ।
ਰਾਇਲਜ਼ ਸਵੀਡਸ ਅਕੈਡਮੀ ਆਫ਼ ਸਾਇੰਸਜ਼
ਨੇ ਨੋਬਲ ਪੁਰਸਕਾਰ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਤਿੰਨਾਂ ਵਿਗਿਆਨੀਆਂ ਨੇ
ਪ੍ਰਤੀਦੀਪਤ ਖੁਰਦਬੀਨੀ ਦੀ ਦੇਖਣੀ ਬੇਹੱਦ ਸਾਫ਼ ਕੀਤੀ ਹੈ ਅਤੇ ਇਨ੍ਹਾਂ ਵਿਗਿਆਨੀਆਂ ਦੇ
ਨਵੇਂ ਰਾਹ ਖੋਲ੍ਹਣ ਵਾਲੇ ਕੰਮ ਨੇ ਨੇਤਰਿਕ ਖੁਰਦਬੀਨੀ ਨੂੰ ਨੈਨੋ ਖੇਤਰ ਵਿੱਚ ਲੈ ਆਉਂਦਾ
ਹੈ।
ਅਕੈਡਮੀ ਨੇ ਕਿਹਾ ਹੈ ਕਿ ਹੈਲ (51) ਨੇ ਦਿਮਾਗ ਦੇ ਸਾਇਨੈਪਸਸ (ਇੱਕ ਨਾੜੀ
ਸੈਲ ਦੇ ਧੁਰ ਤੇ ਦੂਜੀ ਨਾੜੀ ਸੈਲ ਦਰਮਿਆਨ ਦੇ ਫਾਸਲੇ) ਦੀ ਬੇਹਤਰ ਸਮਝ ਲਈ ਕੰਮ ਕੀਤਾ
ਹੈ, ਜਦੋਂ ਕਿ 61 ਸਾਲਾ ਮੋਇਰਨਰ ਨੇ ਹਨਟਿੰਗਟਨ ਦੀ ਬਿਮਾਰੀ ਨਾਲ ਸਬੰਧਤ ਪ੍ਰੋਟੀਨਾ ਦਾ
ਅਧਿਐਨ ਕੀਤਾ ਹੈ ਅਤੇ 54 ਸਾਲਾ ਬੇਟਜਿਗ ਨੇ ਭਰੂਣ ਦੇ ਅੰਦਰ ਦੀਆਂ ਕੋਸ਼ਿਕਾਵਾਂ ਦੀ ਵੰਡ
ਸਬੰਧੀ ਕੰਮ ਕੀਤਾ ਹੈ। ਸਾਹਿਤ ਦਾ ਨੋਬਲ ਪੁਰਸਕਾਰ ਵੀਰਵਾਰ ਨੂੰ ਐਲਾਨਿਆ ਜਾਵੇਗਾ, ਜਿਸ
ਤੋਂ ਬਾਅਦ ਅਗਲੇ ਸੋਮਵਾਰ ਨੂੰ ਅਮਨ ਲਈ ਨੋਬਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ। ਨੋਬਲ
ਪੁਰਸਕਾਰ 10 ਦਸੰਬਰ ਨੂੰ ਦਿੱਤੇ ਜਾਂਦੇ ਹਨ, ਕਿਉਂਕਿ ਇਸ ਤਰੀਖ਼ ਨੂੰ 1986 ਵਿੱਚ ਐਲਫਰਡ
ਨੋਬਲ ਦਾ ਦੇਹਾਂਤ ਹੋਇਆ ਸੀ।