ਭਾਰਤੀ ਹਵਾਈ ਫੌਜ ਨੇ ਮਨਾਇਆ 82ਵਾਂ ਸਥਾਪਨਾ ਦਿਵਸ
Posted on:- 08-10-2014
ਨਵੀਂ ਦਿੱਲੀ : ਭਾਰਤੀ
ਹਵਾਈ ਫੌਜ ਦੇ 82ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਵਾਈ ਫੌਜ ਮੁਖੀ ਏਅਰ ਚੀਫ਼ ਮਾਰਸ਼ਲ
ਅਰੂਪ ਰਾਹਾ ਨੇ ਪਰੇਡ ਦੀ ਸਲਾਮੀ ਲਈ। ਇਸ ਮੌਕੇ ਉਥੇ ਥਲ ਸੈਨਾ ਮੁਖੀ ਦਲਬੀਰ ਸਿੰਘ ਸੁਹਾਗ
ਅਤੇ ਜਲ ਸੈਨਾ ਮੁਖੀ ਐਡਮਿਰਲ ਰੌਬਨ ਧਵਨ ਵੀ ਮੌਜੂਦ ਸਨ। ਹਵਾਈ ਫੌਜ ਦੇ ਬਰਾਂਡ ਅੰਬੈਡਸਰ
ਅਤੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਵੀ ਮੰਚ 'ਤੇ ਮੌਜੂਦ ਸਨ। ਪ੍ਰਧਾਨ ਮੰਤਰੀ
ਨਰਿੰਦਰ ਮੋਦੀ ਨੇ ਵੀ ਹਵਾਈ ਫੌਜ ਦੇ 82 ਸਾਲ ਦੇ ਇਸ ਸਫ਼ਰ 'ਤੇ ਵਧਾਈ ਦਿੱਤੀ ਅਤੇ ਇਸ ਨੂੰ
ਮਾਣ ਵਾਲੀ ਗੱਲ ਦੱਸਿਆ। ਭਾਰਤੀ ਹਵਾਈ ਫੌਜ ਦੇ 82ਵੇਂ ਸਥਾਪਨਾ ਦਿਵਸ 'ਤੇ ਏਅਰ ਚੀਫ਼
ਮਾਰਸ਼ਲ ਅਰੂਪ ਰਾਹਾ ਨੇ ਇਸ ਨੂੰ ਇੱਕ ਇਤਿਹਾਸਕ ਪਲ ਦੱਸਿਆ। ਉਨ੍ਹਾਂ ਕਿਹਾ ਕਿ ਅੱਜ ਦਾ
ਦਿਨ ਹਵਾਈ ਫੌਜ ਦੀ 82 ਸਾਲ ਦੀ ਯਾਤਰਾ ਦਾ ਗਵਾਹ ਬਣਿਆ ਹੈ। ਹਵਾਈ ਫੌਜ ਦੇ ਜਵਾਨਾਂ ਦੇ
ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਫੌਜ ਨੇ ਦੁਨੀਆ ਭਰ ਵਿੱਚ ਆਪਣੀ
ਸਫ਼ਲਤਾ ਦੀ ਛਾਪ ਛੱਡੀ ਹੈ। ਇਸ ਦੌਰਾਨ ਹਵਾਈ ਫੌਜ ਦੇ ਜਵਾਨਾਂ ਨੇ ਪਰੇਡ ਦੇ ਨਾਲ ਨਾਲ 13
ਮਿੰਟ ਦਾ ਹਵਾਈ ਸ਼ੋਅ ਵੀ ਪੇਸ਼ ਕੀਤਾ।