ਮੁਲਾਇਮ ਸਿੰਘ ਯਾਦਵ 9ਵੀਂ ਵਾਰ ਸਪਾ ਦੇ ਮੁਖੀ ਬਣੇ
Posted on:- 08-10-2014
ਲਖਨਊ : ਮੁਲਾਇਮ
ਸਿੰਘ ਯਾਦਵ ਨੇ ਅੱਜ ਸਮਾਜਵਾਦੀ ਪਾਰਟੀ ਦੇ 9ਵੀਂ ਵਾਰ ਮੁਖੀ ਚੁਣੇ ਜਾਣ ਤੋਂ ਬਾਅਦ
ਪਾਰਟੀ ਦੀ ਭਵਿੱਖੀ ਰਣਨੀਤਕ ਲਕੀਰ ਤੈਅ ਕਰ ਦਿੱਤੀ ਹੈ। ਪਾਰਟੀ ਲਾਇਨ ਦੇ ਤਹਿਤ ਜਿੱਥੇ
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖ਼ੇ ਸ਼ਬਦੀ ਹਮਲੇ ਕੀਤੇ, ਉਥੇ ਹੀ
ਮੰਤਰੀਆਂ ਦੇ ਵਿਵਹਾਰ ਨੂੰ ਲੈ ਕੇ ਵੀ ਆਪਣੀਆਂ ਚਿੰਤਾਵਾਂ ਜਨਤਕ ਕਰਨ ਤੋਂ ਗੁਰੇਜ਼ ਨਹੀਂ
ਕੀਤਾ।
ਮੁਲਾਇਮ ਸਿੰਘ ਨੇ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੋ ਗਰਜ਼ਦੇ ਹਨ, ਉਹ
ਵਰਸਦੇ ਨਹੀਂ। ਉਨ੍ਹਾਂ Îਕਿਹਾ ਕਿ ਪਾਕਿ ਵੱਲੋਂ ਲਗਾਤਾਰ ਘੁਸਪੈਠ ਹੋ ਰਹੀ ਹੈ ਅਤੇ 56
ਇੰਚ ਦੀ ਛਾਤੀ ਕਿਸੇ ਕੰਮ ਨਹੀਂ ਆ ਰਹੀ। ਉਨ੍ਹਾਂ ਨੇ ਯੂਪੀ ਸਰਕਾਰ ਨੂੰ ਵੀ ਆਪਣੇ ਅੰਦਰ
ਝਾਤੀ ਮਾਰਨ ਦੀ ਸਲਾਹ ਦਿੱਤੀ ਕਿ ਕੁਝ ਮੰਤਰੀ ਨਿੱਜੀ ਕੰਮਾਂ ਵਿੱਚ ਲੱਗੇ ਹੋਏ ਹਨ।
ਜਨੇਸ਼ਵਰ ਮਿਸਰ ਪਾਰਕ ਵਿੱਚ ਅੱਜ ਤੋਂ ਸ਼ੁਰੂ ਹੋਏ ਤਿੰਨ ਦਿਨਾਂ ਕੌਮੀ ਇਜਲਾਸ ਦੇ ਪਹਿਲੇ
ਸੈਸ਼ਨ ਵਿੱਚ ਮੁਲਾਇਮ ਸਿੰਘ ਯਾਦਵ ਨੇ ਕੇਂਦਰ ਸਰਕਾਰ 'ਤੇ ਤਿੱਖ਼ੇ ਹਮਲੇ ਕੀਤੇ। ਉਨ੍ਹਾਂ
ਕਿਹਾ ਕਿ ਐਲਓਸੀ 'ਤੇ ਫਾਇਰਿੰਗ ਹੋ ਰਹੀ ਹੈ, ਪਰ ਪ੍ਰਧਾਨ ਮੰਤਰੀ ਚੁੱਪ ਹਨ। ਉਨ੍ਹਾਂ
ਆਪਣੀ ਪਾਰਟੀ ਆਗੂਆਂ ਨੂੰ ਵੀ ਅੰਦਰ ਝਾਤ ਮਾਰਨ ਲਈ ਕਹਿੰਦਿਆਂ ਕਿਹਾ ਕਿ ਕੁਝ ਮੰਤਰੀ ਤੇ
ਵਿਧਾਇਕ ਨਿੱਜੀ ਕੰਮਾਂ ਵਿੱਚ ਲੱਗੇ ਹੋਏ ਹਨ, ਜਿਨ੍ਹਾਂ ਦੀਆਂ ਸ਼ਿਕਾਇਤਾਂ ਆਈਆਂ ਹਨ ਅਤੇ
ਸਬੂਤ ਵੀ ਹਨ। ਉਨ੍ਹਾਂ ਕਿਹਾ ਕਿ ਅਣਦੇਖੀ ਕਰਨ ਵਾਲੇ ਮੰਤਰੀਆਂ ਨੂੰ ਲੋਕ ਸਭ ਤੋਂ ਪਹਿਲਾਂ
ਹਰਾÀੁਂਦੇ ਹਨ।